ਅਦਾਕਾਰ ਬੋਮਨ ਈਰਾਨੀ ਦੀ ਮਾਂ ਦਾ ਦਿਹਾਂਤ

written by Shaminder | June 10, 2021

ਅਦਾਕਾਰ ਬੋਮਨ ਈਰਾਨੀ ਦਾ ਮਾਤਾ ਦਾ ਦਿਹਾਂਤ ਹੋ ਗਿਆ ਹੈ । ਉਹ 94  ਸਾਲ ਦੇ ਸਨ, ਅਦਾਕਾਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਇੱਕ ਪੋਸਟ ਸਾਂਝੀ ਕਰਦੇ ਹੋਏ ਇਸ ਦੀ ਜਾਣਕਾਰੀ ਦਿੱਤੀ ਹੈ ।ਉਨ੍ਹਾਂ ਨੇ ਇੰਸਟਾਗ੍ਰਾਮ ਅਕਾਊਂਟ ‘ਤੇ ਪੋਸਟ ਸਾਂਝੀ ਕਰਦੇ ਹੋਏ ਲਿਖਿਆ ਕਿ ‘ਮਾਂ ਈਰਾਨੀ ਨੇ ਨੀਂਦ ‘ਚ ਹੀ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਹੈ। ਉਹ 94 ਸਾਲ ਦੇ ਸਨ, ਉਨ੍ਹਾਂ ਨੇ 32  ਸਾਲ ਦੀ ਉਮਰ ‘ਚ ਮੇਰੇ ਲਈ ਮਾਂ, ਪਿਤਾ ਦੋਵੇਂ ਰੋਲ ਨਿਭਾਏ । ਉਹ ਬਹੁਤ ਜ਼ਿੰਦਾਦਿਲ ਸਨ ਅਤੇ ਕਈ ਮਜ਼ੇਦਾਰ ਕਹਾਣੀਆਂ ਦੇ ਨਾਲ ਭਰੀ ਸੀ । Boman Irani Mother ਹੋਰ ਪੜ੍ਹੋ : ਸੋਨੂੰ ਸੂਦ ਦੇਸ਼ ਭਰ ਵਿੱਚ ਲਗਾਉਣਗੇ ਆਕਸੀਜ਼ਨ ਪਲਾਂਟ, ਵੀਡੀਓ ਕੀਤੀ ਸਾਂਝੀ 
Boman Irani ਉਹ ਹਮੇਸ਼ਾ ਜਦੋਂ ਵੀ ਮੈਨੂੰ ਫ਼ਿਲਮਾਂ ਲਈ ਭੇਜਦੀ ਸੀ ਤਾਂ ਹਮੇਸ਼ਾ ਇਸ ਗੱਲ ਦਾ ਧਿਆਨ ਰੱਖਦੀ ਸੀ ਕਿ ਕੰਪਾਊਂਡ ਕਿਡਸ ਮੇਰੇ ਨਾਲ ਰਹਿਣ ਅਤੇ ਹਮੇਸ਼ਾ ਕਹਿੰਦੀ ਸੀ ਕਿ ਪੌਪਕੌਰਨ ਦਾ ਭੁੱਲੀਂ। Boman Irani Mother ਉਹਨਾਂ ਨੂੰ ਆਪਣਾ ਭੋਜਨ ਅਤੇ ਗਾਣੇ ਪਸੰਦ ਸਨ ।ਉਨ੍ਹਾਂ ਨੇ ਆਖਰੀ ਰਾਤ ਮਲਾਈ ਕੁਲਫੀ ਅਤੇ ਅੰਬ ਮੰਗੇ ਸਨ। ਉਹ ਚਾਹੁੰਦੀ ਤਾਂ ਚੰਨ ਅਤੇ ਤਾਰੇ ਵੀ ਮੰਗ ਸਕਦੀ ਸੀ ਉਹ ਇੱਕ ਸਟਾਰ ਸੀ ਅਤੇ ਹਮੇਸ਼ਾ ਰਹੇਗੀ’।

 
View this post on Instagram
 

A post shared by Boman Irani (@boman_irani)

0 Comments
0

You may also like