ਤਲਾਕ ਦੀਆਂ ਖਬਰਾਂ ਵਿਚਾਲੇ ਸ਼ੋਇਬ ਮਲਿਕ ਦੀਆਂ ਤਸਵੀਰਾਂ ਇਸ ਪਾਕਿਸਤਾਨੀ ਅਦਾਕਾਰਾ ਨਾਲ ਹੋਈਆਂ ਵਾਇਰਲ

written by Lajwinder kaur | November 13, 2022 12:22pm

Who is Ayesha Omar? : ਸਾਨੀਆ ਮਿਰਜ਼ਾ ਅਤੇ ਉਸ ਦੇ ਪਤੀ ਸ਼ੋਇਬ ਮਲਿਕ ਦੇ ਰਿਸ਼ਤੇ ਵਿੱਚ ਦਰਾਰ ਆ ਗਈ ਹੈ। ਸੋਸ਼ਲ ਮੀਡੀਆ 'ਤੇ ਉਨ੍ਹਾਂ ਦੇ ਤਲਾਕ ਨੂੰ ਲੈ ਕੇ ਚਰਚਾਵਾਂ ਹਨ। ਮੀਡੀਆ ਰਿਪੋਰਟ ਮੁਤਾਬਕ ਇਸ ਜੋੜੇ ਨੇ ਇੱਕ ਦੂਜੇ ਤੋਂ ਤਲਾਕ ਵੀ ਲੈ ਲਿਆ ਹੈ। ਸਾਨੀਆ ਮਿਰਜ਼ਾ ਅਤੇ ਸ਼ੋਇਬ ਮਲਿਕ ਵਿਚਾਲੇ ਅਚਾਨਕ ਦਰਾਰ ਦੀ ਖਬਰ ਸੁਣ ਕੇ ਪ੍ਰਸ਼ੰਸਕ ਵੀ ਹੈਰਾਨ ਰਹਿ ਗਏ। ਇਹ ਰਿਸ਼ਤਾ 12 ਸਾਲ ਤੱਕ ਹੀ ਚੱਲਿਆ। ਇਸ ਜੋੜੇ ਦਾ ਇੱਕ ਬੇਟਾ ਵੀ ਹੈ ਜਿਸ ਦਾ ਨਾਂ ਇਜ਼ਹਾਨ ਮਲਿਕ ਹੈ। ਸ਼ੋਇਬ ਅਤੇ ਸਾਨੀਆ ਦਾ ਵਿਆਹ ਸਾਲ 2010 'ਚ ਹੋਇਆ ਸੀ ਅਤੇ ਖਬਰਾਂ ਦੀ ਮੰਨੀਏ ਤਾਂ ਸਾਨੀਆ ਨੇ ਆਪਣਾ ਦੁਬਈ ਵਾਲਾ ਘਰ ਵੀ ਛੱਡ ਦਿੱਤਾ ਹੈ।

ਇਸ ਦੌਰਾਨ ਪਾਕਿਸਤਾਨੀ ਅਦਾਕਾਰਾ ਆਇਸ਼ਾ ਉਮਰ ਨਾਲ ਸ਼ੋਇਬ ਮਲਿਕ ਦੀਆਂ ਕੁਝ ਤਸਵੀਰਾਂ ਨੇ ਸੋਸ਼ਲ ਮੀਡੀਆ 'ਤੇ ਸਨਸਨੀ ਮਚਾ ਦਿੱਤੀ ਹੈ।

ਹੋਰ ਪੜ੍ਹੋ : ਆਜ਼ਾਦੀ ਦੇ ‘ਜਜ਼ਬੇ’ ਨੂੰ ਬਿਆਨ ਕਰਦਾ ਫ਼ਿਲਮ ‘ਬਾਗ਼ੀ ਦੀ ਧੀ’ ਦਾ ਪਹਿਲਾ ਗੀਤ ਹੋਇਆ ਰਿਲੀਜ਼, ਦਿਲਾਂ ਨੂੰ ਛੂਹ ਰਹੇ ਨੇ ਅਲਫ਼ਾਜ਼ ਤੇ ਬੀਰ ਸਿੰਘ ਦੀ ਆਵਾਜ਼

Sania Mirza ,,, Image Source : Instagram

ਸ਼ੋਇਬ ਮਲਿਕ ਅਤੇ ਆਇਸ਼ਾ ਉਮਰ ਦੀਆਂ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋਈਆਂ ਹਨ, ਜਿਸ 'ਚ ਦੋਵਾਂ ਵਿਚਾਲੇ ਜ਼ਬਰਦਸਤ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਹਾਲਾਂਕਿ ਤਲਾਕ ਨੂੰ ਲੈ ਕੇ ਹੁਣ ਤੱਕ ਜੋੜੇ ਦਾ ਕੋਈ ਅਧਿਕਾਰਤ ਬਿਆਨ ਨਹੀਂ ਆਇਆ ਹੈ ਪਰ ਜੇਕਰ ਖਬਰਾਂ ਦੀ ਮੰਨੀਏ ਤਾਂ ਤਲਾਕ ਦਾ ਕਾਰਨ ਆਇਸ਼ਾ ਉਮਰ ਹੈ। ਸੋਸ਼ਲ ਮੀਡੀਆ 'ਤੇ ਯੂਜ਼ਰਸ ਦਾਅਵਾ ਕਰ ਰਹੇ ਹਨ ਕਿ ਆਇਸ਼ਾ ਉਮਰ ਦੇ ਕਾਰਨ ਹੀ ਸ਼ੋਇਬ ਅਤੇ ਸਾਨੀਆ ਵਿਚਾਲੇ ਦੂਰੀ ਆਈ ਹੈ। ਤੁਹਾਨੂੰ ਦੱਸ ਦੇਈਏ ਕਿ ਆਇਸ਼ਾ ਉਮਰ ਦੇ ਨਾਲ ਸ਼ੋਇਬ ਦੀਆਂ ਇਹ ਤਸਵੀਰਾਂ ਉਸ ਸਮੇਂ ਦੀਆਂ ਹਨ ਜਦੋਂ ਉਨ੍ਹਾਂ ਨੇ 2021 ਵਿੱਚ ਇੱਕ ਮੈਗਜ਼ੀਨ ਲਈ ਫੋਟੋਸ਼ੂਟ ਕਰਵਾਇਆ ਸੀ।

Ayesha Omar Shoaib Malik viral pics Image Source : Instagram

ਇਹ ਫੋਟੋਸ਼ੂਟ ਪਾਕਿਸਤਾਨ ਦੀ ਇੱਕ ਮਸ਼ਹੂਰ ਮੈਗਜ਼ੀਨ ਲਈ ਕਰਵਾਇਆ ਗਿਆ ਸੀ। ਸ਼ੋਇਬ ਅਤੇ ਸਾਨੀਆ ਦੇ ਤਲਾਕ ਦੀ ਖਬਰ ਜਦੋਂ ਸੋਸ਼ਲ ਮੀਡੀਆ 'ਤੇ ਚਰਚਾ 'ਚ ਆਈ ਤਾਂ ਅਦਾਕਾਰਾ ਆਇਸ਼ਾ ਉਮਰ ਨਾਲ ਕ੍ਰਿਕੇਟਰ ਦੀਆਂ ਤਸਵੀਰਾਂ ਵਾਇਰਲ ਹੋਣ ਲੱਗੀਆਂ। ਤਸਵੀਰਾਂ 'ਚ ਦੇਖ ਸਕਦੇ ਹੋ ਕਿ ਦੋਵਾਂ ਵਿਚਾਲੇ ਜ਼ਬਰਦਸਤ ਕਮਿਸਟਰੀ ਦੇਖਣ ਨੂੰ ਮਿਲ ਰਹੀ ਹੈ। ਤਸਵੀਰਾਂ 'ਚ ਦੋਵੇਂ ਇੱਕ-ਦੂਜੇ 'ਚ ਗੁਆਚੇ ਨਜ਼ਰ ਆ ਰਹੇ ਹਨ। ਤਸਵੀਰਾਂ 'ਤੇ ਲੋਕਾਂ ਦੀਆਂ ਪ੍ਰਤੀਕਿਰਿਆਵਾਂ ਵੀ ਖੂਬ ਆ ਰਹੀਆਂ ਹਨ।

Sania Mirza Divorce Image Source : Instagram

You may also like