ਅਦਾਕਾਰ ਗੁਰਮੀਤ ਚੌਧਰੀ ਨੇ ਕੋਰੋਨਾ ਮਰੀਜ਼ਾ ਲਈ ਬਣਾਇਆ ਅਸਥਾਈ ਹਸਪਤਾਲ

By  Rupinder Kaler May 11th 2021 06:34 PM

ਕੋਰੋਨਾ ਮਰੀਜ਼ਾਂ ਨੂੰ ਦਵਾਈਆਂ ਅਤੇ ਆਕਸੀਜਨ ਸਿਲੰਡਰਜ਼ ਦੀ ਕਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ । ਮੁਸ਼ਕਿਲ ਦੀ ਇਸ ਘੜੀ ’ਚ ਕਈ ਫ਼ਿਲਮੀ ਸਿਤਾਰੇ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ । ਇਸ ਸਭ ਦੇ ਚਲਦੇ ਛੋਟੇ ਪਰਦੇ ਦੇ ਅਦਾਕਾਰ ਗੁਰਮੀਤ ਚੌਧਰੀ ਨੇ ਵੀ ਲੋਕਾਂ ਦੀ ਮਦਦ ਲਈ ਆਪਣਾ ਹੱਥ ਅੱਗੇ ਵਧਾਇਆ ਹੈ। ਗੁਰਮੀਤ ਚੌਧਰੀ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ’ਤੇ ਪੋਸਟ ਸ਼ੇਅਰ ਕੀਤੀ ਹੈ।

Pic Courtesy: Instagram

ਹੋਰ ਪੜ੍ਹੋ :

ਸਰਗੁਨ ਮਹਿਤਾ ਨੇ ਪਤੀ ਰਵੀ ਦੁਬੇ ਦਾ ਵਧਾਇਆ ਹੌਸਲਾ

Pic Courtesy: Instagram

ਇਸ ਪੋਸਟ ਰਾਹੀਂ ਉਨ੍ਹਾਂ ਨੇ ਮਹਾਰਾਸ਼ਟਰ ਦੇ ਨਾਗਪੁਰ ’ਚ ‘ਆਸਥਾ’ ਨਾਮ ਦਾ ਇਕ ਕੋਵਿਡ ਹਸਪਤਾਲ ਸ਼ੁਰੂ ਕਰਨ ਦੀ ਗੱਲ ਆਪਣੇ ਫੈਨਜ਼ ਨਾਲ ਸ਼ੇਅਰ ਕੀਤੀ ਹੈ। ਉਨ੍ਹਾਂ ਨੇ ਇਸ ਹਸਪਤਾਲ ਦੀਆਂ ਕਈ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ’ਚ ਕਈ ਸਾਰੇ ਬੈੱਡਸ ਅਤੇ ਮਰੀਜ਼ ਨਜ਼ਰ ਆ ਰਹੇ ਹਨ।

Pic Courtesy: Instagram

ਇਹਨਾਂ ਤਸਵੀਰਾਂ ਨੂੰ ਸ਼ੇਅਰ ਕਰਦੇ ਹੋਏ ਉਹਨਾਂ ਲਿਖਿਆ, ‘ਮੈਨੂੰ ਇਸ ਗੱਲ ਦੀ ਘੋਸ਼ਣਾ ਕਰਦੇ ਹੋਏ ਬੇਹੱਦ ਖੁਸ਼ੀ ਹੋ ਰਹੀ ਹੈ ਕਿ ਇਸ ਅਸਥਾਈ ਕੋਵਿਡ ਸੈਂਟਰ ਦੀ ਸ਼ੁਰੂਆਤ ਡਾ. ਸੱਯਦ ਵਜਾਹਤਲੀ ਅਤੇ ਟੀਮ ਦੇ ਸਹਿਯੋਗ ਨਾਲ ਕੀਤੀ ਹੈ। ਕੋਵਿਡ ਪੀੜਤਾਂ ਦੇ ਕਲਿਆਣ ਲਈ ਇਹ ਕੋਵਿਡ ਹਸਪਤਾਲ ਕੰਮ ਕਰੇਗਾ। ਮੇਰਾ ਮੰਨਣਾ ਹੈ ਕਿ ਨਾਗਪੁਰ ’ਚ ਅਤੇ ਆਸਪਾਸ ਦੇ ਲੋਕਾਂ ਦੀ ਮਦਦ ਲਈ ਸਾਨੂੰ ਹੋਰ ਵੱਧ ਕੇਂਦਰਾਂ ਦੀ ਜ਼ਰੂਰਤ ਹੈ ।

Related Post