ਐਮੀ ਵਿਰਕ ਤੇ ਹਾਰਡੀ ਸੰਧੂ ਫ਼ਿਲਮ ’83 ਦੇ ਫਸਟ ਸ਼ੈਡਿਊਲ ਲਈ ਰਣਵੀਰ ਸਿੰਘ ਨਾਲ ਹੋਏ ਲੰਡਨ ਰਵਾਨਾ

By  Lajwinder kaur May 28th 2019 11:14 AM

ਬਾਲੀਵੁੱਡ ਦੀ ਫ਼ਿਲਮ ’83 ਜਿਸ ‘ਚ ਰਣਵੀਰ ਸਿੰਘ ਦੇ ਨਾਲ ਪੰਜਾਬੀ ਫ਼ਿਲਮੀ ਜਗਤ ਦੇ ਦੋ ਦਿੱਗਜ ਅਦਾਕਾਰ ਵੀ ਨਜ਼ਰ ਆਉਣਗੇ। ਜੀ ਹਾਂ ਐਮੀ ਵਿਰਕ ਤੇ ਹਾਰਡੀ ਸੰਧੂ ਜੋ ਕਿ ਕਬੀਰ ਖ਼ਾਨ ਦੀ ਫ਼ਿਲਮ ’83 ‘ਚ ਅਹਿਮ ਭੂਮਿਕਾ ਨਿਭਾਉਂਦੇ ਹੋਏ ਨਜ਼ਰ ਆਉਣਗੇ। ਦੱਸ ਦਈਏ ਫ਼ਿਲਮ ਦੀ ਪੂਰੀ ਸਟਾਰ ਕਾਸਟ ਫ਼ਿਲਮ ਦੇ ਫਸਟ ਸ਼ੈਡਿਊਲ ਲਈ ਲੰਡਨ ਨੂੰ ਰਵਾਨਾ ਹੋ ਚੁੱਕੀ ਹੈ। ਏਅਰ ਪੋਰਟ ਤੋਂ ਰਵਾਨਾ ਹੁੰਦਿਆਂ ਦੀਆਂ ਤਸਵੀਰਾਂ ਸ਼ੋਸ਼ਲ ਮੀਡੀਆ ਉੱਤੇ ਖੂਬ ਵਾਇਰਲ ਹੋ ਰਹੀਆਂ ਹਨ। ਫ਼ਿਲਮ ਦੇ ਆਫ਼ੀਸ਼ੀਅਲ ਪੇਜ ਤੋਂ ਪੂਰੀ ਸਟਾਰ ਕਾਸਟ ਦੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ, ‘It's game time.  #83SquadOnTheMove

The journey begins.’

View this post on Instagram

 

It's game time. ? #83SquadOnTheMove The journey begins. ? @ranveersingh @kabirkhankk @mantenamadhu #SajidNadiadwala @vishnuinduri @reliance.entertainment @nadiadwalagrandson @saqibsaleem @adinathkothare @iamchiragpatil @harrdysandhu @ammyvirk @thejatinsarna @issahilkhattar #RBadre @actorjiiva @tahirrajbhasin @dhairya275 #83thefilm?

A post shared by '83 (@83thefilm) on May 27, 2019 at 4:17pm PDT

ਹੋਰ ਵੇਖੋ:ਗੀਤਕਾਰ ਤੇ ਗਾਇਕ ਸਿੰਗਾ ਰੱਖਣ ਜਾ ਰਹੇ ਨੇ ਅਦਾਕਾਰੀ ‘ਚ ਕਦਮ ਜਾਣੋ ਕਿਸ ਫ਼ਿਲਮ ‘ਚ ਆਉਣਗੇ ਨਜ਼ਰ

ਇਸ ਤਸਵੀਰ ‘ਚ ਰਣਵੀਰ ਸਿੰਘ, ਐਮੀ ਵਿਰਕ, ਹਾਰਡੀ ਸੰਧੂ, ਸਕੀਬ ਸਲੀਮ, ਤਾਹਿਰ ਰਾਜ ਭਸੀਨ ਤੇ ਹੋਰ ਕਲਾਕਾਰ ਵੀ ਨਜ਼ਰ ਆ ਰਹੇ ਨੇ। ਦੱਸ ਦਈਏ ਰਣਵੀਰ ਸਿੰਘ ਜੋ ਕਿ ਫ਼ਿਲਮ ’83 ‘ਚ ਕਪਿਲ ਦੇਵ ਦਾ ਰੋਲ ਨਿਭਾਉਣਗੇ। ਐਮੀ ਵਿਰਕ ਜੋ ਕਿ ਤੇਜ਼ ਗੇਂਦਬਾਜ਼ ਬਲਵਿੰਦਰ ਸਿੰਘ ਸੰਧੂ ਦਾ ਤੇ ਹਾਰਡੀ ਸੰਧੂ ਕ੍ਰਿਕਟਰ ਮਦਨ ਲਾਲ ਦਾ ਕਿਰਦਾਰ ਨਿਭਾਉਦੇ ਹੋਏ ਨਜ਼ਰ ਆਉਣਗੇ। ਬਾਲੀਵੁੱਡ ਮਸ਼ਹੂਰ ਨਿਰਦੇਸ਼ਕ ਕਬੀਰ ਖ਼ਾਨ ਦੀ ਇਹ ਫ਼ਿਲਮ ਅਗਲੇ ਸਾਲ 10 ਅਪ੍ਰੈਲ ਨੂੰ ਸਿਨੇਮਾ ਘਰਾਂ ‘ਚ ਰਿਲੀਜ਼ ਹੋਵੇਗੀ।

 

Related Post