ਆਪਣੇ ਪੈੱਟ ਡੌਗ ਦੇ ਨਾਲ ਮਸਤੀ ਕਰਦੇ ਨਜ਼ਰ ਆਏ ਅਦਾਕਾਰ ਅਕਸ਼ੇ ਕੁਮਾਰ, ਵੀਡੀਓ ਵਾਇਰਲ

By  Shaminder January 12th 2022 09:43 AM -- Updated: January 12th 2022 10:17 AM

ਬਾਲੀਵੁੱਡ ਅਦਾਕਾਰ ਅਕਸ਼ੇ ਕੁਮਾਰ (Akshay Kumar) ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਅਕਸ਼ੇ ਕੁਮਾਰ ਆਪਣੇ ਪੈਟ ਡੌਗ (Pet Dog) ਦੇ ਨਾਲ ਮਸਤੀ ਕਰਦੇ ਹੋਏ ਦਿਖਾਈ ਦੇ ਰਹੇ ਹਨ । ਸੋਸ਼ਲ ਮੀਡੀਆ ‘ਤੇ ਇਸ ਵੀਡੀਓ  (Video) ਨੂੰ ਦਰਸ਼ਕਾਂ ਦੇ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ ।ਇਸ ਵੀਡੀਓ ‘ਚ ਤੁਸੀਂ ਵੇਖ ਸਕਦੇ ਹੋ ਕਿ ਅਕਸ਼ੇ ਕੁਮਾਰ ਆਪਣੇ ਪੈਟ ਡੌਗ ‘ਤੇ ਖੂਬ ਪਿਆਰ ਲੁਟਾ ਰਹੇ ਹਨ ਅਤੇ ਕੁੱਤਾ ਵੀ ਉਨ੍ਹਾਂ ਦੇ ਨਾਲ ਖੂਬ ਮਸਤੀ ਕਰ ਰਿਹਾ ਹੈ ਕਦੇ ਅਦਾਕਾਰ ਦੇ ਮੂੰਹ ਨੂੰ ਚੱਟ ਰਿਹਾ ਹੈ ਅਤੇ ਕਦੇ ਉਸ ਦੀ ਗੋਦ ‘ਚ ਬੈਠ ਰਿਹਾ ਹੈ।

akshay Kumar, image From instagram

ਹੋਰ ਪੜ੍ਹੋ :  ਗੁੱਗੂ ਗਿੱਲ ਸ਼ੂਟਿੰਗ ਦੌਰਾਨ ਅਜਿਹੀਆਂ ਥਾਵਾਂ ‘ਤੇ ਰਹਿਣਾ ਨਹੀਂ ਕਰਦੇ ਪਸੰਦ, ਘਰ ਨੂੰ ਦਿੰਦੇ ਹਨ ਅਹਿਮੀਅਤ

ਜਿਸ ਤੋਂ ਬਾਅਦ ਇਸ ਵੀਡੀਓ ‘ਤੇ ਹਰ ਕੋਈ ਆਪੋ ਆਪਣਾ ਪ੍ਰਤੀਕਰਮ ਦੇ ਰਿਹਾ ਹੈ । ਅਕਸ਼ੇ ਕੁਮਾਰ ਦੇ ਇਸ ਵੀਡੀਓ ‘ਤੇ ਇੱਕ ਯੂਜ਼ਰ ਨੇ ਲਿਖਿਆ ਕਿ ਭਾਜੀ ਤੁਸੀਂ ਗ੍ਰੇਟ ਹੋ, ਜਦੋਂਕਿ ਦੂਜੇ ਯੂਜ਼ਰ ਨੇ ਲਿਖਿਆ ਤੁਹਾਨੂੰ ਇੰਝ ਦੇਖਣਾ ਕਾਫੀ ਵਧੀਆ ਲੱਗਦਾ ਹੈ।

Akshay Kumar image From google

ਅਕਸ਼ੇ ਕੁਮਾਰ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਬਾਲੀਵੁੱਡ ਨੂੰ ਕਈ ਹਿੱਟ ਫ਼ਿਲਮਾਂ ਦੇਣ ਵਾਲੇ ਇਸ ਅਦਾਕਾਰ ਦਾ ਸਬੰਧ ਵੀ ਪੰਜਾਬ ਦੇ ਨਾਲ ਹੈ । ਉਸ ਦਾ ਅਸਲੀ ਨਾਂਅ ਰਾਜੀਵ ਭਾਟੀਆ ਹੈ ਅਤੇ ਅੰਮ੍ਰਿਤਸਰ ਦੇ ਉਹ ਜੰਮਪਲ ਹਨ । ਪਰ ਉਹ ਕੁਝ ਸਮਾਂ ਦਿੱਲੀ ‘ਚ ਹੀ ਰਹੇ । ਫ਼ਿਲਮਾਂ ‘ਚ ਆਉਣ ਤੋਂ ਪਹਿਲਾਂ ਅਕਸ਼ੇ ਕੁਮਾਰ ਕੈਨੇਡਾ ‘ਚ ਬਤੌਰ ਸ਼ੈੱਫ ਵੀ ਕੰਮ ਕਰ ਚੁੱਕੇ ਹਨ । ਰਾਜੇਸ਼ ਖੰਨਾ ਦੀ ਧੀ ਟਵਿੰਕਲ ਖੰਨਾ ਦੇ ਨਾਲ ਉਨ੍ਹਾਂ ਨੇ ਵਿਆਹ ਕਰਵਾਇਆ ਹੈ ।

 

View this post on Instagram

 

A post shared by Akshay Kumar (@akshaykumar)

Related Post