ਵਿਆਹ ਤੋਂ ਬਾਅਦ ਗੌਹਰ ਖ਼ਾਨ ਨੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਨਾਲ ਕੀਤੀ ਮੁਲਾਕਾਤ

By  Rupinder Kaler December 28th 2020 11:25 AM -- Updated: December 28th 2020 11:28 AM

ਗੌਹਰ ਖ਼ਾਨ ਨੇ ਹਾਲ ਹੀ ਵਿੱਚ ਜ਼ੈਦ ਦਰਬਾਰ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਗੌਹਰ ਖ਼ਾਨ ਆਪਣੇ ਕੰਮ ਤੇ ਵਾਪਿਸ ਆ ਗਈ । ਫਿਲਹਾਲ ਉਹ ਆਪਣੇ ਹਨੀਮੂਨ ਤੇ ਨਹੀਂ ਜਾ ਰਹੀ । ਵਿਆਹ ਤੋਂ ਬਾਅਦ ਗੌਹਰ ਮੁੰਬਈ ਦੇ ਹਵਾਈ ਅੱਡੇ ਤੇ ਸਪਾਟ ਹੋਈ ।

ਹੋਰ ਪੜ੍ਹੋ :

ਬੇਬੇ ਮਹਿੰਦਰ ਕੌਰ ‘ਮਦਰ ਆਫ਼ ਇੰਡੀਆ’ ਅਵਾਰਡ ਨਾਲ ਸਨਮਾਨਿਤ

ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਨੂੰ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ

Gauahar Khan

ਜਿਸ ਜਹਾਜ਼ ਵਿੱਚ ਗੌਹਰ ਖ਼ਾਨ ਸਫਰ ਕਰ ਰਹੀ ਸੀ ਉਸੇ ਜਹਾਜ਼ ਵਿੱਚ ਉਹਨਾਂ ਦੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਵੀ ਮੌਜੂਦ ਸਨ । ਇਸ ਸਭ ਦੇ ਚਲਦੇ ਕੁਸ਼ਾਲ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ । ਕੁਸ਼ਾਲ ਨੇ ਵੀਡੀਓ ਸਾਂਝਾ ਕਰਕੇ ਗੌਹਰ ਖ਼ਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ ।

ਕੁਸ਼ਾਲ ਟੰਡਨ ਨੇ ਕਿਹਾ ਹੈ ‘ਦੋਸਤੋ ਕੀ ਮੌਕਾ ਹੈ । ਮੈਂ ਇੱਕ ਜਗ੍ਹਾ ਜਾ ਰਿਹਾ ਹਾਂ ਤੇ ਦੇਖੋ ਮੈਨੂੰ ਉਸੇ ਜਹਾਜ਼ ਵਿੱਚ ਮੇਰੀ ਪੁਰਾਣੀ ਤੇ ਪਿਆਰੀ ਦੋਸਤ ਮਿਲ ਗਈ । ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਉਹ ਮੇਰੇ ਬਰਾਬਰ ਬੈਠੀ ਹੈ ।’

Related Post