ਜਾਣੋ ਕਪਿਲ ਸ਼ਰਮਾ ਤੋਂ ਕਿਉਂ ਨਾਰਾਜ਼ ਹੋਏ ਅਕਸ਼ੈ ਕੁਮਾਰ, ਫ਼ਿਲਮ ਬੱਚਨ ਪਾਂਡੇ ਦੀ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਜਾਣ ਤੋਂ ਕੀਤਾ ਇਨਕਾਰ

By  Pushp Raj February 8th 2022 11:25 AM -- Updated: February 8th 2022 08:43 AM

ਕਪਿਲ ਸ਼ਰਮਾ ਦੇ ਸ਼ੋਅ ਵਿੱਚ ਜਦੋਂ ਵੀ ਕੋਈ ਵੱਡਾ ਸਟਾਰ ਆਉਂਦਾ ਹੈ ਤਾਂ ਉਸ ਦਾ ਵੱਖਰਾ ਹੀ ਕ੍ਰੇਜ਼ ਹੁੰਦਾ ਹੈ। ਜੇਕਰ ਗੱਲ ਅਕਸ਼ੈ ਕੁਮਾਰ ਦੀ ਹੋਵੇ ਤਾਂ ਲੋਕ ਕਪਿਲ ਅਤੇ ਅਕਸ਼ੈ ਦੀ ਜੁਗਲਬੰਦੀ ਨੂੰ ਦੇਖਣਾ ਬਹੁਤ ਜ਼ਿਆਦਾ ਪਸੰਦ ਕਰਦੇ ਹਨ, ਪਰ ਇਸ ਵਾਰ ਅਕਸ਼ੈ ਕੁਮਾਰ ਆਪਣੀ ਫਿਲਮ 'ਬੱਚਨ ਪਾਂਡੇ' ਦੇ ਪ੍ਰਮੋਸ਼ਨ ਲਈ ਕਪਿਲ ਦੇ ਸ਼ੋਅ 'ਚ ਨਹੀਂ ਜਾਣਗੇ। ਉਨ੍ਹਾਂ ਨੇ ਸ਼ੋਅ 'ਤੇ ਜਾਣ ਤੋਂ ਇਨਕਾਰ ਕਰ ਦਿੱਤਾ ਹੈ।

ਅਕਸ਼ੈ ਕੁਮਾਰ ਨੇ ਕਥਿਤ ਤੌਰ 'ਤੇ ਆਪਣੀ ਫਿਲਮ ਦੇ ਪ੍ਰਚਾਰ ਲਈ ਸ਼ੋਅ 'ਤੇ ਆਉਣ ਤੋਂ ਇਨਕਾਰ ਕਰ ਦਿੱਤਾ ਹੈ। ਅਕਸ਼ੈ ਨੇ ਕਪਿਲ ਸ਼ਰਮਾ ਅਤੇ ਉਨ੍ਹਾਂ ਦੀ ਟੀਮ ਨੂੰ ਪ੍ਰਧਾਨ ਮੰਤਰੀ ਮੋਦੀ 'ਤੇ ਕੀਤੇ ਗਏ ਮਜ਼ਾਕ ਨੂੰ ਪ੍ਰਸਾਰਿਤ ਨਾ ਕਰਨ ਦੀ ਬੇਨਤੀ ਕੀਤੀ ਸੀ। ਪਰ ਉਸ ਦੀ ਗੱਲ ਨਹੀਂ ਸੁਣੀ ਗਈ, ਜਿਸ ਕਾਰਨ ਉਹ ਕਪਿਲ ਅਤੇ ਉਨ੍ਹਾਂ ਦੀ ਟੀਮ ਤੋਂ ਨਾਰਾਜ਼ ਹਨ।

ਅਕਸ਼ੈ ਨੂੰ ਆਖ਼ਰੀ ਵਾਰ ਦਿ ਕਪਿਲ ਸ਼ਰਮਾ ਸ਼ੋਅ 'ਤੇ ਆਪਣੀ ਫ਼ਿਲਮ 'ਅਤਰੰਗੀ ਰੇ' ਦੇ ਪ੍ਰਮੋਸ਼ਨ ਲਈ ਦੇਖਿਆ ਗਿਆ ਸੀ। ਉਨ੍ਹਾਂ ਦੇ ਨਾਲ ਸਾਰਾ ਅਲੀ ਖਾਨ ਅਤੇ ਫ਼ਿਲਮ ਨਿਰਦੇਸ਼ਕ ਆਨੰਦ ਐਲ ਰਾਏ ਵੀ ਸਨ। ਜਦੋਂ ਕਪਿਲ ਨੇ ਪੀਐਮ ਨਰਿੰਦਰ ਮੋਦੀ ਨਾਲ ਸੁਪਰਸਟਾਰ ਦੇ ਇੰਟਰਵਿਊ 'ਤੇ ਮਜ਼ਾਕ ਉਡਾਇਆ ਤਾਂ ਉਨ੍ਹਾਂ ਨੂੰ ਇਹ ਬਿਲਕੁਲ ਵੀ ਪਸੰਦ ਨਹੀਂ ਆਇਆ।

ਹੋਰ ਪੜ੍ਹੋ : ਆਸ਼ਾ ਭੋਸਲੇ ਨੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰ ਲਤਾ ਦੀਦੀ ਨੂੰ ਕੀਤਾ ਯਾਦ, ਲਿਖਿਆ ਖ਼ਾਸ ਨੋਟ

ਖਬਰਾਂ ਮੁਤਾਬਕ ਸ਼ੋਅ ਦੇ ਵਿਚਾਲੇ ਇਸ ਮਜ਼ਾਕ ਨੇ ਅਕਸ਼ੈ ਕੁਮਾਰ ਅਤੇ ਕਪਿਲ ਸ਼ਰਮਾ ਵਿਚਾਲੇ ਦਰਾਰ ਪੈਦਾ ਕਰ ਦਿੱਤੀ ਹੈ। ਮੀਡੀਆ ਰਿਪੋਰਟ 'ਚ ਦਾਅਵਾ ਕੀਤਾ ਗਿਆ ਹੈ ਕਿ "ਅਕਸ਼ੈ ਨੇ ਕਪਿਲ ਦੇ ਸਾਰੇ ਚੁਟਕਲਿਆਂ ਦਾ ਆਨੰਦ ਮਾਣਿਆ, ਪਰ ਪ੍ਰਧਾਨ ਮੰਤਰੀ ਵਰਗੇ ਉੱਚ ਅਹੁਦੇ ਦੀ ਸ਼ਾਨ ਦਾ ਮਜ਼ਾਕ ਉਡਾਉਣ 'ਤੇ ਉਹ ਹੈਰਾਨ ਰਹਿ ਗਏ। ਇਸ ਲਈ ਅਕਸ਼ੈ ਨੇ ਚੈਨਲ ਨੂੰ ਬੇਨਤੀ ਕੀਤੀ ਕਿ ਉਹ ਇਸ ਸਵਾਲ ਨੂੰ ਪ੍ਰਸਾਰਿਤ ਨਾ ਕਰੇ। ਇਹ ਮਹਿਮਾਨਾਂ ਦਾ ਅਧਿਕਾਰ ਹੈ। ਲਾਈਵ ਨਾ ਹੋਣ 'ਤੇ ਅਜਿਹੀ ਬੇਨਤੀ ਕਰਨ। ਚੈਨਲ ਮੰਨ ਗਿਆ ਪਰ ਬਾਅਦ 'ਚ ਇੰਟਰਨੈਟ 'ਤੇ ਮਜ਼ਾਕ ਵਾਲਾ ਇਹ ਵੀਡੀਓ ਲੀਕ ਹੋ ਗਿਆ।

ਦੱਸ ਦਈਏ ਕਿ ਅਕਸ਼ੈ ਤੇ ਕਪਿਲ ਦੀ ਬੌੰਡਿੰਗ ਬਹੁਤ ਚੰਗੀ ਹੈ, ਪਰ ਹੁਣ ਇਸ ਖ਼ਬਰ ਤੋਂ ਬਾਅਦ ਦਰਸ਼ਕ ਬੇਹਦ ਨਾਰਾਜ਼ ਹਨ। ਅਕਸਰ ਕਪਿਲ ਆਪਣੇ ਸ਼ੋਅ 'ਚ ਮਜ਼ਾਕ ਕਰਨ ਨੂੰ ਲੈ ਕੇ ਵਿਵਾਦਾਂ ਵਿੱਚ ਘਿਰ ਜਾਂਦੇ ਹਨ।

Related Post