ਤਲਾਕ ਤੋਂ ਬਾਅਦ ਵੀ ਆਮਿਰ ਖ਼ਾਨ ਤੇ ਕਿਰਨ ਰਾਓ ਇੱਕਠੇ ਆ ਰਹੇ ਹਨ ਨਜ਼ਰ, ਖੇਡਿਆ ਟੇਬਲ ਟੈਨਿਸ ਮੈਚ
ਆਮਿਰ ਖਾਨ ਤੇ ਕਿਰਨ ਰਾਓ ਤਲਾਕ ਤੋਂ ਬਾਅਦ ਵੀ ਇੱਕਠੇ ਨਜ਼ਰ ਆ ਰਹੇ ਹਨ । ਜਿਸ ਨੂੰ ਲੈ ਕੇ ਉਹਨਾਂ ਦੇ ਪ੍ਰਸ਼ੰਸਕ ਕਈ ਤਰ੍ਹਾਂ ਦੇ ਸਵਾਲ ਚੁੱਕ ਰਹੇ ਹਨ । ਦਰਅਸਲ ਹਾਲ ਹੀ ਵਿੱਚ ਆਮਿਰ ਖ਼ਾਨ ਆਪਣੀ ਐਕਸ ਵਾਈਫ ਕਿਰਨ ਰਾਓ ਤੇ ਬੇਟੇ ਆਜ਼ਾਦ ਦੇ ਨਾਲ ਟੇਬਲ ਟੈਨਿਸ ਖੇਡਦੇ ਨਜ਼ਰ ਆਏ ਹਨ। ਇਸ ਟੇਬਲ ਟੈਨਿਸ ਮੈਚ ਦਾ ਆਯੋਜਨ ਲਾਲ ਸਿੰਘ ਚੱਢਾ ਦੀ ਟੀਮ ਨੇ ਹੀ ਕੀਤਾ ਸੀ।
Pic Courtesy: Instagram
ਹੋਰ ਪੜ੍ਹੋ :
Pic Courtesy: Instagram
ਇਸ 'ਚ ਬੱਚਿਆਂ ਸਮੇਤ ਟੀਮ ਦੇ ਮੈਂਬਰਾਂ ਨੇ ਹਿੱਸਾ ਲਿਆ। ਤਸਵੀਰਾਂ 'ਚ ਦੇਖਿਆ ਜਾ ਸਕਦਾ ਹੈ ਕਿ ਆਜ਼ਾਦ ਵੀ ਇਸ ਨੂੰ ਕਾਫੀ ਇੰਜੁਆਏ ਕਰ ਰਹੇ ਹੈ। ਇਨਾਂ ਤਸਵੀਰਾਂ ਨੂੰ ਦੇਖ ਕੇ ਕਿਹਾ ਜਾ ਸਕਦਾ ਹੈ ਕਿ ਆਮਿਰ ਤੇ ਕਿਰਨ ਨੇ ਤਲਾਕ ਦੇ ਸਮੇਂ ਜੋ ਗੱਲ ਕਹੀ ਸੀ ਉਹ ਸਹੀ ਸਾਬਿਤ ਹੋ ਰਹੀ ਹੈ।
Pic Courtesy: Instagram
ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਇਸ ਤੋਂ ਪਹਿਲਾਂ ਇਹ ਜੋੜੀ ਨੂੰ ਲੱਦਾਖ ਦੀ ਰਵਾਇਤੀ ਡ੍ਰੈੱਸ 'ਚ ਵੀ ਦੇਖਿਆ ਗਿਆ ਸੀ। ਉਸ ਸਮੇਂ ਫਿਲਮ ਦੀ ਟੀਮ ਦਾ ਪਿੰਡ ਦੇ ਲੋਕਾਂ ਨੂੰ ਵੈਲਕਮ ਕਰਦਿਆਂ ਇਸ ਪ੍ਰੋਗਰਾਮ ਦਾ ਆਯੋਜਨ ਕੀਤਾ ਸੀ।