
Shehnaaz Gill post on Siddharth birthday : ਟੀਵੀ ਜਗਤ ਦੇ ਮਸ਼ਹੂਰ ਅਦਾਕਾਰ ਸਿਧਾਰਥ ਸ਼ੁਕਲਾ ਦੇ ਦਿਹਾਂਤ ਨੂੰ 1 ਸਾਲ ਬੀਤ ਚੁੱਕਾ ਹੈ। ਅੱਜ ਯਾਨੀ ਕਿ 12 ਦਸੰਬਰ ਨੂੰ ਸਿਥਾਰਥ ਦਾ ਜਨਮਦਿਨ ਹੈ। ਇਸ ਖ਼ਾਸ ਮੌਕੇ 'ਤੇ ਸਿਧਾਰਥ ਦੀ ਬੇਹੱਦ ਕਰੀਬੀ ਦੋਸਤ ਸ਼ਹਿਨਾਜ਼ ਗਿੱਲ ਉਨ੍ਹਾਂ ਨੂੰ ਯਾਦ ਕਰ ਭਾਵੁਕ ਹੁੰਦੀ ਹੋਈ ਨਜ਼ਰ ਆਈ।

ਅੱਜ ਸਿਧਾਰਥ ਸ਼ੁਕਲਾ ਦਾ ਜਨਮ ਦਿਨ ਦੇ ਖ਼ਾਸ ਮੌਕੇ 'ਤੇ ਸ਼ਹਿਨਾਜ਼ ਗਿੱਲ ਨੇ ਮਰਹੂਮ ਅਦਾਕਾਰ ਦੇ ਜਨਮਦਿਨ ਨੂੰ ਹੋਰ ਖ਼ਾਸ ਬਣਾ ਦਿੱਤਾ। ਸ਼ਹਿਨਾਜ਼ ਨੇ ਬੀਤੀ ਰਾਤ ਸਿਡ ਦਾ ਜਨਮਦਿਨ ਮਨਾਇਆ ਅਤੇ ਸੋਸ਼ਲ ਮੀਡੀਆ 'ਤੇ ਇੱਕ ਬਹੁਤ ਹੀ ਭਾਵੁਕ ਪੋਸਟ ਸ਼ੇਅਰ ਕੀਤੀ ਅਤੇ ਇੱਕ ਦਿਲ ਨੂੰ ਛੂਹ ਲੈਣ ਵਾਲਾ ਨੋਟ ਲਿਖਿਆ।
ਸ਼ਹਿਨਾਜ਼ ਗਿੱਲ ਨੇ ਸਿਧਾਰਥ ਸ਼ੁਕਲਾ ਦੇ ਜਨਮ ਦਿਨ 'ਤੇ ਇੰਸਟਾਗ੍ਰਾਮ ਅਕਾਊਂਟ 'ਤੇ ਇੱਕ ਪੋਸਟ ਸ਼ੇਅਰ ਕੀਤੀ ਹੈ। ਉਸ ਨੇ ਸਿਧਾਰਥ ਦੀ ਮੁਸਕਰਾਉਂਦੇ ਹੋਈ ਤਸਵੀਰ ਪੋਸਟ ਕੀਤੀ ਹੈ। ਹਾਲਾਂਕਿ, ਇਹ ਸ਼ਹਿਨਾਜ਼ ਦਾ ਕੈਪਸ਼ਨ ਹੈ, ਜੋ ਉਸ ਦੇ ਫੈਨਜ਼ ਨੂੰ ਭਾਵੁਕ ਕਰ ਰਿਹਾ ਹੈ।

ਸਿਧਾਰਥ ਦੀ ਤਸਵੀਰ ਸ਼ੇਅਰ ਕਰਦੇ ਹੋਏ ਸ਼ਹਿਨਾਜ਼ ਨੇ ਕੈਪਸ਼ਨ 'ਚ ਲਿਖਿਆ, ''ਮੈਂ ਤੁਹਾਨੂੰ ਦੁਬਾਰਾ ਮਿਲਾਂਗੀ। 🤍👼 12 12" ਇਸ ਨਾਲ ਹੀ ਸ਼ਹਿਨਾਜ਼ ਦੇ ਭਰਾ ਸ਼ਹਿਬਾਜ਼ ਨੇ ਦਿਲ ਦਾ ਇਮੋਜੀ ਬਣਾਇਆ ਹੈ। ਸ਼ਹਿਨਾਜ਼ ਦੀ ਇਸ ਪੋਸਟ ਨੂੰ 'ਸਿਡਨਾਜ਼' ਦੇ ਫੈਨਜ਼ ਬੇਹੱਦ ਪਸੰਦ ਕਰ ਰਹੇ ਹਨ।
ਸ਼ਹਿਨਾਜ਼ ਅਤੇ ਸਿਧਾਰਥ 'ਬਿੱਗ ਬੌਸ 13' 'ਚ ਦੋਸਤ ਬਣੇ ਸਨ। ਇੱਕ ਸਮਝਦਾਰ ਅਦਾਕਾਰ ਤੇ ਦੂਜੀ ਪੰਜਾਬ ਦੀ ਚੁਲਬੁਲ ਸ਼ਹਿਨਾਜ਼, ਦੋਵਾਂ ਨੇ ਆਪਣੀ ਕੈਮਿਸਟਰੀ ਨਾਲ ਦਰਸ਼ਕਾਂ ਦੇ ਦਿਲਾਂ ਨੂੰ ਛੂਹ ਲਿਆ ਸੀ। ਦੋਹਾਂ ਦੀ ਜੋੜੀ ਨੂੰ ਦਰਸ਼ਕਾਂ ਨੇ ਬਹੁਤ ਪਸੰਦ ਕੀਤਾ ਤੇ ਸਿਧਾਰਥ ਤੇ ਸ਼ਹਿਨਾਜ਼ ਦਾ ਨਾਂਅ ਜੋੜ ਕੇ ਫੈਨਜ਼ ਨੇ ਉਨ੍ਹਾਂ ਨੂੰ ਨਵਾਂ ਨਾਮ 'ਸਿਡਨਾਜ਼' ਦਿੱਤਾ ਸੀ।

ਹੋਰ ਪੜ੍ਹੋ: ਸਾਊਥ ਸੁਪਰਸਟਾਰ ਰਜਨੀਕਾਂਤ ਅੱਜ ਮਨਾ ਰਹੇ ਨੇ ਆਪਣਾ 72ਵਾਂ ਜਨਮਦਿਨ, ਜਾਣੋ ਅਦਾਕਾਰ ਦੀ ਜ਼ਿੰਦਗੀ ਬਾਰੇ ਖ਼ਾਸ ਗੱਲਾਂ
ਕੁਝ ਮੀਡੀਆ ਰਿੋਪਰਟਸ ਦੇ ਮੁਤਾਬਕ ਕਿਹਾ ਜਾਂਦਾ ਹੈ ਕਿ ਸ਼ੋਅ ਤੋਂ ਬਾਅਦ ਦੋਵੇਂ ਇੱਕ ਦੂਜੇ ਨਾਲ ਰਿਲੇਸ਼ਨਸ਼ਿਪ ਵਿੱਚ ਸਨ। ਭਾਵੇਂ ਉਨ੍ਹਾਂ ਨੇ ਆਪਣੇ ਰਿਸ਼ਤੇ ਨੂੰ ਗੁਪਤ ਰੱਖਿਆ, ਦੋਵਾਂ ਨੇ ਹਮੇਸ਼ਾ ਸਮੇਂ-ਸਮੇਂ 'ਤੇ ਇੱਕ ਦੂਜੇ ਲਈ ਆਪਣੇ ਪਿਆਰ ਅਤੇ ਕੇਅਰ ਨੂੰ ਜਾਹਿਰ ਕਰ ਦਿੰਦੇ ਸੀ। 2 ਸਤੰਬਰ 2021 ਨੂੰ ਸਿਧਾਰਥ ਦੀ ਮੌਤ ਤੋਂ ਬਾਅਦ ਸ਼ਹਿਨਾਜ਼ ਪੂਰੀ ਤਰ੍ਹਾਂ ਟੁੱਟ ਗਈ ਸੀ। ਲੰਬੇ ਸਮੇਂ ਤੱਕ ਇਸ ਦੁੱਖ 'ਚ ਡੁੱਬੀ ਰਹਿਣ ਤੋਂ ਬਾਅਦ ਸ਼ਹਿਨਾਜ਼ ਫ਼ਿਲਮੀ ਦੁਨੀਆ 'ਚ ਪਰਤ ਆਈ ਹੈ ਅਤੇ ਹੁਣ ਉਹ ਖ਼ੁਦ ਨੂੰ ਬਿਜ਼ੀ ਰੱਖ ਰਹੀ ਹੈ।
View this post on Instagram