ਅਦਾਕਾਰ ਰਣਬੀਰ ਕਪੂਰ ਦੀ ਸਿਹਤ ‘ਚ ਸੁਧਾਰ, ਕੁਝ ਦਿਨ ਪਹਿਲਾਂ ਹੋਏ ਸਨ ਕੋਰੋਨਾ ਪੀੜਤ

By  Shaminder March 27th 2021 02:45 PM

ਬਾਲੀਵੁੱਡ ਅਦਾਕਾਰ ਰਣਬੀਰ ਕਪੂਰ ਦੀ ਕੋਰੋਨਾ ਰਿਪੋਰਟ ਨੈਗਟਿਵ ਆਈ ਹੈ ।ਇਸ ਦੀ ਪੁਸ਼ਟੀ ਉਨ੍ਹਾਂ ਦੇ ਅੰਕਲ ਅਤੇ ਦਿੱਗਜ ਐਕਟਰ ਰਣਧੀਰ ਕਪੂਰ ਨੇ ਕੀਤੀ ਹੈ । ਇਸ ਦੇ ਨਾਲ ਹੀ ਰਿਦਿਮਾ ਕਪੂਰ ਵੱਲੋਂ ਵੀ ਸਾਂਝੀ ਕੀਤੀ ਗਈ ਇੱਕ ਤਸਵੀਰ ਤੋਂ ਵੀ ਰਣਬੀਰ ਕਪੂਰ ਦੀ ਸਿਹਤ ਦਾ ਪਤਾ ਲੱਗਦਾ ਹੈ ।

Ranbir Image From Ranbir Kapoor’s Instagram

ਹੋਰ ਪੜ੍ਹੋ :  ਅਵਕਾਸ਼ ਮਾਨ ਲੈ ਕੇ ਆ ਰਹੇ ਹਨ ਨਵਾਂ ਗਾਣਾ, ਵੀਡੀਓ ਕੀਤੀ ਸਾਂਝੀ

Ranbir

Image From Ranbir Kapoor’s Instagramਇਸ ਮਹੀਨੇ ਦੀ ਸ਼ੁਰੂਆਤ ‘ਚ ਅਦਾਕਾਰਾ ਨੀਤੂ ਕਪੂਰ ਨੇ ਸੋਸ਼ਲ ਮੀਡੀਆ ਪੋਸਟ ਦੇ ਜ਼ਰੀਏ ਦੱਸਿਆ ਸੀ ਕਿ ਉਨ੍ਹਾਂ ਦੇ ਬੇਟੇ ਅਤੇ ਅਦਾਕਾਰ ਰਣਬੀਰ ਕਪੂਰ ਕੋਰੋਨਾ ਵਾਇਰਸ ਨਾਲ ਪੀੜਤ ਹੋ ਗਏ ਸਨ । ਇਸ ਦੇ ਬਾਅਦ ਰਣਬੀਰ ਨੇ ਖੁਦ ਨੂੰ ਕੁਆਰੰਟੀਨ ਕਰ ਲਿਆ ਸੀ ।

 

View this post on Instagram

 

A post shared by ?????? ?????? ???????? (@ranbiir.kapoor)

ਨੀਤੂ ਨੇ ਰਣਬੀਰ ਦੀ ਸਿਹਤ ਸਬੰਧੀ ਅਪਡੇਟ ਵੀ ਦਿੱਤਾ ਸੀ ਕਿ ਉਹ ਦਵਾਈਆਂ ਲੈ ਰਹੇ ਹਨ ਅਤੇ ਉਨ੍ਹਾਂ ਦੀ ਸਿਹਤ ‘ਚ ਸੁਧਾਰ ਵੀ ਹੋ ਰਿਹਾ ਹੈ । ਹੁਣ ਤਾਜ਼ਾ ਅਪਡੇਟ ਹੈ ਕਿ ਰਣਬੀਰ ਹੁਣ ਠੀਕ ਹੋ ਗਏ ਹਨ ।

Ranbir Image From Ranbir Kapoor’s Instagram

ਕੁਝ ਦਿਨ ਪਹਿਲਾਂ ਰਣਬੀਰ ਦੀ ਭੈਣ ਰਿਦਿਮਾ ਨੇ ਵੀ ਰਣਬੀਰ ਦੇ ਨਾਲ ਇੱਕ ਤਸਵੀਰ ਵੀ ਸਾਂਝੀ ਕੀਤੀ ਸੀ । ਜਿਸ ‘ਚ ਉਹ ਆਪਣੇ ਪਿਤਾ ਦੇ ਦਿਹਾਂਤ ਦੇ 11 ਮਹੀਨੇ ਪੂਰੇ ਹੋਣ ‘ਤੇ ਕੀਤੀ ਗਈ ਪ੍ਰੇਅਰ ਮੀਟ ‘ਚ ਨਜ਼ਰ ਆਏ ਸਨ ।

 

Related Post