ਇੱਕ ਵਾਰ ਫਿਰ ਲਾਈਵ ਆ ਕੇ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਕੱਢੀਆਂ ਗਾਲ੍ਹਾਂ, ਲਾਡੀ ਚਾਹਲ ਨੇ ਪੋਸਟ ਪਾ ਕੇ ਦਿੱਤੀ ਇਹ ਪ੍ਰਤੀਕਿਰਿਆ

written by Lajwinder kaur | September 26, 2022 03:46pm

Sharry Maan News: ਸੋਸ਼ਲ ਮੀਡੀਆ ਉੱਤੇ ਗਾਇਕ ਸ਼ੈਰੀ ਮਾਨ ਦਾ ਇੱਕ ਨਵਾਂ ਵੀਡੀਓ ਖੂਬ ਚਰਚਾ ਚ ਬਣਿਆ ਹੋਇਆ ਹੈ। ਜੀ ਹਾਂ ਇੱਕ ਵਾਰ ਫਿਰ ਸ਼ੈਰੀ ਮਾਨ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲਾਈਵ ਆ ਕੇ ਪਰਮੀਸ਼ ਵਰਮਾ ਨੂੰ ਗਾਲ੍ਹਾਂ ਕੱਢੀਆਂ ਹਨ। ਦੱਸ ਦੇਈਏ ਕਿ ਅਜਿਹਾ ਪਹਿਲੀ ਵਾਰ ਨਹੀਂ ਹੈ, ਜਦੋਂ ਸ਼ੈਰੀ ਮਾਨ ਨੇ ਪਰਮੀਸ਼ ਵਰਮਾ ਨੂੰ ਮਾੜਾ ਬੋਲਿਆ ਹੋਵੇ ਜਾਂ ਗਾਲ੍ਹਾਂ ਕੱਢੀਆਂ ਹੋਣ। ਸ਼ੈਰੀ ਮਾਨ ਬਹੁਤ ਵਾਰ ਸ਼ਰਾਬ ਪੀ ਕੇ ਸੋਸ਼ਲ ਮੀਡੀਆ ’ਤੇ ਲਾਈਵ ਆ ਚੁੱਕੇ ਹਨ ਤੇ ਪਰਮੀਸ਼ ਵਰਮਾ ਨੂੰ ਮਾੜਾ ਬੋਲ ਚੁੱਕੇ ਹਨ।

ਹੋਰ ਪੜ੍ਹੋ : ਯੋਗਰਾਜ ਸਿੰਘ ਦੇ ਨਾਲ ਭੰਗੜਾ ਪਾਉਂਦਾ ਨਜ਼ਰ ਆਇਆ ਸਚਿਨ ਤੇਂਦੁਲਕਰ ਦਾ ਪੁੱਤਰ ਅਰਜੁਨ, ਵੀਡੀਓ ਵਾਇਰਲ  

happy birthday sharry maan-min image source: Instagram

ਇਸ ਵਾਇਰਲ ਹੋ ਰਹੀ ਵੀਡੀਓ ‘ਚ ਸ਼ੈਰੀ ਮਾਨ ਨੇ ਮਾੜੀ ਸ਼ਬਦਾਵਲੀ ਦੀ ਵਰਤੋਂ ਕਰਦੇ ਹੋਏ ਕਿਹਾ ਕਿ ਉਹ ਜਲਦ ਹੀ ਪੰਜਾਬ ਵਾਪਸ ਆ ਰਿਹਾ ਹੈ।

ਸ਼ੈਰੀ ਮਾਨ ਦਾ ਪਰਮੀਸ਼ ਵਰਮਾ ਨਾਲ ਵਿਵਾਦ ਪਿਛਲੇ ਸਾਲ ਤੋਂ ਉਸ ਸਮੇਂ ਸ਼ੁਰੂ ਹੋਇਆ ਸੀ, ਜਦੋਂ ਸ਼ੈਰੀ ਮਾਨ ਪਰਮੀਸ਼ ਵਰਮਾ ਦੇ ਵਿਆਹ ਤੇ ਪਹੁੰਚਿਆ ਸੀ। ਪਰ ਸ਼ੈਰੀ ਇਸ ਵਿਆਹ ਵਿੱਚੋਂ ਨਰਾਜ਼ ਹੋ ਕੇ ਇਸ ਲਈ ਵਾਪਸ ਆ ਗਏ ਕਿਉਂਕਿ ਪਰਮੀਸ਼ ਵਰਮਾ ਨੇ ਵਿਆਹ ਵਿੱਚ ਸ਼ੈਰੀ ਦੀ ਆਉਭਗਤ ਨਹੀਂ ਕੀਤੀ ਸੀ ।

sharry mann viral video image source: Instagram

ਸ਼ੈਰੀ ਦੀ ਨਰਾਜ਼ਗੀ ਦਾ ਇੱਕ ਹੋਰ ਕਾਰਨ, ਇਹ ਸੀ ਕਿ ਉਹਨਾਂ ਦਾ ਮੋਬਾਈਲ ਫੋਨ ਸਕਿਓਰਿਟੀ ਗਾਰਡ ਨੇ ਬਾਹਰ ਹੀ ਰੱਖਵਾ ਲਿਆ ਸੀ । ਇਸ ਸਭ ਤੋਂ ਸ਼ੈਰੀ ਪਰਮੀਸ਼ ਤੋਂ ਏਨੇਂ ਨਰਾਜ਼ ਹੋਏ ਕਿ ਉਹਨਾਂ ਨੇ ਲਾਈਵ ਹੋ ਕੇ ਪਰਮੀਸ਼ ਨੂੰ ਗਾਲ੍ਹਾਂ ਕੱਢੀਆਂ ਸਨ। ਜਿਸ ਤੋਂ ਬਾਅਦ ਇਹ ਮੁੱਦਾ ਕਾਫੀ ਚਰਚਾ ‘ਚ ਰਿਹਾ ਸੀ।

ਪਰ ਇਸ ਵਾਰ ਪਰਮੀਸ਼ ਵਰਮਾ ਦੇ ਖ਼ਾਸ ਦੋਸਤ ਲਾਡੀ ਚਾਹਲ ਨੇ ਇੰਸਟਾਗ੍ਰਾਮ ਅਕਾਊਂਟ ਉੱਤੇ ਲੰਬੀ ਚੌੜੀ ਪੋਸਟ ਪਾ ਕੇ ਸ਼ੈਰੀ ਮਾਨ ਨੂੰ ਜਵਾਬ ਦਿੰਦੇ ਹੋਏ ਨੈਤਿਕਤਾ ਦਾ ਪਾਠ ਪੜਾਇਆ ਹੈ ਤੇ  ਉਨ੍ਹਾਂ ਨੇ ਲਿਖਿਆ ਹੈ ਕਿ ਸ਼ੈਰੀ ਮਾਨ ਨੂੰ ਆਪਣੀ ਉਮਰ ਦਾ ਲਿਹਾਜ਼ ਕਰਨਾ ਚਾਹੀਦਾ ਹੈ।

laddi chahal replay to sharry mann image source: Instagram

You may also like