‘ਸਟਾਈਲ’ ਫ਼ਿਲਮ ਨਾਮ ਮਸ਼ਹੂਰ ਹੋਏ ਸਨ ਸਾਹਿਲ ਖ਼ਾਨ, ਫ਼ਿਲਮਾਂ ਤੋਂ ਦੂਰ ਹੋ ਕੇ ਇਸ ਤਰ੍ਹਾਂ ਦੀ ਜਿਉਂਦੇ ਹਨ ਜ਼ਿੰਦਗੀ

By  Rupinder Kaler November 5th 2020 03:18 PM -- Updated: November 5th 2020 03:23 PM

ਅਦਾਕਾਰ ਸਾਹਿਲ ਖ਼ਾਨ ਆਪਣਾ ਜਨਮ ਦਿਨ 5 ਨਵੰਬਰ ਨੂੰ ਮਨਾਉਂਦੇ ਹਨ । ਉਹਨਾਂ ਨੇ ਬਾਲੀਵੁੱਡ ਵਿੱਚ ਕੁਝ ਹੀ ਫ਼ਿਲਮਾਂ ਵਿੱਚ ਕੰਮ ਕੀਤਾ ਹੈ । ਦਮਦਾਰ ਪਰਸਨੈਲਿਟੀ ਹੋਣ ਦੇ ਬਾਵਜੂਦ ਉਹ ਫ਼ਿਲਮਾਂ ਵਿੱਚ ਟਿਕ ਨਹੀਂ ਪਾਏ । ਸਾਹਿਲ ਨੇ ਆਪਣੇ ਕਰੀਅਰ ਦੀ ਸ਼ੁਰੂਆਤ ਸਾਲ 2001 ਵਿੱਚ ਆਈ ਫ਼ਿਲਮ ਸਟਾਈਲ ਨਾਲ ਕੀਤੀ ਸੀ । ਫ਼ਿਲਮ ਵਿੱਚ ਸਾਹਿਲ ਤੇ ਸ਼ਰਮਨ ਜੋਸ਼ੀ ਦੀ ਜੋੜੀ ਨੂੰ ਕਾਫੀ ਪਸੰਦ ਕੀਤਾ ਗਿਆ ਸੀ ।

sahil

ਹੋਰ ਪੜ੍ਹੋ :

ਖੂਬ ਵਾਇਰਲ ਹੋ ਰਿਹਾ ਹੈ ਸ਼ਿਲਪਾ ਸ਼ੈੱਟੀ ਦਾ ਸਹੇਲੀਆਂ ਦੇ ਨਾਲ ਕੀਤੀ ਕਰਵਾ ਚੌਥ ਦੀ ਪੂਜਾ ਤੇ ਪਤੀ ਦੇ ਨਾਲ ਵਰਤ ਖੋਲਣ ਦਾ ਖ਼ੂਬਸੂਰਤ ਵੀਡੀਓ

ਸਰਗੁਨ ਮਹਿਤਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ‘ਤੇ ਵੀਡੀਓ ਕੀਤਾ ਸਾਂਝਾ

sahil-khan

ਇਸ ਤੋਂ ਬਾਅਦ ਸ਼ਰਮਨ ਬਾਲੀਵੁੱਡ ਵਿੱਚ ਆਪਣਾ ਕਰੀਅਰ ਅੱਗੇ ਵਧਾਉਣ ਵਿੱਚ ਕਾਮਯਾਬ ਰਹੇ, ਪਰ ਸਾਹਿਲ ਫਲਾਪ ਸਟਾਰ ਦੀ ਲਿਸਟ ਵਿੱਚ ਆ ਗਏ । ਸਾਹਿਲ ਨੇ ‘ਸਟਾਈਲ’ ਫ਼ਿਲਮ ਤੋਂ ਇਲਾਵਾ ਕੁਝ ਹੋਰ ਫ਼ਿਲਮਾਂ ਵਿੱਚ ਵੀ ਕੰਮ ਕੀਤਾ, ਪਰ ਇਹ ਫ਼ਿਲਮਾਂ ਕੁਝ ਖ਼ਾਸ ਨਹੀਂ ਚੱਲੀਆਂ ।

ਇਸ ਦੇ ਬਾਵਜੂਦ ਸਾਹਿਲ ਲਗਜ਼ਰੀ ਜ਼ਿੰਦਗੀ ਜਿਊਂਦੇ ਹਨ ਤੇ ਕਰੋੜਾਂ ਦੇ ਮਾਲਿਕ ਹਨ । ਬਾਲੀਵੁੱਡ ਤੋਂ ਦੂਰੀ ਬਣਾ ਕੇ ਸਾਹਿਲ ਨੇ ਆਪਣਾ ਜਿੰਮ ਖੋਲਿਆ ਜਿਸ ਤੋਂ ਉਹਨਾਂ ਨੂੰ ਕਾਫੀ ਫਾਇਦਾ ਹੋਇਆ । ਸਾਹਿਲ ਹੁਣ ਇੱਕ ਤੋਂ ਬਾਅਦ ਆਪਣੇ ਜਿੰਮ ਦੀ ਬਰਾਂਚ ਖੋਲਦੇ ਆ ਰਹੇ ਹਨ । ਇਸ ਤੋਂ ਇਲਾਵਾ ਸਾਹਿਲ ਦਾ ਮਿਨਰਲ ਵਾਟਰ ਦਾ ਬਿਜਨੈੱਸ ਵੀ ਹੈ ।

Related Post