ਸਿਧਾਰਥ ਸ਼ੁਕਲਾ ਨੇ 17 ਸਾਲ ਪਹਿਲਾਂ ਭਾਰਤ ਨੂੰ ਦਿਵਾਇਆ ਸੀ ਇਹ ਖ਼ਾਸ ਪੁਰਸਕਾਰ, ਜਾਨਣ ਲਈ ਪੜ੍ਹੋ ਪੂਰੀ ਖ਼ਬਰ

By  Pushp Raj December 12th 2022 02:04 PM -- Updated: December 12th 2022 03:35 PM

Siddharth Shukla Birth Anniversary : ਟੀਵੀ ਐਕਟਰ ਅਤੇ ਬਿੱਗ ਬੌਸ 13 ਦੇ ਜੇਤੂ ਰਹੇ ਅਦਾਕਾਰ ਸਿਧਾਰਥ ਸ਼ੁਕਲਾ ਭਾਵੇਂ ਅੱਜ ਸਾਡੇ ਵਿਚਕਾਰ ਨਹੀਂ ਹਨ ਪਰ ਉਨ੍ਹਾਂ ਦੇ ਫੈਨਜ਼ ਅੱਜ ਵੀ ਸਿਧਾਰਥ ਦੀਆਂ ਯਾਦਾਂ ਉਪਲਬਧੀਆਂ ਨੂੰ ਸ਼ੇਅਰ ਕਰ ਉਨ੍ਹਾਂ ਨੂੰ ਯਾਦ ਕਰਦੇ ਹਨ। ਮਰਹੂਮ ਅਦਾਕਾਰ ਸਿਧਾਰਥ ਸ਼ੁਕਲਾ ਦੀ ਜਨਮ ਵਰ੍ਹੇਗੰਢ ਮੌਕੇ ਫੈਨਜ਼ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੋ ਗਏ। ਵੱਡੀ ਗਿਣਤੀ 'ਚ ਬਾਲੀਵੁੱਡ ਸੈਲਬਸ ਤੇ ਫੈਨਜ਼ ਉਨ੍ਹਾਂ ਸ਼ਰਧਾਂਜਲੀ ਭੇਂਟ ਕਰ ਰਹੇ ਹਨ।

image source: Instagram

ਦੱਸ ਦੇਈਏ ਕਿ ਸਿਧਾਰਥ ਨੇ ਆਪਣੀ ਅਦਾਕਾਰੀ ਦੇ ਨਾਲ ਦਰਸ਼ਕਾਂ ਵਿਚਾਲੇ ਆਪਣੀ ਵੱਖਰੀ ਪਛਾਣ ਬਣਾਈ ਸੀ। ਇਸ ਦੇ ਨਾਲ-ਨਾਲ ਸਿਧਾਰਥ ਸ਼ੁਕਲਾ ਨੇ 17 ਸਾਲ ਪਹਿਲਾਂ ਭਾਰਤ ਨੂੰ ਇੱਕ ਖ਼ਾਸ ਪੁਰਸਕਾਰ ਵੀ ਦਿਵਾਇਆ ਸੀ, ਆਓ ਜਾਣਦੇ ਹਾਂ ਇਸ ਪੁਰਸਕਾਰ ਬਾਰੇ।

ਸਿਧਾਰਥ ਸ਼ੁਕਲਾ ਨੇ ਮਨੋਰੰਜਨ ਜਗਤ ਵਿੱਚ ਆਪਣੇ ਕਰੀਅਰ ਦੀ ਸ਼ੁਰੂਆਤ ਬਤੌਰ ਮਾਡਲ ਕੀਤੀ ਸੀ। ਇਸ ਦੌਰਾਨ ਉਹ ਲਗਾਤਾਰ ਕਈ ਮਾਡਲਿੰਗ ਸ਼ੋਅ ਕਰਦੇ ਸਨ। ਅੱਜ ਦੇ ਹੀ ਦਿਨ ਸਿਧਾਰਥ ਸ਼ੁਕਲਾ ਨੇ ਇਹ ਖਿਤਾਬ 17 ਸਾਲ ਪਹਿਲਾਂ 9 ਦਸੰਬਰ 2005 ਵਿੱਚ ਦੁਨੀਆ ਦੇ ਸਭ ਤੋਂ ਵਧੀਆ ਮਾਡਲ (Best Model of the World) ਹੋਣ ਦਾ ਖਿਤਾਬ ਜਿੱਤਿਆ ਸੀ। ਸਿਧਾਰਥ ਸ਼ੁਕਲਾ ਇਕਲੌਤੇ ਅਜਿਹੇ ਭਾਰਤੀ ਮਾਡਲ ਸਨ, ਜਿਨ੍ਹਾਂ ਵਿਸ਼ਵ ਪੱਧਰ 'ਤੇ ਸਭ ਤੋਂ ਵਧੀਆ ਮਾਡਲ ਹੋਣ ਦਾ ਐਵਾਰਡ ਜਿੱਤਿਆ ਸੀ।

image from twitter

ਸਿਧਾਰਥ ਦੇ ਫੈਨਜ਼ ਉਨ੍ਹਾਂ ਨੂੰ ਯਾਦ ਵੀ ਕਰ ਰਹੇ ਹਨ ਤੇ ਇਸ ਦਿਨ ਨੂੰ ਸੈਲੀਬ੍ਰੇਟ ਕਰ ਰਹੇ ਹਨ। ਇਸ ਦੇ ਚੱਲਦੇ ਟਵਿੱਟਰ ਉੱਤੇ #17yearsofsidwinningWBM ਟ੍ਰੈਂਡ ਕਰ ਰਿਹਾ ਹੈ। ਇਸ ਦੇ ਨਾਲ -ਨਾਲ ਫੈਨਜ਼ ਸਿਧਾਰਥ ਦੇ ਉਨ੍ਹਾਂ ਸਵਾਲਾਂ ਤੇ ਜਵਾਬਾਂ ਨੂੰ ਵੀ ਸ਼ੇਅਰ ਕਰ ਰਹੇ ਹਨ, ਜਿਨ੍ਹਾਂ ਦਾ ਜਵਾਬ ਦੇ ਕੇ ਸਿਧਾਰਥ ਨੇ ਇਹ ਪੁਰਸਕਾਰ ਜਿੱਤਿਆ ਸੀ।

ਸਿਧਾਰਥ ਬਹੁਤ ਹੀ ਹੋਣਹਾਰ ਅਭਿਨੇਤਾ ਸਨ ਅਤੇ ਇਸ ਲਈ ਉਨ੍ਹਾਂ ਨੂੰ ਕਈ ਪੁਰਸਕਾਰ ਵੀ ਮਿਲ ਚੁੱਕੇ ਸਨ। ਉਨ੍ਹਾਂ ਨੇ ਦੋ ਸ਼੍ਰੇਣੀਆਂ ਵਿੱਚ 2012 ਗੋਲਡਨ ਪੇਟਲ ਅਵਾਰਡ ਜਿੱਤੇ ਜਿਨ੍ਹਾਂ ਵਿੱਚ ਮੋਸਟ ਪਾਪੂਲਰ ਫੇਸ ਮੇਲ, ਬੈਸਟ ਆਨ ਸਕਰੀਨ ਕਪਲ ਆਨ ਕਲਰਸ ਸ਼ਾਮਿਲ ਹਨ।

image source: Instagram

ਹੋਰ ਪੜ੍ਹੋ: 200 ਕਰੋੜ ਦੇ ਠੱਗੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼, ਜ਼ਮਾਨਤ ਅਰਜੀ 'ਤੇ 20 ਦਸੰਬਰ ਨੂੰ ਹੋਵੇਗੀ ਸੁਣਵਾਈ

ਸਿਧਾਰਥ ਅੱਜ ਵੀ ਆਪਣੇ ਪ੍ਰਸ਼ੰਸਕਾਂ ਦੇ ਦਿਲਾਂ 'ਚ ਜ਼ਿੰਦਾ ਹਨ। ਇਸ ਦੀ ਤਾਜ਼ਾ ਮਿਸਾਲ ਸਾਹਮਣੇ ਆਈ ਹੈ। ਦਰਅਸਲ ਸੋਸ਼ਲ ਮੀਡੀਆ 'ਤੇ ਸਿਧਾਰਥ ਦੇ ਫੈਨਜ਼ ਉਨ੍ਹਾਂ ਦੇ ਜਨਮਦਿਨ 'ਤੇ ਉਨ੍ਹਾਂ ਯਾਦ ਕਰ ਭਾਵੁਕ ਹੋ ਗਏ ਹਨ। ਇਸ ਦੌਰਾਨ ਇੱਕ ਵਾਰ ਫੇਰ ਸੋਸ਼ਲ ਮੀਡੀਆ 'ਤੇ ਸਿਧਾਰਥ ਦੀਆਂ ਤਸਵੀਰਾਂ ਵਾਇਰਲ ਹੋ ਰਹੀਆਂ ਹਨ।

 

 

Related Post