ਭੋਲੇਨਾਥ ਦੇ ਦਰਸ਼ਨ ਕਰਨ ਮਹਾਕਾਲ ਮੰਦਰ ਪਹੁੰਚੇ ਅਨੁਪਮ ਖ਼ੇਰ , ਵੀਡੀਓ ਹੋਈ ਵਾਇਰਲ

written by Pushp Raj | December 13, 2022 11:37am

Anupam Kher vsits Mahakaleshwar temple: ਬਾਲੀਵੁੱਡ ਦੇ ਦਿੱਗਜ਼ ਕਲਾਕਾਰ ਅਨੁਪਮ ਖ਼ੇਰ ਹਾਲ ਹੀ 'ਚ ਭੋਲੇਨਾਥ ਦੇ ਦਰਸ਼ਨ ਕਰਨ ਲਈ ਮਹਾਕਾਲ ਮੰਦਰ ਪਹੁੰਚੇ। ਅਨੁਪਮ ਖ਼ੇਰ ਦੀ ਉਜੈਨ ਦੇ ਮਹਾਕਾਲੇਸ਼ਵਰ ਮੰਦਿਰ 'ਚ ਪੂਜਾ ਕਰਨ ਦੀਆਂ ਤਸਵੀਰਾਂ ਅਤੇ ਵੀਡੀਓਜ਼ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

Image Source: Twitter

ਅਨੁਪਮ ਖ਼ੇਰ ਨੇ ਆਪਣੇ ਟਵਿੱਟਰ ਅਕਾਊਂਟ ਉੱਤੇ ਵੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਆਪਣੀ ਇਸ ਵੀਡੀਓ ਦੇ ਵਿੱਚ ਅਨੁਪਮ ਫੈਨਜ਼ ਦੇ ਰੁਬਰੂ ਹੋ ਕੇ ਆਪਣੀ ਇਸ ਧਾਰਮਿਕ ਯਾਤਰਾ ਬਾਰੇ ਗੱਲਬਾਤ ਕਰਦੇ ਹੋਏ ਨਜ਼ਰ ਆ ਰਹੇ ਹਨ।

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਅਨੁਪਮ ਖੇਰ ਮੱਥੇ ਉੱਤੇ ਵਿਭੂਤੀ ਅਤੇ ਤਿਲਕ ਲਗਾਇਆ ਹੋਇਆ ਹੈ, ਗਲੇ ਵਿੱਚ ਫੁੱਲਾਂ ਦੀ ਮਾਲਾ ਅਤੇ ਭਗਵਾਂ ਚੋਲਾ ਪਾਇਆ ਹੋਇਆ ਹੈ। ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਨੁਪਮ ਖ਼ੇਰ ਨੇ ਇੱਕ ਟਵੀਟ ਵੀ ਕੀਤਾ ਹੈ।

ਅਨੁਪਮ ਖ਼ੇਰ ਨੇ ਆਪਣੇ ਇਸ ਟਵੀਟ ਦੇ ਵਿੱਚ ਲਿਖਿਆ, "“ਅੱਜ, ਭੋਲੇਨਾਥ ਦੀ ਕਿਰਪਾ ਨਾਲ, ਉਜੈਨ ਦੇ ਮਹਾਕਾਲ ਮੰਦਰ ਵਿੱਚ ਪੂਜਾ ਕਰਨ ਦਾ ਮੌਕਾ ਮਿਲਿਆ। ਕੋਵਿਡ ਦੇ ਦੋ ਸਾਲਾਂ ਦੇ ਔਖੇ ਸਮੇਂ ਤੋਂ ਬਾਅਦ 2022 ਮੇਰੇ ਲਈ ਰੱਬ ਦੀ ਅਸੀਸ ਵਰਗਾ ਸੀ। ਆਪ ਜੀ ਦੇ ਚਰਨਾਂ ਵਿੱਚ ਮੱਥਾ ਟੇਕਿਆ ਅਤੇ ਧੰਨਵਾਦ ਕੀਤਾ।ਤੁਹਾਡੇ ਸਾਰਿਆਂ ਲਈ ਵੀ ਅਰਦਾਸ ਕੀਤੀ! ਮੰਦਿਰ ਦੀ ਨਵੀਂ ਦਿੱਖ ਦੇਖਣ ਨੂੰ ਮਿਲੀ! ਜੈ ਮਹਾਕਾਲ!"

Image Source: Twitter

ਅਨੁਪਮ ਖ਼ੇਰ, ਬਾਰੇ ਗੱਲ ਕਰੀਏ ਤਾਂ ਉਹ ਇਨ੍ਹੀਂ ਦਿਨੀਂ ਆਪਣੀ ਸਫਲਤਾ ਦਾ ਆਨੰਦ ਮਾਣ ਰਹੇ ਹਨ। ਹਾਲ ਹੀ 'ਚ ਅਦਾਕਾਰ ਮੱਧ ਪ੍ਰਦੇਸ਼ ਦੇ ਉਜੈਨ ਪਹੁੰਚੇ। ਇੱਥੇ ਉਨ੍ਹਾਂ ਨੇ ਮਹਾਕਾਲੇਸ਼ਵਰ ਮੰਦਰ ਵਿੱਚ ਬਾਬਾ ਮਹਾਕਾਲ ਦੇ ਦਰਸ਼ਨ ਕੀਤੇ।

'ਦਿ ਕਸ਼ਮੀਰ ਫਾਈਲਜ਼' ਫੇਮ ਅਭਿਨੇਤਾ ਨੇ ਸੋਮਵਾਰ ਨੂੰ ਆਪਣੇ ਸੋਸ਼ਲ ਮੀਡੀਆ ਹੈਂਡਲ 'ਤੇ ਵੀਡੀਓ ਸ਼ੇਅਰ ਕਰਦੇ ਹੋਏ ਦੱਸਿਆ ਕਿ ਉਨ੍ਹਾਂ ਨੇ ਭੋਲੇ ਬਾਬਾ ਨੂੰ ਸਾਰਿਆਂ ਦੀ ਖੁਸ਼ੀ ਅਤੇ ਸ਼ਾਂਤੀ ਲਈ ਪ੍ਰਾਰਥਨਾ ਕੀਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਆਪਣੇ ਸਾਰੇ ਫੈਨਜ਼ ਨੂੰ ਇੱਕ ਵਾਰ ਮਹਾਕਾਲ ਦੇ ਦਰਸ਼ਨ ਕਰਨ ਦੀ ਅਪੀਲ ਵੀ ਕੀਤੀ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਕਿਵੇਂ ਸਾਲ 2022 ਉਨ੍ਹਾਂ ਲਈ 'ਰੱਬ ਦੀ ਬਖਸ਼ਿਸ਼' ਵਰਗਾ ਰਿਹਾ ਹੈ।

Image Source: Twitter

ਹੋਰ ਪੜ੍ਹੋ: ਸਪਨਾ ਚੌਧਰੀ ਨੇ ਲਾਲ ਸਾੜ੍ਹੀ 'ਚ ਦਿਖਾਇਆ ਆਪਣਾ ਦੇਸੀ ਅੰਦਾਜ਼, ਤਸਵੀਰਾਂ ਹੋਇਆਂ ਵਾਇਰਲ

ਵਰਕ ਫਰੰਟ ਦੀ ਗੱਲ ਕਰੀਏ ਤਾਂ ਅਨੁਪਮ ਖ਼ੇਰ ਲਈ ਇਹ ਸਾਲ ਬਹੁਤ ਵਧੀਆ ਰਿਹਾ। ਉਨ੍ਹਾਂ ਨੇ 2022 ਵਿੱਚ ਤਿੰਨ ਅਜਿਹੀਆਂ ਫ਼ਿਲਮਾਂ ਦਿੱਤੀਆਂ ਹਨ ਜਿਨ੍ਹਾਂ ਨੂੰ ਦਰਸ਼ਕਾਂ ਵੱਲੋਂ ਬਹੁਤ ਵਧੀਆ ਹੁੰਗਾਰਾ ਮਿਲਿਆ ਹੈ। ਪਹਿਲਾਂ ਉਨ੍ਹਾਂ ਨੇ ਬਲਾਕਬਸਟਰ ਫਿਲਮ 'ਦਿ ਕਸ਼ਮੀਰ ਫਾਈਲਜ਼' ਵਿੱਚ ਕੰਮ ਕੀਤਾ, ਫਿਰ ਉਹ ਸੁਪਰਹਿੱਟ ਫ਼ਿਲਮ 'ਕਾਰਤਿਕੇਯ 2' ਵਿੱਚ ਇੱਕ ਛੋਟੇ ਜਿਹੇ ਕੈਮਿਓ ਵਿੱਚ ਨਜ਼ਰ ਆਈ। ਕੁਝ ਹਫਤੇ ਪਹਿਲਾਂ ਹੀ ਉਨ੍ਹਾਂ ਦੀ ਫ਼ਿਲਮ 'ਉੱਚਾਈ' ਰਿਲੀਜ਼ ਹੋਈ ਹੈ, ਇਸ ਫ਼ਿਲਮ ਨੂੰ ਵੀ ਦਰਸ਼ਕਾਂ ਦਾ ਕਾਫੀ ਪਿਆਰ ਮਿਲ ਰਿਹਾ ਹੈ।

You may also like