ਅਦਾਕਾਰ ਸੋਨੂੰ ਸੂਦ ਨੇ ਆਪਣੇ ਪ੍ਰਸ਼ੰਸਕ ਨੂੰ ਇਸ ਤਰ੍ਹਾਂ ਦਿੱਤਾ ਸਰਪ੍ਰਾਈਜ਼, ਵੀਡੀਓ ਵਾਇਰਲ

written by Rupinder Kaler | December 28, 2020

ਅਦਾਕਾਰ ਸੋਨੂੰ ਸੂਦ ਨੇ ਹੈਦਰਾਬਾਦ 'ਚ ਆਪਣੇ ਪ੍ਰਸ਼ੰਸਕ ਨੂੰ ਸਰਪ੍ਰਾਈਜ਼ ਦਿੱਤਾ। ਸੋਨੂੰ ਸੂਦ ਆਪਣੇ ਪ੍ਰਸ਼ੰਸਕ ਅਨਿਲ ਕੁਮਾਰ ਦੇ ਫਾਸਟ ਫੂਡ ਸੈਂਟਰ ਪਹੁੰਚੇ ।ਤੁਹਾਨੂੰ ਦੱਸ ਦਿੰਦੇ ਹਾਂ ਕਿ ਸੋਨੂੰ ਸੂਦ ਦੀਆਂ ਸੇਵਾਵਾਂ ਤੋਂ ਪ੍ਰੇਰਿਤ ਹੋ ਕੇ ਅਨਿਲ ਨੇ ਬੇਗਮਪੇਟ ਵਿੱਚ ਇੱਕ ਫਾਸਟ ਫੂਡ ਸੈਂਟਰ ਖੋਲ੍ਹਿਆ ਅਤੇ ਇਸਦਾ ਨਾਮ ਲਕਸ਼ਮੀ ਸੋਨੂੰ ਸੂਦ ਰੱਖਿਆ। Sonu Sood ਹੋਰ ਪੜ੍ਹੋ :

Sonu_Sood ਜਦੋਂ ਇਸ ਸਭ ਦੀ ਜਾਣਕਾਰੀ ਸੋਸ਼ਲ ਮੀਡੀਆ ਰਾਹੀਂ ਸੋਨੂੰ ਸੂਦ ਤੱਕ ਪਹੁੰਚੀ ਤਾਂ ਉਹਨਾਂ ਫਾਸਟ ਫੂਡ ਸੈਂਟਰ ਵਿਖੇ ਆ ਕੇ ਅਨਿਲ ਕੁਮਾਰ ਨੂੰ ਹੈਰਾਨ ਕਰ ਦਿੱਤਾ। ਇਸ ਮੌਕੇ ਸੋਨੂੰ ਸੂਦ ਨੇ ਅਨਿਲ ਵੱਲੋਂ ਬਣਾਏ ਚੌਲ ਖਾਧੇ ਅਤੇ ਉਸਦੇ ਉਪਰਾਲੇ ਦੀ ਸ਼ਲਾਘਾ ਕੀਤੀ। ਸੂਦ ਨੇ ਉਸ ਨੂੰ ਕਾਰੋਬਾਰ ਵਿਚ ਚੰਗੀ ਕਿਸਮਤ ਦੀ ਕਾਮਨਾ ਕੀਤੀ। sonu ਸੋਨੂੰ ਸੂਦ ਨੇ ਕਿਹਾ ਕਿ ਇਹ ਦੇਖ ਕੇ ਮੈਨੂੰ ਬਹੁਤ ਖੁਸ਼ੀ ਹੋਈ। ਮੈਨੂੰ ਤਲੇ ਹੋਏ ਚੌਲ ਬਹੁਤ ਪਸੰਦ ਹਨ ਅਤੇ ਮੈਨੂੰ ਵਿਸ਼ਵਾਸ ਹੈ ਕਿ ਹੈਦਰਾਬਾਦ ਦਾ ਸਭ ਤੋਂ ਵਧੀਆ ਫਾਸਟ ਫੂਡ ਇੱਥੇ ਬਣਾਇਆ ਜਾਵੇਗਾ। ਮੈਂ ਅਨਿਲ ਦੀ ਸਫਲਤਾ ਦੀ ਕਾਮਨਾ ਕਰਦਾ ਹਾਂ। ਉਨ੍ਹਾਂ ਕਿਹਾ ਕਿ ਉਹ ਜਲਦੀ ਹੀ ਸਿੱਧੀਪੇਟ ਜਾਣਗੇ, ਜਿੱਥੇ ਪਿੰਡ ਵਾਸੀਆਂ ਨੇ ਉਨ੍ਹਾਂ ਦੀ ਮੂਰਤੀ ਸਥਾਪਿਤ ਕੀਤੀ ਹੈ।

0 Comments
0

You may also like