‘ਕੈਰੀ ਆਨ ਜੱਟਾ-3’ ਦੀ ਸਟਾਰ ਕਾਸਟ ਦਾ ਮਜ਼ੇਦਾਰ ਵੀਡੀਓ ਆਇਆ ਸਾਹਮਣੇ, ਹੱਸ-ਹੱਸ ਦਰਸ਼ਕਾਂ ਦਾ ਹੋਇਆ ਬੁਰਾ ਹਾਲ, ਦੇਖੋ ਵੀਡੀਓ

Reported by: PTC Punjabi Desk | Edited by: Lajwinder kaur  |  September 26th 2022 09:44 PM |  Updated: September 26th 2022 09:44 PM

‘ਕੈਰੀ ਆਨ ਜੱਟਾ-3’ ਦੀ ਸਟਾਰ ਕਾਸਟ ਦਾ ਮਜ਼ੇਦਾਰ ਵੀਡੀਓ ਆਇਆ ਸਾਹਮਣੇ, ਹੱਸ-ਹੱਸ ਦਰਸ਼ਕਾਂ ਦਾ ਹੋਇਆ ਬੁਰਾ ਹਾਲ, ਦੇਖੋ ਵੀਡੀਓ

Carry on Jatta 3's Funny Video: ਪੰਜਾਬੀ ਗਾਇਕ ਤੇ ਐਕਟਰ ਗਿੱਪੀ ਗਰੇਵਾਲ ਜੋ ਕਿ ਸੋਸ਼ਲ ਮੀਡੀਆ ਉੱਤੇ ਕਾਫੀ ਐਕਟਿਵ ਰਹਿੰਦੇ ਹਨ। ਏਨੀਂ ਦਿਨੀਂ ਉਹ ਆਪਣੀ ਆਉਣ ਵਾਲੀ ਫ਼ਿਲਮ ‘ਕੈਰੀ ਆਨ ਜੱਟਾ 3’ ਦੀ ਸ਼ੂਟਿੰਗ ਲਈ ਲੰਡਨ ‘ਚ ਹਨ। ਜਿੱਥੇ ਫ਼ਿਲਮ ਦੀ ਪੂਰੀ ਸਟਾਰ ਕਾਸਟ ਖੂਬ ਮਸਤੀ ਕਰ ਰਹੀ ਹੈ। ਗਿੱਪੀ ਗਰੇਵਾਲ ਨੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਚ ਪੂਰੀ ਟੀਮ ਜਿੰਮ ਚ ਖੂਬ ਮਸਤੀ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਇੱਕ ਵਾਰ ਫਿਰ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱਢੀਆਂ ਗਾਲ੍ਹਾਂ, ਲਾਡੀ ਚਾਹਲ ਨੇ ਪੋਸਟ ਪਾ ਕੇ ਦਿੱਤੀ ਇਹ ਪ੍ਰਤੀਕਿਰਿਆ

inside image of carry on jatt 3 shooting Image Source: Instagram

ਦੱਸ ਦਈਏ ਇਹ ਫ਼ਿਲਮ ਭਾਵੇਂ ਅਗਲੇ ਸਾਲ ਰਿਲੀਜ਼ ਹੋਣ ਜਾ ਰਹੀ ਹੈ, ਪਰ ਰਿਲੀਜ਼ ਤੋਂ ਪਹਿਲਾਂ ਹੀ ਫ਼ਿਲਮ ਦੇ ਕਲਾਕਾਰ ਖੂਬ ਸੁਰਖੀਆਂ ਬਟੋਰ ਰਹੇ ਹਨ। ਇਸ ਦਾ ਕਾਰਨ ਇਹ ਹੈ ਕਿ ਫ਼ਿਲਮ ਦੇ ਸੈੱਟ ਤੋਂ ਗਿੱਪੀ ਗਰੇਵਾਲ ਤੇ ਉਨ੍ਹਾਂ ਦੇ ਸਹਿ ਕਲਾਕਾਰ ਤਸਵੀਰਾਂ ਤੇ ਵੀਡੀਓਜ਼ ਸ਼ੇਅਰ ਕਰਦੇ ਰਹਿੰਦੇ ਹਨ।

gippy and binnu Image Source: Instagram

ਇਸ ਵੀਡੀਓ ਫ਼ਿਲਮ ਦੀ ਸਟਾਰ ਕਾਸਟ ਜਿੰਮ ‘ਚ ਵਰਕਆਊਟ ਕਰਦੇ ਨਜ਼ਰ ਆ ਰਹੀ ਹੈ। ਵੀਡੀਓ ‘ਚ ਗਿੱਪੀ ਗਰੇਵਾਲ ਟਰੈੱਡਮਿਲ ਉੱਤੇ ਕਸਰਤ ਕਰਦੇ ਨਜ਼ਰ ਆ ਰਹੇ ਹਨ ਤੇ ਉਨ੍ਹਾਂ ਦੇ ਨਾਲ ਬਿੰਨੂ ਢਿੱਲੋਂ ਵੀ ਟਰੈੱਡਮਿਲ ਉੱਤੇ ਵਰਕ ਆਊਟ ਕਰਦੇ ਹੋਏ ਦਿਖਾਈ ਦੇ ਰਹੇ ਹਨ। ਵੀਡੀਓ ‘ਚ ਗਿੱਪੀ ਸਭ ਦਾ ਖੂਬ ਮਜ਼ਾਕ ਉਡਾਉਂਦੇ ਨਜ਼ਰ ਆ ਰਹੇ ਹਨ। ਇਹ ਵੀਡੀਓ ਦੇਖ ਦਰਸ਼ਕ ਹੱਸ-ਹੱਸ ਦੁਹਰੇ ਹੋ ਰਹੇ ਹਨ।

Image Source: Instagram

ਇਸ ਵੀਡੀਓ ‘ਚ ਗਿੱਪੀ ਤੇ ਬਿਨੂੰ ਤੋਂ ਇਲਾਵਾ ਸੋਨਮ ਬਾਜਵਾ, ਸਮੀਪ ਕੰਗ, ਕਰਮਜੀਤ ਅਨਮੋਲ ਤੇ ਨਰੇਸ਼ ਕਥੂਰੀਆ ਨਜ਼ਰ ਆ ਰਹੇ ਹਨ। ਵੀਡੀਓ ‘ਚ ਗਿੱਪੀ ਸਭ ਤੋਂ ਜ਼ਿਆਦਾ ਕਰਮਜੀਤ ਅਨਮੋਲ ਦੀ ਖਿਚਾਈ ਕਰਦੇ ਨਜ਼ਰ ਆ ਰਹੇ ਹਨ।

 

 

View this post on Instagram

 

A post shared by ????? ?????? (@gippygrewal)


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network