Drishyam 2 First Look: ਅਜੇ ਦੇਵਗਨ ਨੇ ਸਾਂਝਾ ਕੀਤਾ 'ਦ੍ਰਿਸ਼ਯਮ 2' ਦਾ ਨਵਾਂ ਪੋਸਟਰ, ‘ਪਰਿਵਾਰ’ ਦੇ ਨਾਲ ਦਿਖਾਈ ਪਹਿਲੀ ਝਲਕ
Drishyam 2 First Poster Out: ਅਜੇ ਦੇਵਗਨ ਦੀ 'ਦ੍ਰਿਸ਼ਯਮ' ਨੇ ਰਿਲੀਜ਼ ਤੋਂ ਬਾਅਦ ਦਰਸ਼ਕਾਂ ਦੇ ਦਿਲਾਂ 'ਤੇ ਡੂੰਘੀ ਛਾਪ ਛੱਡੀ ਹੈ। ਇਸ ਸਸਪੈਂਸ ਥ੍ਰਿਲਰ ਫ਼ਿਲਮ 'ਚ ਅਜੇ ਦੇਵਗਨ ਦਾ ਅੰਦਾਜ਼ ਲੋਕਾਂ ਨੂੰ ਕਾਫੀ ਪਸੰਦ ਆਇਆ ਹੈ। ਹੁਣ ਅਜੇ ਜਲਦ ਹੀ 'ਦ੍ਰਿਸ਼ਯਮ 2' ਲੈ ਕੇ ਆਉਣ ਵਾਲੇ ਹਨ। ਦਰਅਸਲ, ਅਦਾਕਾਰ ਨੇ ਸੋਮਵਾਰ ਨੂੰ ਟਵਿੱਟਰ 'ਤੇ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ਵਿੱਚ ਦ੍ਰਿਸ਼ਟੀ ਨਾਲ ਜੁੜੀਆਂ ਚੀਜ਼ਾਂ ਦਿਖਾਈ ਦਿੰਦੀਆਂ ਹਨ।
ਹੋਰ ਪੜ੍ਹੋ : ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼੍ਰੀ ਵਰਮਾ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮਦਿਨ ਦੀਆਂ ਮੁਬਾਰਕਾਂ, ਦੇਖੋ ਵੀਡੀਓ
image source: twitter
ਬੱਸ ਦੀਆਂ ਟਿਕਟਾਂ, ਫਿਲਮਾਂ ਦੀਆਂ ਟਿਕਟਾਂ, ਰੈਸਟੋਰੈਂਟ ਦੇ ਬਿੱਲ ਅਤੇ ਸਵਾਮੀ ਚਿਨਮਯਾਨੰਦ ਦੀਆਂ ਸੀਡੀਜ਼ ਇਨ੍ਹਾਂ ਫੋਟੋਆਂ ਵਿੱਚ ਦਿਖਾਈ ਦੇ ਰਹੀਆਂ ਹਨ। ਤਸਵੀਰਾਂ ਸ਼ੇਅਰ ਕਰਦੇ ਹੋਏ ਅਜੇ ਨੇ ਕੈਪਸ਼ਨ 'ਚ ਲਿਖਿਆ, 'ਕੁਝ ਪੁਰਾਣੇ ਬਿੱਲ ਅੱਜ ਹੱਥ ਲੱਗ ਗਏ ਹਨ।' ਉਨ੍ਹਾਂ ਦੀ ਇਸ ਪੋਸਟ ਤੋਂ ਪ੍ਰਸ਼ੰਸਕ ਕਾਫੀ ਉਤਸ਼ਾਹਿਤ ਹੋ ਗਏ ਹਨ। ਇੱਕ ਯੂਜ਼ਰ ਨੇ ਲਿਖਿਆ, 'ਦ੍ਰਿਸ਼ਯਮ 2 ਦਾ ਬੇਸਬਰੀ ਨਾਲ ਇੰਤਜ਼ਾਰ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਇਹ ਤਰੀਕ ਸਾਰਿਆਂ ਨੂੰ ਯਾਦ ਹੈ।'
image source: twitter
ਇਸ ਦੌਰਾਨ ਫਿਲਮ ਦੇ ਨਿਰਮਾਤਾਵਾਂ ਨੇ ਲੋਕਾਂ ਦੀ ਉਤਸ਼ਾਹ ਵਧਾਉਣ ਲਈ ਫ਼ਿਲਮ ਦਾ ਟੀਜ਼ਰ ਰਿਲੀਜ਼ ਕਰਨ ਦਾ ਫੈਸਲਾ ਕੀਤਾ ਹੈ। ਇਸ ਗੱਲ ਦੀ ਜਾਣਕਾਰੀ ਖੁਦ ਅਜੇ ਦੇਵਗਨ ਨੇ ਆਪਣੇ ਇੰਸਟਾਗ੍ਰਾਮ ਤੋਂ ਦਿੱਤੀ ਹੈ। ਫਿਲਮ ਦਾ ਨਵਾਂ ਪੋਸਟਰ ਸ਼ੇਅਰ ਕਰਦੇ ਹੋਏ ਉਨ੍ਹਾਂ ਨੇ ਲਿਖਿਆ, 'ਯਾਦ ਹੈ 2 ਅਤੇ 3 ਅਕਤੂਬਰ ਨੂੰ ਕੀ ਹੋਇਆ ਸੀ, ਨਹੀਂ? ਵਿਜੇ ਸਲਗਾਂਵਕਰ ਆਪਣੇ ਪਰਿਵਾਰ ਨਾਲ ਵਾਪਸ ਆ ਰਹੇ ਹਨ’।
ਇਸ ਪੋਸਟਰ ਉੱਤੇ ਪ੍ਰਸ਼ੰਸਕ ਆਪੋ ਆਪਣੀ ਪ੍ਰਤੀਕਿਰਿਆ ਦੇ ਰਹੇ ਹਨ ਤੇ ਆਪਣੀ ਉਤਸੁਕਤਾ ਨੂੰ ਬਿਆਨ ਕਰ ਰਹੇ ਹਨ। ਅਭਿਸ਼ੇਕ ਪਾਠਕ ਵੱਲੋਂ ਨਿਰਦੇਸ਼ਿਤ ਇਸ ਫ਼ਿਲਮ ‘ਚ ਅਜੇ ਦੇਵਗਨ, ਅਕਸ਼ੇ ਖੰਨਾ ਅਤੇ ਤੱਬੂ ਮੁੱਖ ਕਿਰਦਾਰਾਂ ‘ਚ ਨਜ਼ਰ ਆਉਣਗੇ । ‘ਦ੍ਰਿਸ਼ਯਮ-2’ ਇਸੇ ਸਾਲ 18 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਹੈ।
image source: twitter
View this post on Instagram