ਚੁਸਤ ਦਰੁਸਤ ਰਹਿਣਾ ਹੈ ਤਾਂ ਹਰ ਰੋਜ਼ ਖਾਓ ਮਟਰ, ਇਹ ਬਿਮਾਰੀਆਂ ਹੋਣਗੀਆਂ ਦੂਰ

Written by  Rupinder Kaler   |  November 24th 2020 06:02 PM  |  Updated: November 24th 2020 06:02 PM

ਚੁਸਤ ਦਰੁਸਤ ਰਹਿਣਾ ਹੈ ਤਾਂ ਹਰ ਰੋਜ਼ ਖਾਓ ਮਟਰ, ਇਹ ਬਿਮਾਰੀਆਂ ਹੋਣਗੀਆਂ ਦੂਰ

ਹਰੇ ਮਟਰ ਪੌਸ਼ਟਿਕ ਤੱਤਾਂ ਨਾਲ ਭਰਪੂਰ ਹੁੰਦੇ ਹਨ। ਵਿਟਾਮਿਨ, ਮਿਨਰਲ ਅਤੇ ਐਂਟੀਆਕਸੀਡੈਂਟ ਤੋਂ ਇਲਾਵਾ ਮਟਰ ਪ੍ਰੋਟੀਨ ਤੇ ਫਾਈਬਰ ਨਾਲ ਵੀ ਭਰਪੂਰ ਹੁੰਦੇ ਹਨ। ਮਟਰ ‘ਚ ਮੌਜੂਦ ਆਇਰਨ, ਜ਼ਿੰਕ, ਮੈਗਨੀਜ਼ ਤੇ ਕਾਪਰ ਆਦਿ ਤੱਤ ਸਾਨੂੰ ਬਿਮਾਰੀਆਂ ਤੋਂ ਬਚਾਉਂਦੇ ਹਨ। ਮਟਰਾਂ ਦਾ ਪ੍ਰਯੋਗ ਚਿਹਰੇ ਨੂੰ ਸੁੰਦਰ ਬਣਾਉਣ ਲਈ ਵੀ ਕੀਤਾ ਜਾਂਦਾ ਹੈ। ਪਾਣੀ ‘ਚ ਥੋੜ੍ਹੇ ਜਿਹੇ ਮਟਰ ਉਬਾਲ ਕੇ ਉਨ੍ਹਾਂ ਦੀ ਪੇਸਟ ਬਣਾ ਲਓ। ਇਸ ਪੇਸਟ ਨੂੰ ਚਿਹਰੇ ‘ਤੇ ਲਗਾਓ ਅਤੇ 15-20 ਮਿੰਟ ਬਾਅਦ ਸਾਫ਼ ਪਾਣੀ ਨਾਲ ਧੋਹ ਲਓ।

ਹੋਰ ਪੜ੍ਹੋ :

green-pea

ਇਸ ਨਾਲ ਚਿਹਰੇ ‘ਤੇ ਚਮਕ ਆਉਂਦੀ ਹੈ ਤੇ ਚਿਹਰੇ ਦੀਆਂ ਝੁਰੜੀਆਂ ਅਤੇ ਦਾਗ਼-ਧੱਬੇ ਦੂਰ ਹੁੰਦੇ ਹਨ। ਇਸ ਤੋਂ ਇਲਾਵਾ ਇਹ ਵਾਲਾਂ ਲਈ ਵੀ ਬਹੁਤ ਫ਼ਾਇਦੇਮੰਦ ਹਨ। ਵਿਟਾਮਿਨਾਂ ਦਾ ਸਮੂਹ ਵਿਟਾਮਿਨ ਬੀ-6, ਬੀ-12 ਅਤੇ ਫਾਲਿਕ ਐਸਿਡ ਖੂਨ ਦੇ ਲਾਲ ਕਣਾਂ ਨੂੰ ਬਣਾਉਣ ‘ਚ ਮਦਦ ਕਰਦੇ ਹਨ, ਜੋ ਸਰੀਰ ਦੇ ਨਾਲ-ਨਾਲ ਸਿਰ ਦੀਆਂ ਕੌਸ਼ਿਕਾਵਾਂ ਤਕ ਆਕਸੀਜਨ ਪਹੁੰਚਾਉਂਦਾ ਹੈ। ਇਸ ਤਰ੍ਹਾਂ ਇਹ ਤੱਤ ਵਾਲਾਂ ਨੂੰ ਕਮਜ਼ੋਰ ਹੋਣ ਤੋਂ ਰੋਕਦੇ ਹਨ।

green-pea

 

ਮਟਰ ‘ਚ ਕੈਲੋਰੀ ਤੇ ਫੈਟ ਦੀ ਮਾਤਰਾ ਘੱਟ ਹੁੰਦੀ ਹੈ। ਇਸ ਲਈ ਇਹ ਵਜ਼ਨ ਕੰਟਰੋਲ ਕਰਨ ‘ਚ ਮਦਦ ਕਰਦੇ ਹਨ। ਇਸ ਤੋਂ ਇਲਾਵਾ ਹਰੇ ਮਟਰ ਫਾਈਬਰ ਨਾਲ ਭਰਪੂਰ ਹੁੰਦੇ ਹਨ, ਜੋ ਤੁਹਾਡਾ ਭਾਰ ਵਧਣ ਤੋਂ ਰੋਕਦੇ ਹਨ। ਹਰੇ ਮਟਰਾਂ ‘ਚ ਮੌਜੂਦ ਫਾਈਟੋਨਿਊਟ੍ਰੈਂਟਸ ਤੇ ਕੈਰੋਟੀਨ ਸਰੀਰ ਨੂੰ ਐਨਰਜੀ ਨਾਲ ਭਰਪੂਰ ਤੇ ਤੰਦਰੁਸਤ ਰੱਖਣ ‘ਚ ਕਾਰਗਰ ਸਿੱਧ ਹੁੰਦੇ ਹਨ।

green-pea

 

ਵਧੀਆ ਸਿਹਤ ਲਈ ਹੱਡੀਆਂ ਦਾ ਮਜ਼ਬੂਤ ਹੋਣਾ ਬਹੁਤ ਜ਼ਰੂਰੀ ਹੈ। ਮਟਰਾਂ ‘ਚ ਮੌਜੂਦ ਕੈਲਸ਼ੀਅਮ ਅਤੇ ਜ਼ਿੰਕ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ। ਇਸ ਤੋਂ ਇਲਾਵਾ ਤਾਜ਼ੇ ਹਰੇ ਮਟਰ ਵਿਟਾਮਿਨ-ਕੇ ਨਾਲ ਭਰਪੂਰ ਹੁੰਦੇ ਹਨ, ਜੋ ਵਧ ਰਹੇ ਬੱਚਿਆਂ, ਗਰਭਵਤੀ ਔਰਤਾਂ ਤੇ ਬਜ਼ੁਰਗਾਂ ਦੀਆਂ ਹੱਡੀਆਂ ਨੂੰ ਮਜ਼ਬੂਤ ਬਣਾਉਂਦੇ ਹਨ।


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network