ਇਸ ਤਰ੍ਹਾਂ ਹੋਈ ਸੀ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਪਹਿਲੀ ਮੁਲਾਕਾਤ, ਬਹੁਤ ਦਿਲਚਸਪ ਹੈ ਕਿੱਸਾ

written by Rupinder Kaler | December 23, 2020

ਸਲਮਾਨ ਖ਼ਾਨ ਤੇ ਕੈਟਰੀਨਾ ਕੈਫ ਦੀ ਦੋਸਤੀ ਬਹੁਤ ਪੁਰਾਣੀ ਹੈ । ਸਲਮਾਨ ਖ਼ਾਨ ਹੀ ਕੈਟਰੀਨਾ ਕੈਫ ਨੂੰ ਬਾਲੀਵੁੱਡ ਵਿੱਚ ਲੈ ਕੇ ਆਏ ਸਨ ਤੇ ਕੈਟਰੀਨਾ ਨੇ ਆਪਣੀ ਮਿਹਨਤ ਦੇ ਬਲ ਤੇ ਵੱਖਰਾ ਮੁਕਾਮ ਹਾਸਲ ਕੀਤਾ । ਅੱਜ ਕੈਟਰੀਨਾ ਨੂੰ ਚਾਹੁਣ ਵਾਲੇ ਦੁਨੀਆ ਭਰ ਵਿੱਚ ਹਨ । ਸਲਮਾਨ ਤੇ ਕੈਟਰੀਨਾ ਦੀ ਪਹਿਲੀ ਮੁਲਾਕਾਤ ਕਿਸ ਤਰ੍ਹਾਂ ਹੋਈ ਸੀ ਇਸ ਦੇ ਪਿੱਛੇ ਦਿਲਚਸਪ ਕਿੱਸਾ ਹੈ । ਹੋਰ ਪੜ੍ਹੋ :

salman ਕੈਟਰੀਨਾ ਨੇ ਇਹ ਕਿੱਸਾ ਇੱਕ ਇੰਟਰਵਿਊ ਵਿੱਚ ਦੱਸਿਆ ਸੀ । ਕੈਟਰੀਨਾ ਨੇ ਕਿਹਾ ਸੀ ਕਿ ਉਹ ਸਲਮਾਨ ਨਾਲ ਆਪਣੀ ਪਹਿਲੀ ਮੁਲਾਕਾਤ ਨਹੀਂ ਭੁੱਲ ਸਕਦੀ ਕਿਉਂਕਿ ਉਹ ਬਹੁਤ ਹੀ ਖ਼ਾਸ ਸੀ । ਦਰਅਸਲ ਕੈਟਰੀਨਾ ਸਲਮਾਨ ਖ਼ਾਨ ਦੀ ਭੈਣ ਅਲਵੀਰਾ ਖ਼ਾਨ ਅਗਨੀਹੋਤਰੀ ਦੀ ਦੋਸਤ ਹੈ । ਅਲਵੀਰਾ ਨੇ ਸਲਮਾਨ ਖ਼ਾਨ ਦੇ ਜਨਮ ਦਿਨ ਤੇ ਕੈਟਰੀਨਾ ਨੂੰ ਬੁਲਾਇਆ ਸੀ । salman  ਇਸ ਦੌਰਾਨ ਦੋਵੇਂ ਪਹਿਲੀ ਵਾਰ ਮਿਲੇ ਸਨ । ਕੈਟਰੀਨਾ ਨੇ ਦੱਸਿਆ ਕਿ ਜਦੋਂ ਉਹ ਸਲਮਾਨ ਖ਼ਾਨ ਨੂੰ ਪਹਿਲੀ ਵਾਰ ਮਿਲੀ ਤਾਂ ਉਹ ਸ਼ਰਟ ਲੈਸ ਸਨ । ਜਦੋਂ ਕੈਟਰੀਨਾ ਨੇ ਸਲਮਾਨ ਨੂੰ ਦੇਖਿਆ ਤਾਂ ਕੈਟਰੀਨਾ ਦਾ ਹਾਸਾ ਨਿਕਲ ਗਿਆ । ਜਿਸ ਤੇ ਸਲਮਾਨ ਨੇ ਆਪਣੀ ਸਫਾਈ ਵੀ ਦਿੱਤੀ । salman ਇਸ ਤੇ ਸਲਮਾਨ ਨੇ ਕਿਹਾ ਕਿ ਉਹ ਬਾਥਰੂਮ ਵਿੱਚ ਨਹਾ ਰਹੇ ਸਨ ਤੇ ਉਹਨਾਂ ਨੂੰ ਇਸ ਗੱਲ ਦਾ ਇਲਮ ਨਹੀਂ ਸੀ ਕਿ ਬਾਹਰ ਮਹਿਮਾਨ ਆ ਗਏ ਹਨ । ਸਲਮਾਨ ਖ਼ਾਨ ਕੈਟਰੀਨਾ ਨੂੰ ਪਹਿਲੀ ਵਾਰ ਮਿਲ ਕੇ ਇੰਪਰੈਸ ਹੋ ਗਏ ਸਨ । ਉਦੋਂ ਤੋਂ ਹੀ ਸਲਮਾਨ ਖ਼ਾਨ ਤੇ ਕੈਟਰੀਨਾ ਦੀ ਕਾਫੀ ਸ਼ਾਨਦਾਰ ਬਾਂਡਿੰਗ ਹੈ ਅਤੇ ਦੋਵੇਂ ਚੰਗੇ ਦੋਸਤ ਹਨ ।

0 Comments
0

You may also like