ਕੌਮੀ ਕਿਸਾਨ ਦਿਵਸ ’ਤੇ ਅਦਾਕਾਰ ਦਰਸ਼ਨ ਔਲਖ ਨੇ ਵੀਡੀਓ ਕੀਤਾ ਸਾਂਝਾ

By  Rupinder Kaler December 23rd 2020 03:46 PM

ਕੌਮੀ ਕਿਸਾਨ ਦਿਵਸ ’ਤੇ ਅਦਾਕਾਰ ਦਰਸ਼ਨ ਔਲਖ ਨੇ ਇੱਕ ਵੀਡੀਓ ਸਾਂਝਾ ਕੀਤਾ ਹੈ । ਇਹ ਵੀਡੀਓ ਬਲਰਾਜ ਸਾਹਨੀ ਦੀ ਕਿਸੇ ਫ਼ਿਲਮ ਦਾ ਹੈ, ਜਿਸ ਵਿੱਚ ਬਲਰਾਜ਼ ਸਾਹਨੀ ਕਿਸਾਨ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਹਨ । ਵੀਡੀਓ ਵਿੱਚ ਪੂੰਜੀਪਤੀ ਕਿਸਾਨ ਬਲਰਾਜ਼ ਸਾਹਨੀ ਨੂੰ ਤਰ੍ਹਾਂ ਤਰ੍ਹਾਂ ਦੇ ਲਾਲਚ ਦੇ ਕੇ ਆਪਣੀ ਜ਼ਮੀਨ ਵੇਚਣ ਲਈ ਮਜ਼ਬੂਰ ਕਰਦਾ ਦਿਖਾਈ ਦੇ ਰਿਹਾ ਹੈ ।

ਹੋਰ ਪੜ੍ਹੋ :

ਗਾਇਕ ਜਸਮੇਰ ਮੀਆਂਪੁਰੀ ਦੀ ਆਵਾਜ਼ ‘ਚ ਸੁਣੋ ਧਾਰਮਿਕ ਗੀਤ ‘ਮੈਦਾਨ-ਏ-ਜੰਗ’

ਇਸ ਤਰ੍ਹਾਂ ਹੋਈ ਸੀ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਪਹਿਲੀ ਮੁਲਾਕਾਤ, ਬਹੁਤ ਦਿਲਚਸਪ ਹੈ ਕਿੱਸਾ

ਪਰ ਕਿਸਾਨ ਆਪਣੀ ਜ਼ਮੀਨ ਕਿਸੇ ਨੂੰ ਵੇਚਣ ਲਈ ਤਿਆਰ ਨਹੀਂ ਭਾਵੇਂ ਉਹ ਭੁੱਖਮਰੀ ਵਰਗੇ ਹਲਾਤਾਂ ਦਾ ਸਾਹਮਣਾ ਹੀ ਕਿਉਂ ਨਾ ਕਰਦਾ ਹੋਵੇ । ਦਰਸ਼ਨ ਔਲਖ ਵੱਲੋਂ ਸ਼ੇਅਰ ਕੀਤੀ ਇਸ ਵੀਡੀਓ ਨੂੰ ਲੋਕ ਕਾਫੀ ਪਸੰਦ ਕਰ ਰਹੇ ਹਨ । ਇਸ ਤੇ ਲਗਾਤਾਰ ਕਮੈਂਟ ਕਰ ਰਹੇ ਹਨ । ਜੇਕਰ ਦੇਖਿਆ ਜਾਵੇ ਤਾਂ ਦੇਸ਼ ਦੇ ਹਲਾਤ ਉਸੇ ਤਰ੍ਹਾਂ ਹਨ ਜਿਸ ਤਰ੍ਹਾਂ ਅੱਜ ਤੋਂ ਕਈ ਦਹਾਕੇ ਪਹਿਲਾਂ ਸੀ । ਤੁਹਾਨੂੰ ਦੱਸ ਦਿੰਦੇ ਹਾਂ ਕਿ ਖੇਤੀ ਕਾਨੂੰਨਾਂ ਵਿਰੁੱਧ ਦਿੱਲੀ ਦੀਆਂ ਸਰਹੱਦਾਂ 'ਤੇ ਹੱਡ ਚੀਰਵੀਂ ਠੰਢ, ਧੁੰਦ ਤੇ ਮੀਂਹ 'ਚ ਕਿਸਾਨਾਂ ਵੱਲੋਂ ਧਰਨਾ ਪ੍ਰਦਰਸ਼ਨ ਜਾਰੀ ਹੈ।

ਕਿਸਾਨਾਂ ਦੇ ਇਸ ਅੰਦੋਲਨ ਨੂੰ ਪੂਰੇ ਦੇਸ਼-ਵਿਦੇਸ਼ ਤੋਂ ਸਮਰਥਨ ਮਿਲ ਰਿਹਾ ਹੈ। ਦੂਜੇ ਪਾਸੇ ਮੋਦੀ ਸਰਕਾਰ ਇਨ੍ਹਾਂ ਕਾਨੂੰਨਾਂ ਨੂੰ ਰੱਦ ਨਾ ਕਰਨ 'ਤੇ ਅੜੀ ਹੋਈ ਹੈ ਅਤੇ ਇਸ ਨੂੰ ਕਿਸਾਨ ਹਿਤੈਸ਼ੀ ਦੱਸ ਰਹੀ ਹੈ। ਇਸ ਵਿਚਕਾਰ ਅੱਜ ਪੂਰਾ ਦੇਸ਼ ਕੌਮੀ ਕਿਸਾਨ ਦਿਵਸ ਮਨਾ ਰਿਹਾ ਹੈ। ਭਾਰਤੀ ਕਿਸਾਨ ਯੂਨੀਅਨ ਨੇ ਐਲਾਨ ਕੀਤਾ ਹੈ ਕਿ ਅੱਜ ਉਹ ਇਕ ਟਾਇਮ ਦਾ ਖਾਣਾ ਨਹੀਂ ਖਾਣਗੇ।

kisan-diwas

ਕਿਸਾਨ ਦਿਵਸ ਹਰ ਸਾਲ 23 ਦਸੰਬਰ ਨੂੰ ਦੇਸ਼ ਦੇ ਸਾਬਕਾ ਪ੍ਰਧਾਨ ਮੰਤਰੀ ਚੌਧਰੀ ਚਰਨ ਸਿੰਘ ਜਨਮ ਦਿਨ 'ਤੇ ਮਨਾਇਆ ਜਾਂਦਾ ਹੈ। ਜ਼ਿਕਰਯੋਗ ਹੈ ਕਿ ਕਿਸਾਨਾਂ ਦੇ ਮਸੀਹਾ ਮੰਨੇ ਜਾਣ ਵਾਲੇ ਸਾਬਕਾ ਮਰਹੂਮ ਪ੍ਰਧਾਨ ਮੰਤਰੀ ਚੌਧਰੀ ਚਰਣ ਸਿੰਘ ਅੱਜ ਦੇ ਦਿਨ ਹੀ ਪੈਦਾ ਹੋਏ ਸਨ।

 

View this post on Instagram

 

A post shared by DARSHAN AULAKH ਦਰਸ਼ਨ ਔਲਖ (@darshan_aulakh)

ਚੌਧਰੀ ਚਰਣ ਸਿੰਘ ਘੱਟ ਦਿਨਾਂ ਲਈ ਹੀ ਪ੍ਰਧਾਨ ਮੰਤਰੀ ਰਹੇ ਸਨ। ਉਨ੍ਹਾਂ ਦਾ ਜਨਮ ਉੱਤਰ ਪ੍ਰਦੇਸ਼ ਦੇ ਹਾਪੁੜ ਜ਼ਿਲ੍ਹੇ 'ਚ 23 ਦਸੰਬਰ 1902 ਹੋਇਆ ਸੀ ਅਤੇ ਉਨ੍ਹਾਂ ਦਾ ਕਾਰਜਕਾਲ 28 ਜੁਲਾਈ 1979 ਤੋਂ 14 ਜਨਵਰੀ 1980 ਤਕ ਰਿਹਾ ਸੀ। ਚੌਧਰੀ ਚਰਣ ਸਿੰਘ ਵਧੀਆ ਲੇਖਕ ਸਨ। ਭਾਰਤੀ ਕਿਸਾਨਾਂ ਦੀ ਸਥਿਤੀ ਸੁਧਾਰਨ ਲਈ ਚੌਧਰੀ ਚਰਨ ਸਿੰਘ ਨੇ ਕਾਫੀ ਕੰਮ ਕੀਤੇ ਸਨ।

Related Post