200 ਕਰੋੜ ਦੇ ਠੱਗੀ ਮਾਮਲੇ 'ਚ ਪਟਿਆਲਾ ਹਾਊਸ ਕੋਰਟ ਪਹੁੰਚੀ ਜੈਕਲੀਨ ਫਰਨਾਂਡੀਜ਼, ਜ਼ਮਾਨਤ ਅਰਜੀ 'ਤੇ 20 ਦਸੰਬਰ ਨੂੰ ਹੋਵੇਗੀ ਸੁਣਵਾਈ

written by Pushp Raj | December 12, 2022 01:19pm

Jacqueline Fernandez in Patiala court: 200 ਕਰੋੜ ਦੇ ਠੱਗੀ ਮਾਮਲੇ ਨੂੰ ਲੈ ਕੇ ਬਾਲੀਵੁੱਡ ਅਦਾਕਾਰਾ ਜੈਕਲੀਨ ਫਰਨਾਂਡੀਜ਼ ਦੀਆਂ ਮੁਸ਼ਕਿਲਾਂ ਇੱਕ ਵਾਰ ਫਿਰ ਤੋਂ ਵਧਦੀਆਂ ਹੋਇਆਂ ਨਜ਼ਰ ਆ ਰਹੀ ਹਨ। ਜੈਕਲੀਨ ਫਰਨਾਂਡੀਜ਼ ਠੱਗ ਸੁਕੇਸ਼ ਚੰਦਰਸ਼ੇਖਰ ਨਾਲ ਜੁੜੇ 200 ਕਰੋੜ ਰੁਪਏ ਦੇ ਮਨੀ ਲਾਂਡਰਿੰਗ ਮਾਮਲੇ 'ਚ ਪੇਸ਼ੀ ਲਈ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਪਹੁੰਚੀ।

ਪਟਿਆਲਾ ਹਾਊਸ ਕੋਰਟ ਨੇ ਸੰਖੇਪ ਸੁਣਵਾਈ ਤੋਂ ਬਾਅਦ ਮਾਮਲੇ ਦੀ ਸੁਣਵਾਈ 20 ਦਸੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ। ਦੱਸ ਦੇਈਏ ਕਿ ਪਟਿਆਲਾ ਹਾਊਸ ਕੋਰਟ 'ਚ ਪੇਸ਼ੀ ਦੇ ਦੌਰਾਨ ਜੈਕਲੀਨ ਦੇ ਨਾਲ ਉਨ੍ਹਾਂ ਦੇ ਵਕੀਲ ਪ੍ਰਸ਼ਾਂਤ ਪਾਟਿਲ ਅਤੇ ਸ਼ਕਤੀ ਪਾਂਡੇ ਵੀ ਮੌਜੂਦ ਰਹੇ।

ਦੱਸਣਯੋਗ ਹੈ ਕਿ ਇਸ ਮਾਮਲੇ ਦੀ ਆਖ਼ਰੀ ਸੁਣਵਾਈ 24 ਨਵੰਬਰ ਨੂੰ ਹੋਈ ਸੀ। ਇਸ ਦੌਰਾਨ ਜੈਕਲੀਨ ਦੇ ਵਕੀਲਾਂ ਨੇ ਦੋਸ਼ ਅਤੇ ਬਹਿਸ 'ਤੇ ਆਪਣਾ ਪੱਖ ਪੇਸ਼ ਕਰਨ ਲਈ ਅਗਲੀ ਤਰੀਕ ਮੰਗੀ ਸੀ, ਜਿਸ ਤੋਂ ਬਾਅਦ ਅਦਾਲਤ ਨੇ ਜੈਕਲੀਨ ਨੂੰ ਇਸ ਮਾਮਲੇ 'ਚ ਅਗਲੀ ਤਰੀਕ 12 ਦਸੰਬਰ ਦਿੱਤੀ ਸੀ। ਜਾਂਚ ਦੌਰਾਨ ਦੋਸ਼ੀ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ ਸੀ, ਜਿਸ ਦੇ ਆਧਾਰ 'ਤੇ ਅਦਾਲਤ ਨੇ 15 ਨਵੰਬਰ ਨੂੰ ਜੈਕਲੀਨ ਨੂੰ ਜ਼ਮਾਨਤ ਦਿੱਤੀ ਸੀ।

Image Source: Twitter

ਉਥੇ ਹੀ ਦੂਜੇ ਪਾਸੇ ਜੈਕਲੀਨ ਫਰਨਾਂਡੀਜ਼ ਨੂੰ ਵਿਸ਼ੇਸ਼ ਜੱਜ ਸ਼ੈਲੇਂਦਰ ਮਲਿਕ ਨੇ ਦੋ ਲੱਖ ਰੁਪਏ ਦੇ ਨਿੱਜੀ ਮੁਚਲਕੇ 'ਤੇ ਸ਼ਰਤੀਆ ਜ਼ਮਾਨਤ ਦਿੱਤੀ। ਅਦਾਲਤ ਦੀਆਂ ਸ਼ਰਤਾਂ ਵਿੱਚ ਅਦਾਲਤ ਦੀ ਅਗਾਊਂ ਆਗਿਆ ਤੋਂ ਬਿਨਾਂ ਦੇਸ਼ ਨਾ ਛੱਡਣਾ ਅਤੇ ਈਡੀ ਵੱਲੋਂ ਬੁਲਾਏ ਜਾਣ 'ਤੇ ਜਾਂਚ ਵਿੱਚ ਹਿੱਸਾ ਲੈਣਾ ਸ਼ਾਮਿਲ ਹੈ। ਬਾਅਦ ਵਿੱਚ, ਅਦਾਕਾਰਾ ਇੱਕ ਨਿੱਜੀ ਮੁਚਲਕੇ ਭਰਨ ਮਗਰੋਂ ਅਤੇ ਸੰਖੇਪ ਕਾਰਵਾਈ ਦੌਰਾਨ ਅਦਾਲਤ ਵਿੱਚ ਵੀ ਪੇਸ਼ ਹੋਈ।

Image Source: Twitter

ਹੋਰ ਪੜ੍ਹੋ: ਫ਼ਿਲਮ 'ਪਠਾਨ' ਦੇ ਰਿਲੀਜ਼ ਹੋਣ ਤੋਂ ਪਹਿਲਾਂ ਮਾਤਾ ਵੈਸ਼ਨੋ ਦੇਵੀ ਦੇ ਦਰਸ਼ਨਾ ਲਈ ਪਹੁੰਚੇ ਸ਼ਾਹਰੁਖ ਖ਼ਾਨ, ਵੇਖੋ ਵੀਡੀਓ

ਦੱਸ ਦੇਈਏ ਕਿ ਜਦੋਂ ਤੋਂ ਜੈਕਲੀਨ ਦਾ ਨਾਂ ਠੱਗ ਸੁਕੇਸ਼ ਚੰਦਰਸ਼ੇਖਰ ਨਾਲ 200 ਕਰੋੜ ਦੇ ਮਨੀ ਲਾਂਡਰਿੰਗ ਮਾਮਲੇ 'ਚ ਜੁੜਿਆ ਹੈ, ਉਦੋਂ ਤੋਂ ਹੀ ਅਭਿਨੇਤਰੀ ਦੀ ਗ੍ਰਿਫਤਾਰੀ ਦੀ ਮੰਗ ਉੱਠ ਰਹੀ ਹੈ। ਇਨਫੋਰਸਮੈਂਟ ਡਾਇਰੈਕਟੋਰੇਟ ਨੇ ਆਪਣੀ ਰਿਪੋਰਟ 'ਚ ਸੁਕੇਸ਼ ਚੰਦਰਸ਼ੇਖਰ 'ਤੇ ਕਈ ਹਾਈ-ਪ੍ਰੋਫਾਈਲ ਲੋਕਾਂ ਨਾਲ ਠੱਗੀ ਕਰਨ ਦੇ ਦੋਸ਼ ਲਗਾਏ ਹਨ।

You may also like