ਅਦਾਕਾਰ ਅਲੀ ਗੋਨੀ, ਜੈਸਮੀਨ ਭਸੀਨ ਅਤੇ ਵਿੱਕੀ ਕੌਸ਼ਲ ਦਾ ਨਾਂ ਲੈ ਕੇ ਕੀਤੀ ਜਾ ਰਹੀ ਸੀ ਠੱਗੀ, ਇਸ ਤਰ੍ਹਾਂ ਹੋਇਆ ਖੁਲਾਸਾ

By  Rupinder Kaler June 22nd 2021 06:42 PM

ਅਦਾਕਾਰ ਅਲੀ ਗੋਨੀ, ਜੈਸਮੀਨ ਭਸੀਨ ਅਤੇ ਬਾਲੀਵੁੱਡ ਅਦਾਕਾਰ ਵਿੱਕੀ ਕੌਸ਼ਲ ਦੇ ਨਾਮ ‘ਤੇ ਇਕ ਠੱਗੀ ਦਾ ਮਾਮਲਾ ਸਾਹਮਣੇ ਆਇਆ ਹੈ । ਜਿਸ ਦਾ ਖੁਲਾਸਾ ਅਲੀ ਨੇ ਆਪਣੀ ਇੰਸਟਾਗ੍ਰਾਮ ਸਟੋਰੀ 'ਤੇ ਕੀਤਾ ਹੈ । ਅਲੀ ਨੇ ਉਸ ਕੰਪਨੀ ਦਾ ਖੁਲਾਸਾ ਕੀਤਾ ਹੈ ਜੋ ਜੈਸਮੀਨ ਅਤੇ ਵਿੱਕੀ ਦੇ ਨਾਂ 'ਤੇ ਨੈੱਟਫਲਿਕਸ ਸ਼ੋਅ ਕਾਸਟ ਕਰ ਰਹੀ ਸੀ।

Pic Courtesy: Instagram

ਹੋਰ ਪੜ੍ਹੋ :

ਸੋਨੂੰ ਸੂਦ ਤੋਂ ਮੁੰਡੇ ਨੇ ਆਪਣੀ ਗਰਲ ਫਰੈਂਡ ਲਈ ਮੰਗਿਆ ਆਈ ਫੋਨ, ਸੋਨੂੰ ਦੇ ਦਿੱਤਾ ਇਹ ਜਵਾਬ

ਅਦਾਕਾਰ ਨੇ ਆਪਣੀ ਸਟੋਰੀ ਵਿਚ ਸਪੱਸ਼ਟ ਤੌਰ 'ਤੇ ਲਿਖਿਆ ਹੈ ਕਿ ਇਹ ਇਕ ਜਾਅਲੀ ਹੈ ... ਅਜਿਹੀ ਧੋਖਾਧੜੀ ਤੋਂ ਸਾਵਧਾਨ ਰਹੋ। ਪ੍ਰੋਜੈਕਟ ਨੂੰ ਪੋਸਟ ਵਿਚ ‘ਠੋੋ ੍ਹੋਟ ਠੋ ੍ਹੳਨਦਲੲ’ ਨਾਮ ਦਿੱਤਾ ਗਿਆ ਹੈ। ਹੇਠਾਂ ਜਾਣਕਾਰੀ ਦਿੱਤੀ ਗਈ ਹੈ ਕਿ ਮੁੱਖ ਭੂਮਿਕਾ ਲਈ ਮੁੰਡੇ ਅਤੇ ਕੁੜੀਆਂ ਦੀ ਜਰੂਰਤ ਹੈ, ਇਸ ਵਿਚ ਕੁਝ ਬੋਲਡ ਅਤੇ ਕੁਝ ਨਾਰਮਲ ਸੀਨਜ਼ ਵੀ ਹੋ ਸਕਦੇ ਹਨ।

Pic Courtesy: Instagram

ਪਲੇਟਫਾਰਮ ਦਾ ਨਾਮ 'ਨੈੱਟਫਲਿਕਸ ਇੰਡੀਆ' ਰੱਖਿਆ ਗਿਆ ਹੈ। ਇਸ ਦੇ ਨਾਲ ਹੀ ਜਾਣਕਾਰੀ ਦਿੱਤੀ ਗਈ ਹੈ ਕਿ ਜੈਸਮੀਨ ਭਸੀਨ ਅਤੇ ਵਿੱਕੀ ਕੌਸ਼ਲ ਇਸ ਸੀਰੀਜ਼ 'ਚ ਕਾਸਟ ਹੋਣਗੇ। ਇਸ ਦੇ ਨਾਲ ਹੀ, ਦੋ ਆਈਡੀਜ਼ ਵੀ ਦਿੱਤੀਆਂ ਗਈਆਂ ਹਨ ਜਿਸ 'ਤੇ ਲੋਕ ਆਪਣਾ ਪੋਰਟਫੋਲੀਓ ਭੇਜ ਸਕਦੇ ਹਨ।' ਅਲੀ ਨੇ ਇਸ ਪੋਸਟ ਨੂੰ ਆਪਣੇ ਇੰਸਟਾ ‘ਤੇ ਸਾਂਝਾ ਕਰਦਿਆਂ ਦੱਸਿਆ ਕਿ ਇਹ ਪੂਰੀ ਤਰ੍ਹਾਂ ਫਰਾਡ ਹੈ। ਅਦਾਕਾਰ ਦੀ ਇਹ ਪੋਸਟ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀ ਹੈ।

Related Post