ਐਕਟਰੈੱਸ ਸ਼ਵੇਤਾ ਤਿਵਾਰੀ ਕੋਰੋਨਾ ਵਾਇਰਸ ਨਾਲ ਹੋਈ ਪੀੜਤ, ਅਕਤੂਬਰ ਤੱਕ ਰਹੇਗੀ ਹੋਮ ਕੁਆਰੰਟੀਨ

By  Shaminder September 24th 2020 12:19 PM

ਕੋਰੋਨਾ ਵਾਇਰਸ ਦਾ ਕਹਿਰ ਲਗਾਤਾਰ ਵੱਧਦਾ ਜਾ ਰਿਹਾ ਹੈ । ਅਦਾਕਾਰਾ ਸ਼ਵੇਤਾ ਤਿਵਾਰੀ ਜੋ ਕਿ ਕਈ ਟੀਵੀ ਸ਼ੋਅਜ਼ ‘ਚ ਕੰਮ ਕਰ ਰਹੀ ਹੈ । ਉਸ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ ਜਿਸ ਤੋਂ ਬਾਅਦ ਅਦਾਕਾਰਾ ਨੇ ਖੁਦ ਨੂੰ ਪਰਿਵਾਰ ਤੋਂ ਅਲੱਗ ਕਰ ਲਿਆ ਹੈ । ਹੁਣ ਸ਼ਵੇਤਾ ਤਿਵਾਰੀ 1 ਅਕਤੂਬਰ ਤੱਕ ਆਪਣੇ ਘਰ ‘ਚ ਹੀ ਕੁਆਰੰਟੀਨ ਰਹਿਣਗੇ ।

shweta Tiwari shweta Tiwari

ਸ਼ੋਅ ਨਿਰਮਾਤਾ ਦੀਆ ਸਿੰਘ ਮੁਤਾਬਕ, ਕੁਝ ਦਿਨ ਪਹਿਲਾਂ ਸ਼ਵੇਤਾ ਨੇ ਕੋਰੋਨਾ ਦੇ ਹਲਕੇ ਲੱਛਣ ਹੋਣ ਦਾ ਖ਼ਦਸ਼ਾ ਪ੍ਰਗਟਾਇਆ ਸੀ।ਇਸ ਤੋਂ ਬਾਅਦ ਉਨ੍ਹਾਂ ਦੀ ਜਾਂਚ ਕਰਵਾਈ ਗਈ। ਉਨ੍ਹਾਂ ਤੋਂ ਇਲਾਵਾ ਸੈੱਟ 'ਤੇ ਮੌਜੂਦ ਸਾਰੇ ਲੋਕਾਂ ਦੀ ਜਾਂਚ ਹੋਈ।

ਹੋਰ ਪੜ੍ਹੋ:ਸੁਸ਼ਾਂਤ ਸਿੰਘ ਰਾਜਪੂਤ ਦੀ ਭੈਣ ਸ਼ਵੇਤਾ ਕੀਰਤੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖ ਕੇ ਕੀਤੀ ਇਨਸਾਫ਼ ਦੀ ਮੰਗ, ਚਿੱਠੀ ’ਚ ਕੀਤਾ ਵੱਡਾ ਖੁਲਾਸਾ

shweta Tiwari shweta Tiwari

ਇਸ ਦੀ ਵਜ੍ਹਾ ਨਾਲ ਸ਼ੋਅ ਦੀ ਸ਼ੂਟਿੰਗ ਰੋਕ ਦਿੱਤੀ ਗਈ ਸੀ। ਸ਼ੋਅ ਦੀ ਸ਼ੂਟਿੰਗ ਬੁੱਧਵਾਰ ਨੂੰ ਸੀਮਤ ਕਲਾਕਾਰਾਂ ਤੇ ਕਰੂ ਮੈਂਬਰਾਂ ਨਾਲ ਮੁੜ ਸ਼ੁਰੂ ਕੀਤੀ ਗਈ।ਸ਼ਵੇਤਾ ਨੇ ਬੀਤੀ 16 ਸਤੰਬਰ ਨੂੰ ਥਕਾਵਟ ਤੇ ਹਲਕਾ ਬੁਖ਼ਾਰ ਹੋਣ ਦੀ ਜਾਣਕਾਰੀ ਨਿਰਮਾਤਾਵਾਂ ਨੂੰ ਦਿੱਤੀ ਸੀ। ਹੁਣ ਉਨ੍ਹਾਂ ਦਾ ਅਗਲਾ ਟੈਸਟ 27 ਸਤੰਬਰ ਨੂੰ ਹੋਵੇਗਾ।

shweta Tiwari shweta Tiwari

ਇਸ ਤੋਂ ਪਹਿਲਾਂ ਸ਼ੋਅ 'ਚ ਉਨ੍ਹਾਂ ਦੇ ਓਪੋਜ਼ਿਟ ਕੰਮ ਕਰ ਰਹੇ ਵਰੁਣ ਬਡੋਲਾ ਦੀ ਪਤਨੀ ਰਾਜੇਸ਼ਵਰੀ ਸਚਦੇਵ ਨੇ ਬੀਤੇ ਵੀਰਵਾਰ ਨੂੰ ਇੰਸਟਾਗ੍ਰਾਮ 'ਤੇ ਕੋਰੋਨਾ ਇਨਫੈਕਟਿਡ ਹੋਣ ਦੀ ਜਾਣਕਾਰੀ ਦਿੱਤੀ ਸੀ।

 

View this post on Instagram

 

Shweta Tiwari shared that she developed a cough on September 16, and decided to test herself the next day. She is currently under home quarantine. Her next test is on September 27th #shwetatiwari

A post shared by Viral Bhayani (@viralbhayani) on Sep 23, 2020 at 10:33am PDT

ਵਰੁਣ ਨੇ ਵੀ ਜਾਂਚ ਕਰਵਾਈ ਤੇ ਉਨ੍ਹਾਂ ਦੀ ਰਿਪੋਰਟ ਨੈਗੇਟਿਵ ਆਈ ਸੀ।

 

Related Post