ਅਦਾਕਾਰ ਗੌਰਵ ਦੀਕਸ਼ਤ ‘ਡਰੱਗਜ਼ ਕੇਸ’ ਵਿੱਚ ਹੋਇਆ ਗ੍ਰਿਫਤਾਰ
Rupinder Kaler
August 28th 2021 12:15 PM --
Updated:
August 28th 2021 12:19 PM
ਅਦਾਕਾਰ ਗੌਰਵ ਦੀਕਸ਼ਤ (Gaurav Dixit) ਨੂੰ ਨਸ਼ਾ ਰੱਖਣ ਦੇ ਇਲਾਜ਼ਮ ਵਿੱਚ ਨਾਰਕੋਟਿਕਸ ਕੰਟਰੋਲ ਬਿਊਰੋ ਨੇ ਗ੍ਰਿਫ਼ਤਾਰ ਕਰ ਲਿਆ ਹੈ। ਖ਼ਬਰਾਂ ਮੁਤਾਬਿਕ ਗੌਰਵ ਦੀ ਗ੍ਰਿਫ਼ਤਾਰੀ ਘਰ ਵਿੱਚ 'ਚਰਸ' ਵਰਗੀਆਂ ਪਾਬੰਦੀਸ਼ੁਦਾ ਡਰੱਗਜ਼ ਮਿਲਣ ਤੋਂ ਬਾਅਦ ਕੀਤੀ ਗਈ ਹੈ । ਐੱਨਸੀਬੀ ਦੀ ਟੀਮ ਨੇ ਇਸ ਸਾਲ ਅਪ੍ਰੈਲ 'ਚ ਵੀ ਗੌਰਵ ਦੇ ਘਰ ਛਾਪੇਮਾਰੀ ਕੀਤੀ ਸੀ। ਐੱਨਆਈਏ (NCB) ਅਨੁਸਾਰ ਅਦਾਕਾਰ ਏਜਾਜ਼ ਖ਼ਾਨ ਨੇ ਪੁੱਛਗਿੱਛ ਵਿਚ ਗੌਰਵ (Gaurav Dixit) ਦਾ ਨਾਂ ਲਿਆ ਸੀ ਜਿਨ੍ਹਾਂ ਦੀ ਨਿਸ਼ਾਨਦੇਹੀ 'ਤੇ ਇਹ ਕਾਰਵਾਈ ਕੀਤੀ ਗਈ ਹੈ।
NCB arrested TV actor Gaurav Dixit after MD and Charas was recovered from his residence in a raid. He has been arrested in connection with the interrogation of actor Ajaz Khan: Narcotics Control Bureau#Mumbai