ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰਸ਼ੇਖਰ ਦਾ ਦਿਹਾਂਤ
Shaminder
June 16th 2021 12:25 PM --
Updated:
June 16th 2021 12:33 PM
ਟੀਵੀ ਦੇ ਮਸ਼ਹੂਰ ਸੀਰੀਅਲ ਰਮਾਇਣ ‘ਚ ਆਰਿਆ ਸੁਮੰਤ ਦੀ ਭੂਮਿਕਾ ਨਿਭਾਉਣ ਵਾਲੇ ਅਦਾਕਾਰ ਚੰਦਰ ਸ਼ੇਖਰ ਦਾ ਦਿਹਾਂਤ ਹੋ ਗਿਆ ਹੈ। ਇਸ ਖਬਰ ਦੀ ਪੁਸ਼ਟੀ ਚੰਦਰ ਸ਼ੇਖਰ ਦੇ ਪੁੱਤਰ ਨੇ ਕੀਤੀ ਹੈ ।ਰਮਾਇਣ ਤੋਂ ਇਲਾਵਾ ਉਹ ਹੋਰ ਵੀ ਕਈ ਟੀਵੀ ਸੀਰੀਅਲਸ ‘ਚ ਨਜ਼ਰ ਆ ਚੁੱਕੇ ਹਨ ।ਇਸ ਦੇ ਨਾਲ ਹੀ ਬਾਲੀਵੁੱਡ ਦੀਆਂ ਕਈ ਹਿੱਟ ਫ਼ਿਲਮਾਂ ‘ਚ ਵੀ ਨਜ਼ਰ ਆ ਚੁੱਕੇ ਹਨ ।


ਉਹ ਪਿਛਲੇ ਲੰਮੇ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਵੱਧਦੀ ਉਮਰ ਦੇ ਕਾਰਨ ਹੋ ਰਹੀਆਂ ਪ੍ਰੇਸ਼ਾਨੀਆਂ ਦੇ ਚੱਲਦਿਆਂ ਉਨ੍ਹਾਂ ਦਾ ਦਿਹਾਂਤ ਹੋ ਗਿਆ । ਉਨ੍ਹਾਂ ਦਾ ਜੀਵਨ ਬੜਾ ਹੀ ਸੰਘਰਸ਼ ਵਾਲਾ ਰਿਹਾ ਹੈ ।ਕੋਈ ਸਮਾਂ ਸੀ ਉਨ੍ਹਾਂ ਨੇ ਜੂਨੀਅਰ ਆਰਟਿਸਟ ਦੇ ਤੌਰ ‘ਤੇ ਕੰਮ ਕਰਨਾ ਸ਼ੁਰੂ ਕੀਤਾ ਸੀ ।

ਚੰਦਰਸ਼ੇਖਰ ਦਾ ਅੰਤਿਮ ਸਸਕਾਰ ਬੁੱਧਵਾਰ ਸ਼ਾਮ 3 ਵਜੇ ਵਿਲੇ ਪਾਰਲੇ ਸ਼ਮਸ਼ਾਨ ਘਾਟ 'ਚ ਕੀਤਾ ਜਾਵੇਗਾ। ਚੰਦਰਸ਼ੇਖਰ ਦੀ ਮੌਤ ਵਧਦੀ ਉਮਰ ਦੇ ਚੱਲਦਿਆਂ ਹੋਣ ਵਾਲੀ ਪਰੇਸ਼ਾਨੀਆਂ ਦੇ ਕਾਰਨ ਤੋਂ ਹੋਈ ਹੈ। ਉਨ੍ਹਾਂ ਨੇ ਰਾਮਾਇਣ ਸੀਰੀਅਲ ਰਾਹੀਂ ਦਰਸ਼ਕਾਂ ਵਿਚਕਾਰ ਲੋਕਪ੍ਰਿਅਤਾ ਹਾਸਲ ਕੀਤੀ ਸੀ।