ਕਿਸਾਨਾਂ ਖਿਲਾਫ ਬੋਲਣ ਵਾਲੀ ਅਦਾਕਾਰਾ ਪਾਇਲ ਰੋਹਤਗੀ ਇੱਕ ਵਾਰ ਫਿਰ ਆਈ ਵਿਵਾਦਾਂ ਵਿੱਚ

By  Rupinder Kaler September 1st 2021 03:23 PM

ਅਦਾਕਾਰਾ ਪਾਇਲ ਰੋਹਤਗੀ (Payal Rohatgi) ਨਵੀਂ ਮੁਸੀਬਤ ਵਿੱਚ ਫਸ ਗਈ ਹੈ। ਅਦਾਕਾਰਾ ਦਾ ਇੱਕ ਵੀਡੀਓ ਕਲਿੱਪ ਵਾਇਰਲ ਹੋਣ ਤੋਂ ਬਾਅਦ ਉਸ ਦੇ ਖਿਲਾਫ ਪੁਣੇ ਵਿੱਚ ਕੇਸ ਦਰਜ ਕੀਤਾ ਗਿਆ ਹੈ। ਏਐੱਨਆਈ ਦੇ ਅਨੁਸਾਰ, ਪਾਇਲ ਰੋਹਤਗੀ (Payal Rohatgi) ਸੋਸ਼ਲ ਮੀਡੀਆ 'ਤੇ ਸਾਂਝੇ ਕੀਤੇ ਗਏ ਇੱਕ ਵੀਡੀਓ ਵਿੱਚ ਮਹਾਤਮਾ ਗਾਂਧੀ (Mahatma Gandhi), ਜਵਾਹਰ ਲਾਲ ਨਹਿਰੂ  (Jawaharlal Nehru), ਇੰਦਰਾ ਗਾਂਧੀ ਅਤੇ ਰਾਜੀਵ ਗਾਂਧੀ ਦੇ ਖਿਲਾਫ ਇਤਰਾਜ਼ਯੋਗ ਟਿੱਪਣੀ ਕੀਤੀ ਸੀ ।

Pic Courtesy: Instagram

 

ਹੋਰ ਪੜ੍ਹੋ :

ਗਾਇਕ ਐਲੀ ਮਾਂਗਟ ਪੰਜਾਬੀ ਮਿਊਜ਼ਿਕ ਇੰਡਸਟਰੀ ਵਿੱਚ ਇਹ ਕੰਮ ਕਰਕੇ ਬਨਾਉਣ ਜਾ ਰਹੇ ਹਨ ਨਵਾਂ ਰਿਕਾਰਡ

Pic Courtesy: Instagram

 

ਜਿਸ ਤੋਂ ਬਾਅਦ ਆਈਪੀਸੀ ਦੀ ਧਾਰਾ 153 (ਏ), 500, 505 (2) ਅਤੇ 34 ਦੇ ਤਹਿਤ ਕੇਸ ਦਰਜ ਕੀਤਾ ਗਿਆ ਹੈ । ਇਹ ਕੇਸ ਪੁਣੇ ਜ਼ਿਲ੍ਹਾ ਕਾਂਗਰਸ ਦੀ ਜਨਰਲ ਸਕੱਤਰ ਸੰਗੀਤਾ ਤਿਵਾੜੀ ਨੇ ਦਰਜ ਕਰਵਾਇਆ ਹੈ । ਪੁਲਿਸ ਨੂੰ ਮਿਲੀ ਸ਼ਿਕਾਇਤ ਵਿੱਚ ਕਿਹਾ ਗਿਆ ਹੈ ਕਿ ਪਾਇਲ ਰੋਹਤਗੀ (Payal Rohatgi) ਨੇ ਮਹਾਤਮਾ ਗਾਂਧੀ (Mahatma Gandhi), ਸਾਬਕਾ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ (Jawaharlal Nehru), ਇੰਦਰਾ ਗਾਂਧੀ ਅਤੇ ਉਨ੍ਹਾਂ ਦੇ ਪਰਿਵਾਰ ਦੇ ਖਿਲਾਫ ਅਪਮਾਨਜਨਕ ਵੀਡੀਓ ਬਣਾਇਆ ।

Pic Courtesy: Instagram

 

ਇਸ ਵੀਡੀਓ  ਨੂੰ ਸੋਸ਼ਲ ਮੀਡੀਆ ਉੱਤੇ ਵਾਇਰਲ ਕੀਤਾ। ਇਸ ਵਿਚ ਇਹ ਵੀ ਕਿਹਾ ਗਿਆ ਹੈ ਕਿ ਸੋਸ਼ਲ ਮੀਡੀਆ 'ਤੇ ਵਾਇਰਲ ਕੀਤੇ ਗਏ ਵੀਡੀਓ ਵਿਚ ਅਜਿਹੀਆਂ ਬਹੁਤ ਸਾਰੀਆਂ ਚੀਜ਼ਾਂ ਹਨ, ਜੋ ਦੋ ਭਾਈਚਾਰਿਆਂ ਵਿਚ ਨਫਰਤ ਪੈਦਾ ਕਰ ਸਕਦੀਆਂ ਹਨ।

Related Post