ਤਲਾਕ ਤੋਂ ਬਾਅਦ ਵੀ ਆਮਿਰ ਖ਼ਾਨ ਤੇ ਕਿਰਨ ਰਾਓ ਇੱਕਠੇ ਆ ਰਹੇ ਹਨ ਨਜ਼ਰ, ਖੇਡਿਆ ਟੇਬਲ ਟੈਨਿਸ ਮੈਚ

By  Rupinder Kaler July 28th 2021 11:49 AM

ਆਮਿਰ ਖਾਨ ਤੇ ਕਿਰਨ ਰਾਓ ਤਲਾਕ ਤੋਂ ਬਾਅਦ ਵੀ ਇੱਕਠੇ ਨਜ਼ਰ ਆ ਰਹੇ ਹਨ । ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ । ਦਰਅਸਲ ਹਾਲ ਹੀ ਵਿੱਚ ਆਮਿਰ ਖ਼ਾਨ ਆਪਣੀ ਐਕਸ ਵਾਈਫ ਕਿਰਨ ਰਾਓ ਤੇ ਬੇਟੇ ਆਜ਼ਾਦ ਦੇ ਨਾਲ ਟੇਬਲ ਟੈਨਿਸ ਖੇਡਦੇ ਨਜ਼ਰ ਆਏ ਹਨ। ਇਸ ਟੇਬਲ ਟੈਨਿਸ ਮੈਚ ਦਾ ਆਯੋਜਨ ਲਾਲ ਸਿੰਘ ਚੱਢਾ ਦੀ ਟੀਮ ਨੇ ਹੀ ਕੀਤਾ ਸੀ।

Pic Courtesy: Instagram

ਹੋਰ ਪੜ੍ਹੋ :

‘ਬਚਪਨ ਕਾ ਪਿਆਰ’ ਵਾਲੇ ਇਸ ਮੁੰਡੇ ਦੀ ਹਰ ਪਾਸੇ ਹੋਈ ਚੜ੍ਹਾਈ, ਬਾਦਸ਼ਾਹ ਤੋਂ ਬਾਅਦ ਛੱਤੀਸਗੜ੍ਹ ਦੇ ਮੁੱਖ ਮੰਤਰੀ ਨੇ ਸਹਿਦੇਵ ਨਾਲ ਬਣਾਈ ਵੀਡੀਓ

Pic Courtesy: Instagram

ਇਸ 'ਚ ਬੱਚਿਆਂ ਸਮੇਤ ਟੀਮ ਦੇ ਮੈਂਬਰਾਂ ਨੇ ਹਿੱਸਾ ਲਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਜ਼ਾਦ ਵੀ ਇਸ ਨੂੰ ਕਾਫੀ ਇੰਜੁਆਏ ਕਰ ਰਹੇ ਹੈ। ਇਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਮਿਰ ਤੇ ਕਿਰਨ ਨੇ ਤਲਾਕ ਦੇ ਸਮੇਂ ਜੋ ਗੱਲ ਕਹੀ ਸੀ ਉਹ ਸਹੀ ਸਾਬਿਤ ਹੋ ਰਹੀ ਹੈ।

Pic Courtesy: Instagram

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਇਹ ਜੋੜੀ ਨੂੰ ਲੱਦਾਖ ਦੀ ਰਵਾਇਤੀ ਡ੍ਰੈੱਸ 'ਚ ਵੀ ਦੇਖਿਆ ਗਿਆ ਸੀ। ਉਸ ਸਮੇਂ ਫਿਲਮ ਦੀ ਟੀਮ ਦਾ ਪਿੰਡ ਦੇ ਲੋਕਾਂ ਨੂੰ ਵੈਲਕਮ ਕਰਦਿਆਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।

Related Post