ਅਦਾਕਾਰ ਬੋਮਨ ਈਰਾਨੀ ਦੀ ਮਾਂ ਦਾ ਦਿਹਾਂਤ

By  Shaminder June 10th 2021 04:22 PM

ਅਦਾਕਾਰ ਬੋਮਨ ਈਰਾਨੀ ਦਾ ਮਾਤਾ ਦਾ ਦਿਹਾਂਤ ਹੋ ਗਿਆ ਹੈ । ਉਹ 94  ਸਾਲ ਦੇ ਸਨ, ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ।ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮਾਂ ਈਰਾਨੀ ਨੇ ਨੀਂਦ ‘ਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ 94 ਸਾਲ ਦੇ ਸਨ, ਉਨ੍ਹਾਂ ਨੇ 32  ਸਾਲ ਦੀ ਉਮਰ ‘ਚ ਮੇਰੇ ਲਈ ਮਾਂ, ਪਿਤਾ ਦੋਵੇਂ ਰੋਲ ਨਿਭਾਏ । ਉਹ ਬਹੁਤ ਜ਼ਿੰਦਾਦਿਲ ਸਨ ਅਤੇ ਕਈ ਮਜ਼ੇਦਾਰ ਕਹਾਣੀਆਂ ਦੇ ਨਾਲ ਭਰੀ ਸੀ ।

Boman Irani Mother

ਹੋਰ ਪੜ੍ਹੋ : ਸੋਨੂੰ ਸੂਦ ਦੇਸ਼ ਭਰ ਵਿੱਚ ਲਗਾਉਣਗੇ ਆਕਸੀਜ਼ਨ ਪਲਾਂਟ, ਵੀਡੀਓ ਕੀਤੀ ਸਾਂਝੀ 

Boman Irani

ਉਹ ਹਮੇਸ਼ਾ ਜਦੋਂ ਵੀ ਮੈਨੂੰ ਫ਼ਿਲਮਾਂ ਲਈ ਭੇਜਦੀ ਸੀ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੀ ਸੀ ਕਿ ਕੰਪਾਊਂਡ ਕਿਡਸ ਮੇਰੇ ਨਾਲ ਰਹਿਣ ਅਤੇ ਹਮੇਸ਼ਾ ਕਹਿੰਦੀ ਸੀ ਕਿ ਪੌਪਕੌਰਨ ਦਾ ਭੁੱਲੀਂ।

Boman Irani Mother

ਉਹਨਾਂ ਨੂੰ ਆਪਣਾ ਭੋਜਨ ਅਤੇ ਗਾਣੇ ਪਸੰਦ ਸਨ ।ਉਨ੍ਹਾਂ ਨੇ ਆਖਰੀ ਰਾਤ ਮਲਾਈ ਕੁਲਫੀ ਅਤੇ ਅੰਬ ਮੰਗੇ ਸਨ। ਉਹ ਚਾਹੁੰਦੀ ਤਾਂ ਚੰਨ ਅਤੇ ਤਾਰੇ ਵੀ ਮੰਗ ਸਕਦੀ ਸੀ ਉਹ ਇੱਕ ਸਟਾਰ ਸੀ ਅਤੇ ਹਮੇਸ਼ਾ ਰਹੇਗੀ’।

 

View this post on Instagram

 

A post shared by Boman Irani (@boman_irani)

Related Post