Dada Saheb Phalke Awards: ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

Written by  Lajwinder kaur   |  September 27th 2022 02:28 PM  |  Updated: September 27th 2022 02:22 PM

Dada Saheb Phalke Awards: ਮਸ਼ਹੂਰ ਅਦਾਕਾਰਾ ਆਸ਼ਾ ਪਾਰੇਖ ਨੂੰ ਦਾਦਾ ਸਾਹਿਬ ਫਾਲਕੇ ਐਵਾਰਡ ਨਾਲ ਕੀਤਾ ਜਾਵੇਗਾ ਸਨਮਾਨਿਤ

Veteran star Asha Parekh News: ਦਿੱਗਜ ਅਦਾਕਾਰਾ ਆਸ਼ਾ ਪਾਰੇਖ ਨੂੰ 2022 ਵਿੱਚ ਦਾਦਾ ਸਾਹਿਬ ਫਾਲਕੇ ਪੁਰਸਕਾਰ ਨਾਲ ਸਨਮਾਨਿਤ ਕੀਤਾ ਜਾਵੇਗਾ। ਕੇਂਦਰੀ ਮੰਤਰੀ ਅਨੁਰਾਗ ਠਾਕੁਰ ਨੇ ਖੁਦ ਇਹ ਜਾਣਕਾਰੀ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ‘ਕੈਰੀ ਆਨ ਜੱਟਾ-3’ ਦੀ ਸਟਾਰ ਕਾਸਟ ਦਾ ਮਜ਼ੇਦਾਰ ਵੀਡੀਓ ਆਇਆ ਸਾਹਮਣੇ, ਹੱਸ-ਹੱਸ ਦਰਸ਼ਕਾਂ ਦਾ ਹੋਇਆ ਬੁਰਾ ਹਾਲ, ਦੇਖੋ ਵੀਡੀਓ

Legendary actor Asha Parekh to be conferred with 'Dadasaheb Phalke Award' image source: twitter

ਅਦਾਕਾਰਾ ਨੂੰ ਇਹ ਐਵਾਰਡ 30 ਸਤੰਬਰ ਨੂੰ ਦਿੱਤਾ ਜਾਵੇਗਾ। ਹਿੰਦੀ ਸਿਨੇਮਾ ਵਿੱਚ ਉਨ੍ਹਾਂ ਦੇ ਬੇਮਿਸਾਲ ਯੋਗਦਾਨ ਲਈ ਉਨ੍ਹਾਂ ਨੂੰ ਸਨਮਾਨਿਤ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਕੇਂਦਰੀ ਸੂਚਨਾ ਅਤੇ ਪ੍ਰਸਾਰਣ ਮੰਤਰੀ ਅਨੁਰਾਗ ਠਾਕੁਰ ਨੇ ਦਿੱਤੀ।

inside image of asha image source: twitter

ਆਸ਼ਾ ਪਾਰੇਖ ਦਾ ਜਨਮ 2 ਅਕਤੂਬਰ 1942 ਨੂੰ ਹੋਇਆ ਸੀ। ਉਨ੍ਹਾਂ ਨੇ ਬਾਲ ਕਲਾਕਾਰ ਦੇ ਤੌਰ 'ਤੇ ਪਰਦੇ 'ਤੇ ਕਦਮ ਰੱਖਿਆ ਸੀ। ਸਾਰੇ ਉਨ੍ਹਾਂ ਨੂੰ ਬੇਬੀ ਮੀਨਾ ਕਹਿ ਕੇ ਬੁਲਾਉਂਦੇ ਸਨ। ਨਿਰਦੇਸ਼ਕ ਬਿਮਲ ਰਾਏ ਨੇ ਆਸ਼ਾ ਪਾਰੇਖ ਨੂੰ ਇੱਕ ਫੰਕਸ਼ਨ 'ਚ ਸਟੇਜ 'ਤੇ ਡਾਂਸ ਕਰਦੇ ਦੇਖਿਆ, ਉਥੋਂ ਹੀ ਉਨ੍ਹਾਂ ਨੇ ਆਪਣਾ ਡੈਬਿਊ ਕੀਤਾ ਸੀ। 10 ਸਾਲ ਦੀ ਉਮਰ 'ਚ ਉਹ ਫ਼ਿਲਮ 'ਮਾਂ' 'ਚ ਨਜ਼ਰ ਆਈ, ਜਿਸ ਤੋਂ ਬਾਅਦ ਉਨ੍ਹਾਂ ਨੂੰ 'ਬਾਪ ਬੇਟੀ' 'ਚ ਵੀ ਕੰਮ ਕਰਨ ਦਾ ਮੌਕਾ ਮਿਲਿਆ।

Asha Parekh image image source: twitter

79 ਸਾਲਾ ਆਸ਼ਾ ਪਾਰੇਖ ਨੇ 'ਦਿਲ ਦੇ ਕੇ ਦੇਖੋ', 'ਕਟੀ ਪਤੰਗ', 'ਤੀਸਰੀ ਮੰਜ਼ਿਲ' ਅਤੇ 'ਕਾਰਵਾਂ' ਵਰਗੀਆਂ ਹਿੱਟ ਫ਼ਿਲਮਾਂ 'ਚ ਕੰਮ ਕੀਤਾ ਹੈ। ਉਨ੍ਹਾਂ ਨੂੰ ਹਿੰਦੀ ਸਿਨੇਮਾ ਦੀ ਮਸ਼ਹੂਰ ਅਦਾਕਾਰਾ ਮੰਨਿਆ ਜਾਂਦਾ ਹੈ। ਇਸ ਤੋਂ ਪਹਿਲਾਂ 2019 ਦਾ ਦਾਦਾ ਸਾਹਿਬ ਫਾਲਕੇ ਪੁਰਸਕਾਰ ਦੱਖਣੀ ਸੁਪਰਸਟਾਰ ਰਜਨੀਕਾਂਤ ਨੂੰ ਦਿੱਤਾ ਗਿਆ ਸੀ। ਪਾਰੇਖ ਨੇ 1990 ਦੇ ਦਹਾਕੇ ਦੇ ਪ੍ਰਸਿੱਧ ਟੀਵੀ ਸੀਰੀਅਲ 'ਕੋਰਾ ਕਾਗਜ਼' ਦਾ ਨਿਰਦੇਸ਼ਨ ਕੀਤਾ ਸੀ। ਨਿਰਮਾਤਾ ਅਤੇ ਨਿਰਦੇਸ਼ਕ ਵਜੋਂ ਵੀ ਉਨ੍ਹਾਂ ਦਾ ਕੰਮ ਸ਼ਾਨਦਾਰ ਰਿਹਾ ਹੈ।

 


Popular Posts

LIVE CHANNELS
DOWNLOAD APP


© 2024 PTC Punjabi. All Rights Reserved.
Powered by PTC Network