ਅਦਾਕਾਰਾ ਨੌਰਾ ਫਤੇਹੀ ਦਾ ਵੈਪ ਚੈਲੇਂਜ ਵੀਡੀਓ ਹੋਇਆ ਵਾਇਰਲ, ਪ੍ਰਸ਼ੰਸਕਾਂ ਨੂੰ ਆਇਆ ਪਸੰਦ

By  Shaminder March 18th 2021 12:21 PM

ਅਦਾਕਾਰਾ ਨੌਰਾ ਫਤੇਹੀ ਦਾ ਇੱਕ ਵੀਡੀਓ ਸੋਸ਼ਲ ਮੀਡੀਆ ‘ਤੇ ਖੂਬ ਵਾਇਰਲ ਹੋ ਰਿਹਾ ਹੈ । ਇਸ ਵੀਡੀਓ ‘ਚ ਉਹ ਵੈਪ ਚੈਲੇਂਜ ਨੂੰ ਪੂਰਾ ਕਰਦੀ ਹੋਈ ਵਿਖਾਈ ਦੇ ਰਹੀ ਹੈ ।ਜਦੋਂਕਿ ਉਨ੍ਹਾਂ ਦੇ ਹੀ ਕਿਰਦਾਰ ‘ਚ ਕਿਚਨ ‘ਚ ਉਨ੍ਹਾਂ ਦੀ ਮਾਂ ਕੰਮ ਕਰਦੀ ਹੋਈ ਨਜ਼ਰ ਆ ਰਹੀ ਹੈ।

nora image From Nora Fatehi’s Instagram

ਹੋਰ ਪੜ੍ਹੋ : ਰਣਜੀਤ ਬਾਵਾ ਨੇ ਆਪਣੇ ਪ੍ਰਸ਼ੰਸਕਾਂ ਨੂੰ ਦਿੱਤੀ ਖੁਸ਼ ਖ਼ਬਰੀ !

nora image From Nora Fatehi’s Instagram

ਨੌਰਾ ਦੀ ਆਵਾਜ਼ ਸੁਣ ਕੇ ਉਹਨਾਂ ਦੀ ਮੰਮੀ ਕਿਚਨ ‘ਚ ਆ ਜਾਂਦੀ ਹੈ ਅਤੇ ਅਦਾਕਾਰਾ ਨੂੰ ਡਾਂਸ ਕਰਦੇ ਵੇਖ ਕੇ ਚੱਪਲ ਚੁੱਕ ਕੇ ਮਾਰਦੀ ਹੈ ।ਏਨਾਂ ਹੀ ਨਹੀਂ ਅਦਾਕਾਰਾ ਦੀ ਮਾਂ ਇਹ ਵੀ ਕਹਿੰਦੀ ਸੁਣਾਈ ਦੇ ਰਹੀ ਹੈ ਕਿ ਲੋਕ ਕੋਰੋਨਾ ਨਾਲ ਮਰ ਰਹੇ ਨੇ ਤੇ ਤੈਨੂੰ ਵੈਪ ਚੈਲੇਂਜ ਦੀ ਪਈ ਹੈ । ਬੰਦ ਕਰ ਇਸ ਨੂੰ । ਇਸ ਵੀਡੀਓ ਨੂੰ ਹੁਣ ਤੱਕ ਲੱਖਾਂ ਲੋਕ ਵੇਖ ਚੁੱਕੇ ਹਨ ।

Nora image From Nora Fatehi’s Instagram

ਇਸ ਦੇ ਨਾਲ ਹੀ ਕਈ ਫ਼ਿਲਮੀ ਹਸਤੀਆਂ ਨੇ ਵੀ ਇਸ ‘ਤੇ ਕਮੈਂਟਸ ਕੀਤੇ ਹਨ । ਨੌਰਾ ਦਾ ਇਹ ਵੀਡੀਓ ਪੁਰਾਣਾ ਹੈ ਜੋ ਕਿ ਉਨ੍ਹਾਂ ਦੇ ਪ੍ਰਸ਼ੰਸ਼ਕਾਂ ਨੂੰ ਕਾਫੀ ਪਸੰਦ ਆ ਰਿਹਾ ਹੈ ।

 

View this post on Instagram

 

A post shared by Nora Fatehi (@norafatehi)

ਨੌਰਾ ਫਤੇਹੀ ਇੱਕ ਬਿਹਤਰੀਨ ਅਦਾਕਾਰਾ ਹੋਣ ਦੇ ਨਾਲ-ਨਾਲ ਇੱਕ ਬਿਹਤਰੀਨ ਡਾਂਸਰ ਵੀ ਹਨ ।

 

Related Post