ਵਿਆਹ ਤੋਂ ਬਾਅਦ ਗੌਹਰ ਖ਼ਾਨ ਨੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਨਾਲ ਕੀਤੀ ਮੁਲਾਕਾਤ

written by Rupinder Kaler | December 28, 2020

ਗੌਹਰ ਖ਼ਾਨ ਨੇ ਹਾਲ ਹੀ ਵਿੱਚ ਜ਼ੈਦ ਦਰਬਾਰ ਨਾਲ ਵਿਆਹ ਕਰਵਾਇਆ ਹੈ । ਵਿਆਹ ਤੋਂ ਬਾਅਦ ਗੌਹਰ ਖ਼ਾਨ ਆਪਣੇ ਕੰਮ ਤੇ ਵਾਪਿਸ ਆ ਗਈ । ਫਿਲਹਾਲ ਉਹ ਆਪਣੇ ਹਨੀਮੂਨ ਤੇ ਨਹੀਂ ਜਾ ਰਹੀ । ਵਿਆਹ ਤੋਂ ਬਾਅਦ ਗੌਹਰ ਮੁੰਬਈ ਦੇ ਹਵਾਈ ਅੱਡੇ ਤੇ ਸਪਾਟ ਹੋਈ । ਹੋਰ ਪੜ੍ਹੋ :

Gauahar Khan ਜਿਸ ਜਹਾਜ਼ ਵਿੱਚ ਗੌਹਰ ਖ਼ਾਨ ਸਫਰ ਕਰ ਰਹੀ ਸੀ ਉਸੇ ਜਹਾਜ਼ ਵਿੱਚ ਉਹਨਾਂ ਦੇ ਐਕਸ ਬੁਆਏ ਫ੍ਰੈਂਡ ਕੁਸ਼ਾਲ ਟੰਡਨ ਵੀ ਮੌਜੂਦ ਸਨ । ਇਸ ਸਭ ਦੇ ਚਲਦੇ ਕੁਸ਼ਾਲ ਦਾ ਹੈਰਾਨ ਕਰਨ ਵਾਲਾ ਵੀਡੀਓ ਸਾਹਮਣੇ ਆਇਆ ਹੈ । ਕੁਸ਼ਾਲ ਨੇ ਵੀਡੀਓ ਸਾਂਝਾ ਕਰਕੇ ਗੌਹਰ ਖ਼ਾਨ ਨੂੰ ਵਿਆਹ ਦੀ ਮੁਬਾਰਕਬਾਦ ਦਿੱਤੀ ਹੈ । ਕੁਸ਼ਾਲ ਟੰਡਨ ਨੇ ਕਿਹਾ ਹੈ ‘ਦੋਸਤੋ ਕੀ ਮੌਕਾ ਹੈ । ਮੈਂ ਇੱਕ ਜਗ੍ਹਾ ਜਾ ਰਿਹਾ ਹਾਂ ਤੇ ਦੇਖੋ ਮੈਨੂੰ ਉਸੇ ਜਹਾਜ਼ ਵਿੱਚ ਮੇਰੀ ਪੁਰਾਣੀ ਤੇ ਪਿਆਰੀ ਦੋਸਤ ਮਿਲ ਗਈ । ਜਿਸ ਦਾ ਹਾਲ ਹੀ ਵਿੱਚ ਵਿਆਹ ਹੋਇਆ ਹੈ । ਉਹ ਮੇਰੇ ਬਰਾਬਰ ਬੈਠੀ ਹੈ ।’

0 Comments
0

You may also like