ਕਰਵਾ ਚੌਥ ਕਰਕੇ ਮੌਤ ਦੇ ਮੂੰਹ ਵਿੱਚ ਜਾਂਦੇ-ਜਾਂਦੇ ਬਚੇ ਸਨ ਅਦਾਕਾਰ ਜਤਿੰਦਰ, ਪੜ੍ਹੋ ਮਜ਼ੇਦਾਰ ਕਿੱਸਾ
Rupinder Kaler
November 9th 2021 04:21 PM
ਅਦਾਕਾਰ ਜਤਿੰਦਰ (jitendra) ਨੇ ਹਾਲ ਹੀ ਵਿੱਚ ਕਪਿਲ ਸ਼ਰਮਾ ਦੇ ਸ਼ੋਅ ਵਿੱਚ ਇੱਕ ਪੁਰਾਣੀ ਯਾਦ ਨੂੰ ਸਾਂਝਾ ਕੀਤਾ ਹੈ । ਇਸ ਸ਼ੋਅ ਵਿੱਚ ਉਹਨਾਂ ਨੇ ਦੱਸਿਆ ਕਿ ਕਰਵਾ ਚੌਥ ਦੀ ਵਜ੍ਹਾ ਕਰਕੇ ਉਹਨਾਂ (jitendra) ਦੀ ਜਾਨ ਬਚੀ ਸੀ । ਉਹਨਾਂ ਨੇ ਦੱਸਿਆ ਕਿ ਇੱਕ ਵਾਰ ਉਹਨਾ ਦੀ ਪਤਨੀ ਸ਼ੋਭਾ ਨੇ ਉਹਨਾਂ ਲਈ ਕਰਵਾ ਚੌਥ ਦਾ ਵਰਤ ਰੱਖਿਆ ਸੀ । ਇਸੇ ਕਰਕੇ ਉਹਨਾਂ ਦੀ ਚੇਨਈ ਜਾਣ ਵਾਲੀ ਫਲਾਈਟ ਮਿਸ ਹੋ ਗਈ ਸੀ । ਜਿਸ ਜਹਾਜ਼ ਤੇ ਉਹਨਾਂ ਨੇ ਉਡਾਣ ਭਰਨੀ ਸੀ ਬਾਅਦ ਵਿੱਚ ਉਹ ਜਹਾਜ਼ ਹਾਦਸੇ ਦਾ ਸ਼ਿਕਾਰ ਹੋ ਗਿਆ ਸੀ । ਕਪਿਲ ਦੇ ਸ਼ੋਅ ਵਿੱਚ ਜਤਿੰਦਰ ਨੇ ਜਿਸ ਜਹਾਜ਼ ਹਾਦਸੇ ਦਾ ਜਿਕਰ ਕੀਤਾ ਸੀ ਉਹ ਸਾਲ 1976 ਵਿੱਚ ਹੋਇਆ ਸੀ ।