ਰਣਵੀਰ ਸਿੰਘ ਦੀਆਂ ਬਿਨ੍ਹਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਬੋਲੀ ਅਦਾਕਾਰਾ ਵਿਦਿਆ ਬਾਲਨ, ਕਿਹਾ ਪਹਿਲੀ ਵਾਰ ਕਿਸੇ ਮਰਦ ਨੇ…..

By  Shaminder July 29th 2022 11:10 AM

ਅਦਾਕਾਰਾ ਵਿਦਿਆ ਬਾਲਨ (Vidya Balan)  ਦਾ ਇੱਕ ਵੀਡੀਓ ਵਾਇਰਲ (Video Viral) ਹੋ ਰਿਹਾ ਹੈ । ਇਸ ਵੀਡੀਓ ‘ਚ ਅਦਾਕਾਰਾ ਰਣਵੀਰ ਸਿੰਘ ਦੇ ਬਿਨਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਪ੍ਰਤੀਕਰਮ ਦਿੰਦੀ ਹੋਈ ਨਜ਼ਰ ਆ ਰਹੀ ਹੈ । ਵਿਦਿਆ ਬਾਲਨ ਨੂੰ ਜਦੋਂ ਮੀਡੀਆ ਕਰਮੀ ਰਣਵੀਰ ਸਿੰਘ ਦੇ ਬਿਨਾਂ ਕੱਪੜਿਆਂ ਵਾਲੀਆਂ ਤਸਵੀਰਾਂ ‘ਤੇ ਸਵਾਲ ਕਰਦੇ ਹਨ ਤਾਂ ਅਦਾਕਾਰਾ ਕਹਿੰਦੀ ਹੈ ਕਿ ‘ਮੈਨੂੰ ਲੱਗਦਾ ਹੈ ਕਿ ਜਿਨ੍ਹਾਂ ਲੋਕਾਂ ਦੇ ਕੋਲ ਕੋਈ ਕੰਮ ਨਹੀਂ ਹੈ, ਜੇ ਕਿਸੇ ਨੂੰ ਉਸ ਦੀਆਂ ਤਸਵੀਰਾਂ ਪਸੰਦ ਨਹੀਂ ਆਉਂਦੀਆਂ ਜਾਂ ਤਾਂ ਪੇਪਰ ਨੂੰ ਪਾੜ ਦਿਓ, ਸੁੱਟ ਦਿਓ।

vidya-balan image From google

ਹੋਰ ਪੜ੍ਹੋ : ਵਿਦਿਆ ਬਾਲਨ ਦੀ ਫ਼ਿਲਮ ‘ਸ਼ੇਰਨੀ’ ਅਤੇ ਵਿੱਕੀ ਕੌਸ਼ਲ ਦੀ ‘ਸਰਦਾਰ ਉਧਮ’ ਆਸਕਰ ਅਵਾਰਡ ਲਈ ਸ਼ਾਰਟਲਿਸਟ

ਇਨ੍ਹਾਂ ਐਫਆਈਆਰ ਦੇ ਚੱਕਰ ‘ਚ ਕਿਉਂ ਪੈਂਦੇ ਹੋ । ਇਸ ਤੋਂ ਇਲਾਵਾ ਅਦਾਕਾਰਾ ਨੇ ਇਹ ਵੀ ਕਿਹਾ ਕਿ ਪਹਿਲੀ ਵਾਰ ਕੋਈ ਮਰਦ ਅਜਿਹਾ ਕਰ ਰਿਹਾ ਹੈ ਕੀ ਦਿੱਕਤ ਹੈ, ਸਾਨੂੰ ਲੋਕਾਂ ਨੂੰ ਵੀ ਅੱਖਾਂ ਸੇਕ ਲੈਣ ਦਿਓ ਨਾ’। ਇਹ ਵੀਡੀਓ ਸੋਸ਼ਲ ਮੀਡੀਆ ‘ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਿਹਾ ਹੈ ।

image From instagram

ਹੋਰ ਪੜ੍ਹੋ :  ਕੰਪਿਊਟਰ ਤੋਂ ਵੀ ਤੇਜ਼ ਚੱਲਦਾ ਹੈ ‘ਸ਼ੰਕੁਤਲਾ ਦੇਵੀ’ ਦਾ ਦਿਮਾਗ, ਟ੍ਰੇਲਰ ‘ਚ ਵਿਦਿਆ ਬਾਲਨ ਨੇ ਦਿਖਾਇਆ ਕਮਾਲ

ਇਸ ਵੀਡੀਓ ‘ਤੇ ਪ੍ਰਸ਼ੰਸਕ ਵੀ ਪ੍ਰਤੀਕਰਮ ਦੇ ਰਹੇ ਹਨ ਅਤੇ ਆਪਣੀ ਰਾਇ ਦੇ ਰਹੇ ਹਨ ।ਦੱਸ ਦਈਏ ਕਿ ਕੁਝ ਦਿਨ ਪਹਿਲਾਂ ਇੱਕ ਮੈਗਜ਼ੀਨ ਦੇ ਲਈ ਰਣਵੀਰ ਸਿੰਘ ਨੇ ਫੋਟੋਸ਼ੂਟ ਕਰਵਾਇਆ ਸੀ । ਰਣਵੀਰ ਸਿੰਘ ਦੀਆਂ ਇਹ ਨਿਊਡ ਤਸਵੀਰਾਂ ਸੋਸ਼ਲ ਮੀਡੀਆ ‘ਤੇ ਵਾਇਰਲ ਹੋ ਗਈਆਂ ।

Complaint filed against Ranveer Singh for hurting 'sentiments of women' in his latest photoshoot Image Source: Twitter

ਜਿਸ ਤੋਂ ਬਾਅਦ ਇਨ੍ਹਾਂ ਤਸਵੀਰਾਂ ਨੂੰ ਲੈ ਕੇ ਲਗਾਤਾਰ ਹੰਗਾਮਾ ਹੋ ਰਿਹਾ ਹੈ ਅਤੇ ਇਸ ਮਾਮਲੇ ਨੂੰ ਲੈ ਕੇ ਰਣਵੀਰ ਸਿੰਘ ‘ਤੇ ਮਾਮਲਾ ਵੀ ਦਰਜ ਹੋ ਚੁੱਕਿਆ ਹੈ । ਇਨ੍ਹਾਂ ਤਸਵੀਰਾਂ ਨੂੰ ਲੈ ਕੇ ਰਣਵੀਰ ਸਿੰਘ ਨੂੰ ਲਗਾਤਾਰ ਟਰੋਲ ਕੀਤਾ ਜਾ ਰਿਹਾ ਹੈ ।

Related Post