ਅਫਸਾਨਾ ਖ਼ਾਨ ਨੇ ਸ਼ੇਅਰ ਕੀਤੀਆਂ ਨਵੀਆਂ ਤਸਵੀਰਾਂ, ਗਾਇਕਾ ਨੇ ਦਿਲਕਸ਼ ਅੰਦਾਜ਼ ਨਾਲ ਜਿੱਤਿਆ ਫੈਨਜ਼ ਦਾ ਦਿਲ

By  Pushp Raj December 14th 2022 10:49 AM

Afsana Khan latest pics : ਪੰਜਾਬੀ ਗਾਇਕਾ ਅਫਸਾਨਾ ਖ਼ਾਨ ਆਪਣੀ ਬੁਲੰਦ ਆਵਾਜ਼ ਕਾਰਨ ਮਸ਼ਹੂਰ ਹੈ। ਅਫਸਾਨਾ ਖ਼ਾਨ ਅਕਸਰ ਆਪਣੀ ਸੋਸ਼ਲ ਮੀਡੀਆ ਪੋਸਟਾਂ ਦੇ ਚੱਲਦੇ ਵੀ ਸੁਰਖੀਆਂ 'ਚ ਰਹਿੰਦੀ ਹੈ। ਹਾਲ ਹੀ ਵਿੱਚ ਅਫਸਾਨਾ ਖ਼ਾਨ ਨੇ ਆਪਣੀ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਰ ਕੀਤੀਆਂ ਹਨ, ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source : Instagram

ਅਫਸਾਨਾ ਖ਼ਾਨ ਸੋਸ਼ਲ ਮੀਡੀਆ ‘ਤੇ ਬਹੁਤ ਐਕਟਿਵ ਰਹਿੰਦੀ ਹੈ। ਉਹ ਆਪਣੇ ਨਾਲ ਜੁੜੀ ਹਰ ਅਪਡੇਟ ਫੈਨਜ਼ ਨਾਲ ਜ਼ਰੂਰ ਸ਼ੇਅਰ ਕਰਦੀ ਹੈ। ਹਾਲ ਹੀ ਵਿੱਚ ਗਾਇਕਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੇ ਨਵੇਂ ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ।

ਗਾਇਕਾ ਵੱਲੋਂ ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਫਸਾਨਾ ਨੇ ਕਾਲੇ ਰੰਗ ਦਾ ਸ਼ਨੀਲ ਵਾਲਾ ਸੂਟ ਪਹਿਨਿਆ ਹੋਇਆ ਹੈ, ਜਿਸ ਵਿੱਚ ਗਾਇਕਾ ਬੇਹੱਦ ਖੂਬਸੂਰਤ ਲੱਗ ਰਹੀ ਹੈ। ਦੂਜੇ ਪਾਸੇ ਅਫਸਾਨਾ ਨੇ ਮੇਅਕਪ ਨਾਲ ਲੁੱਕ ਨੂੰ ਪੂਰਾ ਕੀਤਾ ਹੈ। ਤਸਵੀਰਾਂ ਵਿੱਚ ਅਫਸਾਨਾ ਵੱਖ-ਵੱਖ ਅੰਦਾਜ਼ ‘ਚ ਪੋਜ਼ ਦਿੰਦੀ ਹੋਈ ਨਜ਼ਰ ਆ ਰਹੀ ਹੈ।

Image Source : Instagram

ਫੋਟੋਸ਼ੂਟ ਦੀਆਂ ਤਸਵੀਰਾਂ ਸ਼ੇਅਰ ਕਰਦੇ ਹੋਏ ਅਫਸਾਨਾ ਖ਼ਾਨ ਨੇ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਆਪਣੀ ਪੋਸਟ ਵਿੱਚ ਅਫਸਾਨਾ ਨੇ ਲਿਖਿਆ, "ਤਸਵੀਰਾਂ ਉਨ੍ਹਾਂ ਲੋਕਾਂ ਦੀਆਂ ਵਿਕਦੀਆਂ ਹਨ…ਜੋ ਖ਼ੁਦ ਨਹੀਂ ਵਿਕਦੇ ।ਕਰੋੜਾਂ ਊਲੂਆਂ ਦਾ ਏਕਾ ਵੀ ਸੂਰਜ਼ ਨੂੰ ਚੜਨੋ ਨਹੀਂ ਰੋਕ ਸਕਦਾ !! ?⭐️ Blessed ?" ਇਨ੍ਹਾਂ ਤਸਵੀਰਾਂ ਤੇ ਗਾਇਕਾ ਦੇ ਪਤੀ ਸਾਜ਼ ਨੇ ਕਮੈਂਟ ਕਰਦੇ ਹੋਏ ਲਿਖਿਆ, " ਮਾਈ ਲਵ ? ❤️❤️❤️"

ਆਪਣੀ ਇਸ ਪੋਸਟ ਰਾਹੀਂ ਗਾਇਕਾ ਲੋਕਾਂ ਨੂੰ ਆਪਣੇ ਜ਼ਮੀਰ ਨੂੰ ਕਾਇਮ ਰੱਖ ਕੇ ਕੰਮ ਕਰਨ ਦਾ ਸੰਦੇਸ਼ ਦੇ ਰਹੀ ਹੈ। ਅਫਸਾਨਾ ਖ਼ਾਨ ਵੱਲੋਂ ਮਾਂ ਸ਼ੇਅਰ ਕੀਤੀਆਂ ਗਈਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀਆਂ ਹਨ। ਫੈਨਜ਼ ਗਾਇਕਾ ਦੀ ਤਸਵੀਰਾਂ ਨੂੰ ਬਹੁਤ ਪਸੰਦ ਕਰ ਰਹੇ ਹਨ ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ।

Image Source : Instagram

ਹੋਰ ਪੜ੍ਹੋ: ਭੋਲੇਨਾਥ ਦੇ ਦਰਸ਼ਨ ਕਰਨ ਮਹਾਕਾਲ ਮੰਦਰ ਪਹੁੰਚੇ ਅਨੁਪਮ ਖ਼ੇਰ , ਵੀਡੀਓ ਹੋਈ ਵਾਇਰਲ

ਦੱਸ ਦਈਏ ਕਿ ਅਫਸਾਨਾ ਖ਼ਾਨ ਦਾ ਹਾਲ ਹੀ ‘ਚ ਗਾਣਾ ਮਹਿੰਦੀ ਰਿਲੀਜ਼ ਹੋਇਆ ਹੈ। ਇਸ ਦੇ ਨਾਲ ਨਾਲ ਉਸ ਦੇ ਪਤੀ ਸਾਜ਼ ਦੀ ਪੰਜਾਬੀ ਫਿਲਮ ਇੰਡਸਟਰੀ ‘ਚ ਐਂਟਰੀ ਹੋਣ ਜਾ ਰਹੀ ਹੈ। ਇਸੇ ਸਾਲ ਹੀ ਅਫਸਾਨਾ ਖ਼ਾਨ ਤੇ ਸਾਜ਼ ਦਾ ਵਿਆਹ ਹੋਇਆ ਸੀ। ਦੋਵਾਂ ਦੀ ਜੋੜੀ ਨੂੰ ਸੋਸ਼ਲ ਮੀਡੀਆ 'ਤੇ ਕਾਫੀ ਪਸੰਦ ਕੀਤਾ ਜਾਂਦਾ ਹੈ।

 

View this post on Instagram

 

A post shared by Afsana Khan ?? Afsaajz (@itsafsanakhan)

Related Post