ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼੍ਰੀ ਵਰਮਾ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮਦਿਨ ਦੀਆਂ ਮੁਬਾਰਕਾਂ, ਦੇਖੋ ਵੀਡੀਓ
ਯੁਜ਼ਵੇਂਦਰ ਚਾਹਲ ਨੇ ਪਤਨੀ ਧਨਾਸ਼੍ਰੀ ਵਰਮਾ ਨੂੰ ਰੋਮਾਂਟਿਕ ਅੰਦਾਜ਼ 'ਚ ਦਿੱਤੀ ਜਨਮਦਿਨ ਦੀਆਂ ਮੁਬਾਰਕਾਂ, ਦੇਖੋ ਵੀਡੀਓ
Yuzvendra Chahal wishes Happy Birthday To His wife Dhanashree Verma: ਭਾਰਤੀ ਲੈੱਗ ਸਪਿਨਰ ਯੁਜਵੇਂਦਰ ਚਾਹਲ ਦੀ ਪਤਨੀ ਧਨਾਸ਼੍ਰੀ ਵਰਮਾ ਮੰਗਲਵਾਰ ਨੂੰ ਆਪਣਾ 27ਵਾਂ ਜਨਮਦਿਨ ਮਨਾ ਰਹੀ ਹੈ। ਇਸ ਮੌਕੇ ਚਾਹਲ ਨੇ ਵੀ ਆਪਣੀ ਪਤਨੀ ਧਨਾਸ਼੍ਰੀ ਨੂੰ ਰੋਮਾਂਟਿਕ ਅੰਦਾਜ਼ 'ਚ ਜਨਮਦਿਨ ਦੀ ਵਧਾਈ ਦਿੱਤੀ। ਇਸ ਦੇ ਨਾਲ ਹੀ ਉਨ੍ਹਾਂ ਨੇ ਪਤਨੀ ਦਾ ਹਮੇਸ਼ਾ ਚੰਗੇ-ਮਾੜੇ ਸਮੇਂ 'ਚ ਸਾਥ ਦੇਣ ਲਈ ਧੰਨਵਾਦ ਵੀ ਕੀਤਾ ਹੈ।
ਚਾਹਲ ਨੇ ਵੀ ਆਪਣੀ ਪਤਨੀ ਨਾਲ ਵਾਅਦਾ ਕੀਤਾ ਹੈ ਕਿ ਉਹ ਜਲਦੀ ਹੀ ਪਾਰਟੀ ਕਰਨਗੇ। ਤੁਹਾਨੂੰ ਦੱਸ ਦੇਈਏ ਕਿ ਚਾਹਲ ਫਿਲਹਾਲ ਭਾਰਤੀ ਟੀਮ ਦੇ ਨਾਲ ਹਨ, ਜੋ ਬੁੱਧਵਾਰ ਨੂੰ ਤਿਰੂਵਨੰਤਪੁਰਮ ਵਿੱਚ ਦੱਖਣੀ ਅਫਰੀਕਾ ਦੇ ਖਿਲਾਫ ਪਹਿਲਾ ਟੀ-20 ਅੰਤਰਰਾਸ਼ਟਰੀ ਮੈਚ ਖੇਡਣਾ ਹੈ।
ਹੋਰ ਪੜ੍ਹੋ : Dada Saheb Phalke Awards: ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ
image source: instagram
ਚਾਹਲ ਨੇ ਆਪਣੇ ਇੰਸਟਾਗ੍ਰਾਮ 'ਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ 'ਚ ਉਨ੍ਹਾਂ ਨੇ ਕਈ ਤਸਵੀਰਾਂ ਨੂੰ ਇੱਕ ਵੀਡੀਓ 'ਚ ਪਿਰੋ ਕੇ ਪੇਸ਼ ਕੀਤਾ ਹੈ। ਲੈੱਗ ਸਪਿਨਰ ਨੇ ਵੀਡੀਓ ਦੇ ਨਾਲ ਕੈਪਸ਼ਨ 'ਚ ਲਿਖਿਆ, 'ਹਰ ਸਮੇਂ ਇਕੱਠੇ ਰਹਿਣ ਲਈ ਧੰਨਵਾਦ...ਨਾਲ ਹੀ ਮੈਂ ਤੁਹਾਨੂੰ ਆਪਣੀ ਸਭ ਤੋਂ ਵਧੀਆ ਦੋਸਤ ਅਤੇ ਹਮੇਸ਼ਾ ਪਿਆਰ ਕਰਨ ਵਾਲੀ ਪਤਨੀ ਦੇ ਰੂਪ ਵਿੱਚ ਬਹੁਤ ਮੁਬਾਰਕ... ਤੁਹਾਨੂੰ ਅੱਜ, ਕੱਲ੍ਹ, ਅਤੇ ਆਉਣ ਵਾਲੇ ਹੋਰ ਕਈ ਸਾਲਾਂ ਲਈ ਜਨਮਦਿਨ ਦੀਆਂ ਮੁਬਾਰਕਾਂ... ਮੈਂ ਤੁਹਾਡੇ ਜਲਦੀ ਠੀਕ ਹੋਣ ਦੀ ਕਾਮਨਾ ਕਰਦਾ ਹਾਂ। ਮੈਂ ਤੁਹਾਨੂੰ ਪਿਆਰ ਕਰਦਾ ਹਾਂ.''। ਇਸ ਵੀਡੀਓ ਚਾਹਲ ਨੇ ਆਪਣੀ ਪਤਨੀ ਨਾਲ ਬਿਤਾ ਕੁਝ ਰੋਮਾਂਟਿਕ ਪਲਾਂ ਨੂੰ ਦਰਸ਼ਕਾਂ ਦੇ ਨਾਲ ਸਾਂਝਾ ਕੀਤਾ ਹੈ। ਇਸ ਪੋਸਟ ਤੇ ਕਲਾਕਾਰ ਤੇ ਪ੍ਰਸ਼ੰਸਕ ਵੀ ਕਮੈਂਟ ਕਰਕੇ ਧਨਾਸ਼੍ਰੀ ਨੂੰ ਜਨਮਦਿਨ ਦੀਆਂ ਵਧਾਈਆਂ ਦੇ ਰਹੇ ਹਨ।
image source: instagram
ਦੱਸ ਦਈਏ ਹਾਲ ਹੀ 'ਚ ਧਨਾਸ਼੍ਰੀ ਨੇ ਗੋਡੇ ਦੀ ਸਰਜਰੀ ਕਰਵਾਈ ਹੈ। ਡਾਂਸ ਅਭਿਆਸ ਦੌਰਾਨ ਉਹ ਜ਼ਖਮੀ ਹੋ ਗਈ ਸੀ। ਧਨਾਸ਼੍ਰੀ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਰਹਿੰਦੀ ਹੈ ਅਤੇ ਉਹ ਅਕਸਰ ਆਪਣੇ ਡਾਂਸ ਦੇ ਵੀਡੀਓ ਪ੍ਰਸ਼ੰਸਕਾਂ ਨਾਲ ਸ਼ੇਅਰ ਕਰਦੀ ਰਹਿੰਦੀ ਹੈ। ਉਸ ਦੀ ਫੈਨ ਫਾਲੋਇੰਗ ਵੀ ਬਹੁਤ ਵੱਡੀ ਹੈ। ਦੋਵਾਂ ਨੇ ਸਾਲ 2020 ਵਿਆਹ ਕਰਵਾ ਲਿਆ ਸੀ। ਕੋਵਿਡ ਪ੍ਰੋਟੋਕੋਲ ਕਰਕੇ ਇਸ ਵਿਆਹ ‘ਚ ਪਰਿਵਾਰਕ ਮੈਂਬਰ ਤੇ ਕੁਝ ਖ਼ਾਸ ਲੋਕ ਹੀ ਸ਼ਾਮਿਲ ਹੋਏ ਸਨ।
image source: instagram
View this post on Instagram
Popular Posts
-
Rakhi Sawant breaks down into tears during her song launch 'Jhootha'; Watch Video
-
Oscars 2023; When, Where and How? Everything you need to know about this years Academy Awards
-
Diljit Dosanjh praises Parineeti Chopra; says 'film ch kamaal kam kita'
-
Harinder Singh Sidhu: A dose of entertainment with YouTuber-actor-producer Dxx
-
'Kali Jotta': Neeru Bajwa, Satinder Sartaaj's film ticket prices reduces; available at Rs 112
