ਅਭੈ ਦਿਓਲ ਨੇ ਬੌਬੀ ਦਿਓਲ ਦੇ ਨਾਲ ਸਾਂਝੀ ਕੀਤੀ ਪੁਰਾਣੀ ਪਰਿਵਾਰਕ ਤਸਵੀਰ
Lajwinder kaur
October 23rd 2019 03:10 PM
ਬਾਲੀਵੁੱਡ ‘ਚ ਆਪਣੀ ਦਮਦਾਰ ਅਦਾਕਾਰੀ ਦੇ ਨਾਲ ਵੱਖਰੀ ਜਗ੍ਹਾ ਬਨਾਉਣ ਵਾਲੇ ਅਭੈ ਦਿਓਲ ਸੋਸ਼ਲ ਮੀਡੀਆ ਉੱਤੇ ਕਾਫੀ ਸਰਗਰਮ ਰਹਿੰਦੇ ਹਨ। ਜਿਸਦੇ ਚੱਲਦੇ ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਉੱਤੇ ਇੱਕ ਪੁਰਾਣੀ ਤਸਵੀਰ ਸਾਂਝੀ ਕੀਤੀ ਹੈ ਤੇ ਨਾਲ ਕੈਪਸ਼ਨ ‘ਚ ਲਿਖਿਆ ਹੈ, ‘ਪੁਰਾਣੀ ਪਰਿਵਾਰਕ ਤਸਵੀਰ...’
View this post on Instagram
ਹੋਰ ਵੇਖੋ:ਪ੍ਰਿਯੰਕਾ ਚੋਪੜਾ ਨੇ ਇਸ ਨੰਨ੍ਹੀ ਬੱਚੀ ਨਾਲ ਕੀਤੀ ਮਸਤੀ, ਘੰਟੇ ‘ਚ ਹੀ ਇੱਕ ਮਿਲੀਅਨ ਤੋਂ ਵੱਧ ਵਾਰ ਦੇਖਿਆ ਗਿਆ ਇਹ ਵੀਡੀਓ
ਇਸ ਤਸਵੀਰ ‘ਚ ਉਹ ਆਪਣੇ ਭਰਾ ਬੌਬੀ ਦਿਓਲ ਨਾਲ ਨਜ਼ਰ ਆ ਰਹੇ ਹਨ। ਦੋਵੇਂ ਅਦਾਕਾਰ ਇਸ ‘ਚ ਤਸਵੀਰ ‘ਚ ਸਾਦਗੀ ਤੇ ਸ਼ਰਮੀਲੇ ਨਜ਼ਰ ਆ ਰਹੇ ਹਨ। ਇਸ ਫੋਟੋ ਉੱਤੇ ਬਾਲੀਵੁੱਡ ਦੀਆਂ ਨਾਮੀ ਹਸਤੀਆਂ ਕਮੈਂਟਸ ਕਰਕੇ ਤਾਰੀਫ਼ ਕਰ ਰਹੀਆਂ ਹਨ।
View this post on Instagram
ਅਭੈ ਦਿਓਲ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਦੇਵ ਡੀ ਓਏ ਲੱਕੀ! ਲੱਕੀ ਓਏ!, ਜ਼ਿੰਦਗੀ ਨਾ ਮਿਲੇਗੀ ਦੁਬਾਰਾ,ਸੋਚਾ ਨਾ ਥਾ, ਹੈਪੀ ਭਾਗ ਜਾਏਗੀ ਵਰਗੀਆਂ ਫ਼ਿਲਮਾਂ ‘ਚ ਕੰਮ ਕਰ ਚੁੱਕੇ ਹਨ।