ਆਸ਼ਾ ਭੋਸਲੇ ਨੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰ ਲਤਾ ਦੀਦੀ ਨੂੰ ਕੀਤਾ ਯਾਦ, ਲਿਖਿਆ ਖ਼ਾਸ ਨੋਟ

written by Pushp Raj | February 07, 2022

ਮਹਾਨ ਗਾਇਕਾ ਲਤਾ ਮੰਗੇਸ਼ਕਰ ਜੀ ਨੇ 6 ਫਰਵਰੀ ਨੂੰ ਇਸ ਫਾਨੀ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ। ਲਤਾ ਜੀ ਦੇਹਾਂਤ ਦੀ ਖ਼ਬਰ ਸੁਣ ਕੇ ਪੂਰੇ ਦੇਸ਼ ਵਿੱਚ ਸੋਗ ਦੀ ਲਹਿਰ ਛਾ ਗਈ। ਲਤਾ ਜੀ ਦਾ ਪਰਿਵਾਰ ਹੁਣ ਉਨ੍ਹਾਂ ਦੀਆਂ ਯਾਦਾਂ ਦੇ ਸਹਾਰੇ ਰਹਿ ਗਿਆ ਹੈ। ਅਜਿਹੇ 'ਚ ਲਤਾ ਜੀ ਦੀ ਛੋਟੀ ਭੈਣ ਅਤੇ ਮਸ਼ਹੂਰ ਪਲੇਅਬੈਕ ਸਿੰਗਰ ਆਸ਼ਾ ਭੋਸਲੇ ਨੇ ਉਨ੍ਹਾਂ ਨੂੰ ਯਾਦ ਕਰਕੇ ਬਹੁਤ ਭਾਵੁਕ ਹੋ ਗਈ। ਆਸ਼ਾ ਜੀ ਨੇ ਬਚਪਨ ਦੀਆਂ ਤਸਵੀਰਾਂ ਸ਼ੇਅਰ ਕਰ ਲਤਾ ਦੀਦੀ ਨੂੰ ਯਾਦ ਕੀਤਾ।

Image Source: Instagram

ਆਸ਼ਾ ਭੋਸਲੇ ਨੇ ਆਪਣੇ ਅਧਿਕਾਰਤ ਇੰਸਟਾਗ੍ਰਾਮ ਅਕਾਊਂਟ 'ਤੇ ਆਪਣੀ ਅਤੇ 'ਲਤਾ ਦੀਦੀ' ਦੀ ਬਚਪਨ ਦੀ ਤਸਵੀਰ ਸ਼ੇਅਰ ਕੀਤੀ ਹੈ, ਜਿਸ 'ਚ ਲਤਾ ਜੀ ਮੇਜ਼ 'ਤੇ ਬੈਠੀਆਂ ਹਨ ਅਤੇ ਆਸ਼ਾ ਭੌਂਸਲੇ ਉਨ੍ਹਾਂ ਦੇ ਕੋਲ ਬੈਠੀ ਨਜ਼ਰ ਆ ਰਹੀ ਹੈ। ਇਹ ਕਿਊਟ ਫੋਟੋ ਸੋਸ਼ਲ ਮੀਡੀਆ 'ਤੇ ਆਉਂਦੇ ਹੀ ਵਾਇਰਲ ਹੋ ਰਹੀ ਹੈ।

ਆਪਣੀ ਵੱਡੀ ਭੈਣ ਲਤਾ ਜੀ ਦੇ ਨਾਲ ਬਚਪਨ ਦੇ ਪਲਾਂ ਨੂੰ ਯਾਦ ਕਰਦੇ ਹੋਏ ਆਸ਼ਾ ਭੋਸਲੇਨੇ ਇਸ ਤਸਵੀਰ ਨੂੰ ਇੱਕ ਪਿਆਰਾ ਜਿਹਾ ਕੈਪਸ਼ਨ ਦਿੱਤਾ ਹੈ। ਉਨ੍ਹਾਂ ਨੇ ਲਿਖਿਆ ਹੈ, 'ਬਚਪਨ ਦੇ ਦਿਨ ਵੀ ਕੀ ਦਿਨ ਸਨ...ਦੀਦੀ ਤੇ ਮੈਂ' ❤️।

ਫੈਨਜ਼ ਤੋਂ ਲੈ ਕੇ ਬਾਲੀਵੁੱਡ ਸਿਤਾਰੇ ਇਸ ਤਸਵੀਰ ਨੂੰ ਪਸੰਦ ਕਰ ਰਹੇ ਹਨ। ਇਸ ਤਸਵੀਰ ਨੂੰ ਰਿਤਿਕ ਰੋਸ਼ਨ ਅਤੇ ਸਚਿਨ ਤੇਂਦੁਲਕਰ ਨੇ ਵੀ ਪਸੰਦ ਕੀਤਾ ਹੈ। ਸਚਿਨ ਨੇ ਸ਼ਿਵਾਜੀ ਪਾਰਕ 'ਚ ਲਤਾ ਜੀ ਨੂੰ ਅੰਤਿਮ ਵਿਦਾਈ ਵੀ ਦਿੱਤੀ। ਇਸ ਦੇ ਨਾਲ ਹੀ ਫੈਨਜ਼ ਹੁਣ ਲਤਾ ਜੀ ਨੂੰ ਯਾਦ ਕਰਦੇ ਹੋਏ ਇਸ ਤਸਵੀਰ 'ਤੇ ਕਮੈਂਟ ਕਰ ਰਹੇ ਹਨ।

ਹੋਰ ਪੜ੍ਹੋ : ਲਤਾ ਮੰਗੇਸ਼ਕਰ ਜੀ ਨੂੰ ਯਾਦ ਕਰ ਭਾਵੁਕ ਹੋਏ ਡਾ. ਸਮਦਾਨੀ, ਕਿਹਾ ਆਖ਼ਰੀ ਸਮੇਂ 'ਚ ਵੀ ਲਤਾ ਜੀ ਨੇ ਮੁਸਕਰਾਉਂਦੇ ਹੋਏ ਕਿਹਾ ਅਲਵਿਦਾ

ਇਸ ਤਸਵੀਰ 'ਤੇ ਕਮੈਂਟ ਕਰਦੇ ਹੋਏ ਇਕ ਯੂਜ਼ਰ ਨੇ ਲਿਖਿਆ, 'ਅਸੀਂ ਸਾਰੇ ਤੁਹਾਡੇ ਨਾਲ ਹਾਂ ਲਤਾ ਜੀ ਹਮੇਸ਼ਾ ਸਾਡੇ ਦਿਲ 'ਚ ਰਹਿਣਗੇ। ' ਇੱਕ ਹੋਰ ਫੈਨ ਨੇ ਲਿਖਿਆ, 'ਯਾਦਾਂ... ਸਿਰਫ਼ ਤੁਹਾਡੇ ਨਾਲ ਰਹਿੰਦੀਆਂ ਹਨ... ਖੂਬਸੂਰਤ ਤਸਵੀਰ'। ਇੱਕ ਹੋਰ ਯੂਜ਼ਰ ਨੇ ਲਿਖਿਆ, 'ਲਤਾ ਜੀ ਹੁਣ ਖੁਦ ਅਸਲੀ ਸਰਸਵਤੀ ਬਣ ਗਏ ਹਨ ਅਤੇ ਹੁਣ ਉਹ ਅਮਰ ਹਨ, ਕਿਉਂਕਿ ਉਨ੍ਹਾਂ ਦੀ ਆਵਾਜ਼ ਨਾਲ ਸੰਗੀਤ ਵੀ ਅਮਰ ਹੈ'।

image From zanaibhosle Instagram

ਇਸ ਦੇ ਨਾਲ ਹੀ ਕਈ ਫੈਨਜ਼ ਲਤਾ ਜੀ ਨੂੰ ਸ਼ਰਧਾਂਜਲੀ ਦਿੰਦੇ ਹੋਏ ਆਸ਼ਾ ਭੋਸਲੇ ਨਾਲ ਦੁੱਖ ਪ੍ਰਗਟ ਕਰ ਰਹੇ ਹਨ। ਤੁਹਾਨੂੰ ਦੱਸ ਦੇਈਏ ਕਿ ਭਾਰਤ ਰਤਨ ਲਤਾ ਮੰਗੇਸ਼ਕਰ ਦਾ ਅੰਤਿਮ ਸਸਕਾਰ ਮੁੰਬਈ ਦੇ ਸ਼ਿਵਾਜੀ ਪਾਰਕ ਵਿੱਚ ਕੀਤਾ ਗਿਆ, ਜਿੱਥੇ ਪੀਐਮ ਮੋਦੀ ਸਣੇ ਰਾਜਨੀਤਿਕ ਅਤੇ ਬਾਲੀਵੁੱਡ ਹਸਤੀਆਂ ਨੇ ਉਨ੍ਹਾਂ ਨੂੰ ਅੰਤਿਮ ਵਿਦਾਈ ਦਿੱਤੀ।

 

View this post on Instagram

 

A post shared by Asha Bhosle (@asha.bhosle)

You may also like