ਅਫਸਾਨਾ ਖ਼ਾਨ ਦਾ ਨਵਾਂ ਗੀਤ ‘ਬਲੈਕ ਨਾਈਟ’ ਹੋਇਆ ਰਿਲੀਜ਼, ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ, ਦੇਖੋ ਵੀਡੀਓ

By  Lajwinder kaur December 4th 2019 04:25 PM

ਪੰਜਾਬੀ ਗਾਇਕਾ ਅਫਸਾਨਾ ਖ਼ਾਨ ਜਿਨ੍ਹਾਂ ਦੇ ਗੀਤ ਨੌਜਵਾਨਾਂ ਦੇ ਸਿਰ ਚੜ੍ਹ ਕੇ ਬੋਲ ਰਹੇ ਹਨ। ਜੀ ਹਾਂ ਹਾਲ ਹੀ ‘ਚ ਉਹ ਸਿੱਧੂ ਮੂਸੇਵਾਲਾ ਦੇ ਨਾਲ ਡਿਊਟ ਸੌਂਗ ਲੈ ਕੇ ਦਰਸ਼ਕਾਂ ਦੀ ਕਚਹਿਰੀ ‘ਚ ਹਾਜ਼ਿਰ ਹੋਏ ਨੇ। ਉਨ੍ਹਾਂ ਦਾ ਇਹ ਗੀਤ ਸੋਸ਼ਲ ਮੀਡੀਆ ਉੱਤੇ ਛਾਇਆ ਹੋਇਆ ਹੈ। ਇਸ ਗੀਤ ਦਾ ਨਸ਼ਾ ਅਜੇ ਉਤਰਿਆ ਨਹੀਂ ਤੇ ਅਫਸਾਨਾ ਖ਼ਾਨ ਆਪਣੇ ਨਵੇਂ ਸਿੰਗਲ ਟਰੈਕ ਦੇ ਨਾਲ ਦਰਸ਼ਕਾਂ ਦੇ ਰੁ-ਬ-ਰੂ ਹੋ ਚੁੱਕੇ ਨੇ। ਉਹ ‘ਬਲੈਕ ਨਾਈਟ’(BLACK NIGHT) ਟਾਈਟਲ ਹੇਠ ਆਪਣੇ ਨਵਾਂ ਗੀਤ ਲੈ ਕੇ ਆਏ ਹਨ।

ਹੋਰ ਵੇਖੋ:ਕੇਵੀ ਢਿੱਲੋਂ ਬੱਝੇ ਵਿਆਹ ਦੇ ਬੰਧਨ ‘ਚ, ਹੈਲੀਕਾਪਟਰ ‘ਚ ਗਏ ਲਾੜੀ ਨੂੰ ਵਿਆਹੁਣ, ਦੇਖੋ ਵੀਡੀਓ

ਇਹ ਗੀਤ ਚੱਕਵੀਂ ਬੀਟ ਵਾਲਾ ਸੌਂਗ ਹੈ ਜਿਸ ਨੂੰ ਦਰਸ਼ਕ ਖੂਬ ਪਸੰਦ ਕਰ ਰਹੇ ਹਨ। ਇਸ ਗਾਣੇ ਦੇ ਬੋਲ ਪੇਂਡੂ 13 ਯਾਰ ਦੀ ਕਲਮ ‘ਚੋਂ ਨਿਕਲੇ ਨੇ ਤੇ ਮਿਊਜ਼ਿਕ ‘Shawn & Mani The Music’ ਨੇ ਦਿੱਤਾ ਹੈ। ਇਸ ਗਾਣੇ ਦਾ ਸ਼ਾਨਦਾਰ ਵੀਡੀਓ ਹਨੀ ਚੌਧਰੀ ਵੱਲੋਂ ਡਾਇਰੈਕਟ ਕੀਤਾ ਗਿਆ ਹੈ। ਵੀਡੀਓ ‘ਚ ਅਦਾਕਾਰੀ ਕੀਤੀ ਹੈ ਪੰਜਾਬੀ ਮੇਲ ਮਾਡਲ ਰਜਨੀਸ਼ ਪਤਰੇ ਤੇ ਫੀਮੇਲ ਮਾਡਲ ਪ੍ਰਭ ਗਰੇਵਾਲ ਨੇ। ਗੀਤ ਨੂੰ ਟਰੈਂਗਲ ਮਿਊਜ਼ਿਕ ਦੇ ਯੂਟਿਊਬ ਚੈਨਲ ਉੱਤੇ ਰਿਲੀਜ਼ ਕੀਤਾ ਗਿਆ ਹੈ। ਦਰਸ਼ਕਾਂ ਵੱਲੋਂ ਗੀਤ ਨੂੰ ਚੰਗਾ ਹੁੰਗਾਰਾ ਮਿਲ ਰਿਹਾ ਹੈ।

ਜੇ ਗੱਲ ਕਰੀਏ ਅਫਸਾਨਾ ਖ਼ਾਨ ਦੇ ਵਰਕ ਫਰੰਟ ਦੀ ਤਾਂ ਉਹ ਬਹੁਤ ਜਲਦ ਕੈਂਬੀ ਰਾਜਪੁਰੀਆ, ਸਿੰਗਾ ਤੇ ਹੈਪੀ ਰਾਏਕੋਟੀ ਦੇ ਨਾਲ ਡਿਊਂਟ ਸੌਂਗ ਲੈ ਕੇ ਆ ਰਹੇ ਨੇ।

Related Post