
Sapna Chaudhary new pics : ਹਰਿਆਣਾ ਦੀ ਮਸ਼ਹੂਰ ਡਾਂਸਰ ਤੇ ਅਦਾਕਾਰਾ ਸਪਨਾ ਚੌਧਰੀ ਆਪਣੇ ਦੇਸੀ ਅੰਦਾਜ਼ ਲਈ ਜਾਣੀ ਜਾਂਦੀ ਹੈ। ਸੋਸ਼ਲ ਮੀਡੀਆ 'ਤੇ ਸਪਨਾ ਦੀ ਵੱਡੀ ਫੈਨ ਫਾਲੋਇੰਗ ਹੈ। ਹਾਲ ਹੀ ਵਿੱਚ ਸਪਨਾ ਚੌਧਰੀ ਦੀ ਨਵੀਆਂ ਤਸਵੀਰਾਂ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਹੀਆਂ ਹਨ।

ਦੱਸ ਦਈਏ ਕਿ ਹਰਿਆਣਵੀ ਸੰਗੀਤ ਜਗਤ ਦੇ ਨਾਲ-ਨਾਲ ਸਪਨਾ ਚੌਧਰੀ ਸੋਸ਼ਲ ਮੀਡੀਆ 'ਤੇ ਵੀ ਬਹੁਤ ਐਕਟਿਵ ਰਹਿੰਦੀ ਹੈ। ਸਪਨਾ ਅਕਸਰ ਆਪਣੇ ਫੈਨਜ਼ ਨਾਲ ਸੋਸ਼ਲ ਮੀਡੀਆ 'ਤੇ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੀ ਰਹਿੰਦੀ ਹੈ।
ਹਾਲ ਹੀ ਵਿੱਚ ਸਪਨਾ ਚੌਧਰੀ ਨੇ ਆਪਣੇ ਅਧਿਕਾਰਿਤ ਇੰਸਟਾਗ੍ਰਾਮ ਅਕਾਊਂਟ ਉੱਤੇ ਆਪਣੀ ਨਵੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਤਸਵੀਰਾਂ ਦੇ ਵਿੱਚ ਸਪਨਾ ਆਪਣੇ ਦੇਸੀ ਅੰਦਾਜ਼ ਨਾਲ ਫੈਨਜ਼ ਦਾ ਦਿਲ ਜਿੱਤ ਰਹੀ ਹੈ।

ਸ਼ੇਅਰ ਕੀਤੀਆਂ ਗਈਆਂ ਇਨ੍ਹਾਂ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸਪਨਾ ਨੇ ਲਾਲ ਰੰਗ ਦੀ ਸਾੜ੍ਹੀ ਪਹਿਨੀ ਹੋਈ ਹੈ। ਇਸ ਦੇ ਨਾਲ ਹੀ ਉਸ ਨੇ ਵਾਲਾਂ ਦੇ ਵਿੱਚ ਬੰਨ ਬਣਾ ਕੇ ਲਾਲ ਰੰਗ ਦੇ ਫੁੱਲ ਵੀ ਲਾਏ ਹੋਏ ਹਨ। ਆਪਣੇ ਇਸ ਲੁੱਕ ਲਈ ਸਪਨਾ ਨੇ ਨੈਚਰੁਲ ਲਾਈਟ ਟੋਨ ਮੇਕਅਪ ਕੀਤਾ ਹੈ। ਸਪਨਾ ਲਾਲ ਸਾੜ੍ਹੀ ਦੇ ਵਿੱਚ ਬੇਹੱਦ ਹੀ ਖੂਬਸੂਰਤ ਨਜ਼ਰ ਆ ਰਹੀ ਹੈ।
ਸਪਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਫੈਨਜ਼ ਉਸ ਦੀਆਂ ਤਸਵੀਰਾਂ 'ਤੇ ਵੱਖ-ਵੱਖ ਕਮੈਂਟ ਕਰਕੇ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ। ਹੁਣ ਤੱਕ ਸਪਨਾ ਦੀਆਂ ਇਨ੍ਹਾਂ ਤਸਵੀਰਾਂ ਨੂੰ ਲੱਖਾਂ ਲੋਕ ਵੇਖ ਚੁੱਕੇ ਹਨ ਤੇ ਲਾਈਕ ਕਰ ਚੁੱਕੇ ਹਨ।

ਹੋਰ ਪੜ੍ਹੋ: ਜਨਮਦਿਨ ਦੇ ਮੌਕੇ ਸਿਧਾਰਥ ਸ਼ੁਕਲਾ ਨੂੰ ਯਾਦ ਕਰ ਭਾਵੁਕ ਹੋਈ ਸ਼ਹਿਨਾਜ਼ ਗਿੱਲ, ਲਿਖਿਆ, 'ਮੈਂ ਤੁਹਾਨੂੰ ਫ਼ੇਰ ਮਿਲਾਂਗੀ'
ਹਰਿਆਣਾ ਦੀ ਡਾਂਸ ਕੁਈਨ ਹੋਣ ਦੇ ਨਾਲ-ਨਾਲ ਸਪਨਾ ਚੌਧਰੀ ਨੂੰ ਅਸਲ ਪ੍ਰਸਿੱਧੀ ਬਿੱਗ ਬੌਸ ਸ਼ੋਅ ਤੋਂ ਮਿਲੀ। ਇਸ ਸ਼ੋਅ ਨਾਲ ਉਹ ਪੂਰੇ ਦੇਸ਼ 'ਚ ਪਛਾਣ ਬਣ ਗਈ। ਸ਼ੋਅ ਤੋਂ ਇਲਾਵਾ ਉਹ ਹਿੰਦੀ ਫਿਲਮਾਂ 'ਚ ਵੀ ਨਜ਼ਰ ਆ ਚੁੱਕੀ ਹੈ। ਉਹ 'ਵੀਰੇ ਦੀ ਵੈਡਿੰਗ' ਅਤੇ 'ਨਾਨੂ ਕੀ ਜਾਨੂ' 'ਚ ਕੰਮ ਕਰ ਚੁੱਕੀ ਹੈ। ਸਪਨਾ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ। ਇੰਸਟਾਗ੍ਰਾਮ 'ਤੇ ਉਸ ਦੀ ਬਹੁਤ ਵੱਡੀ ਫੈਨ ਫਾਲੋਇੰਗ ਹੈ। ਅਕਸਰ ਉਸ ਦੇ ਡਾਂਸ ਦੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੁੰਦੇ ਰਹਿੰਦੇ ਹਨ।
View this post on Instagram