ਅਕਸ਼ੈ ਕੁਮਾਰ ਨੇ ਨਿੱਕੇ ਬੱਚੇ ਦੀ ਹੌਸਲਾ ਅਫਜ਼ਾਈ ਕਰਨ 'ਤੇ ਕੀਤੀ ਪੀਐਮ ਮੋਦੀ ਦੀ ਤਾਰੀਫ

By  Pushp Raj May 2nd 2022 05:40 PM

ਬਾਲੀਵੁੱਡ ਅਕਸ਼ੈ ਕੁਮਾਰ ਕਿਸੇ ਨਾ ਕਿਸੇ ਕਾਰਨ ਸੁਰਖੀਆਂ 'ਚ ਰਹਿੰਦੇ ਹਨ। ਪਿਛਲੇ ਦਿਨੀਂ ਅਕਸ਼ੈ ਕੁਮਾਰ ਆਪਣੀ ਆਉਣ ਵਾਲੀ ਫਿਲਮ 'ਰਾਮ ਸੇਤੂ' ਨੂੰ ਲੈ ਕੇ ਸੁਰਖੀਆਂ ਵਿੱਚ ਹਨ। ਹੁਣ ਅਕਸ਼ੈ ਕੁਮਾਰ ਮੁੜ ਸੋਸ਼ਲ ਮੀਡੀਆ 'ਤੇ ਪੀਐਮ ਮੋਦੀ ਦੀ ਤਾਰੀਫ ਕਰਕੇ ਛਾ ਗਏ ਹਨ।

PM Narendra Modi praises Indian-origin boy who sings patriotic song on his arrival in Germany's Berlin Image Source: Twitter

ਅਕਸ਼ੈ ਕੁਮਾਰ ਨੇ ਆਪਣੇ ਟਵਿੱਟਰ ਅਕਾਉਂਟ ਉੱਤੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਇਸ ਵੀਡੀਓ ਦੇ ਵਿੱਚ ਪੀਐਮ ਮੋਦੀ ਇੱਕ ਬੱਚੇ ਨਾਲ ਨਜ਼ਰ ਆ ਰਹੇ ਹਨ।

ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਅਕਸ਼ੈ ਕੁਮਾਰ ਨੇ ਇੱਕ ਖ਼ਾਸ ਕੈਪਸ਼ਨ ਲਿਖੀ ਹੈ। ਅਕਸ਼ੈ ਨੇ ਆਪਣੀ ਟਵੀਟ ਵਿੱਚ ਕੈਪਸ਼ਨ ਲਿਖਿਆ, " ਦਿਲ ਖੁਸ਼ ਹੋ ਗਿਆ ਇਸ ਬੱਚੇ ਦੇ ਦੇਸ਼ਪ੍ਰੇਮ ਦੇ ਇਨ੍ਹੇ ਪਿਆਰ ਭਰੇ ਅੰਦਾਜ਼ ਨੂੰ ਵੇਖ ਕੇ। @narendramodi ji ਤੁਸੀਂ ਉਸ ਨੂੰ ਜ਼ਿੰਦਗੀ ਦਾ ਸਭ ਤੋਂ ਸੁਨਹਿਰਾ ਪਲ ਦਿੱਤਾ ਹੈ। ??"

Image Source: Twitter

ਇਸ ਵੀਡੀਓ ਦੇ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਇੱਕ ਬੱਚਾ ਦੇਸ਼ ਪ੍ਰੇਮ ਉੱਤੇ ਅਧਾਰਿਤ ਇੱਕ ਕਵਿਤਾ ਗਾ ਰਿਹਾ ਹੈ। ਇਸ ਦੌਰਾਨ ਪੀਐਮ ਮੋਦੀ ਉਸ ਬੱਚੇ ਦੀ ਹੌਸਲਾ ਅਫਜ਼ਾਈ ਕਰ ਰਹੇ ਹਨ। ਅਕਸ਼ੈ ਕੁਮਾਰ ਨੇ ਪੀਐਮ ਮੋਦੀ ਦੀ ਇਸ ਵੀਡੀਓ ਉੱਤੇ ਰਿਐਕਟ ਕਰ ਉਨ੍ਹਾੰ ਦੀ ਤਾਰੀਫ ਕੀਤੀ ਹੈ।

ਅਕਸ਼ੈ ਕੁਮਾਰ ਵੱਲੋਂ ਸ਼ੇਅਰ ਕੀਤੀ ਗਈ ਇਸ ਵੀਡੀਓ ਉੱਤੇ ਸੋਸ਼ਲ ਮੀਡੀਆ ਯੂਜ਼ਰਸ ਦੇ ਕਈ ਕਮੈਂਟਸ ਆ ਰਹੇ ਹਨ। ਜਿਥੇ ਇੱਕ ਪਾਸੇ ਕਈ ਯੂਜ਼ਰਸ ਅਕਸ਼ੈ ਕੁਮਾਰ ਦੀ ਤਰੀਫ ਕਰ ਰਹੇ ਹਨ ਤੇ ਉਥੇ ਹੀ ਦੂਜੇ ਪਾਸੇ ਕੁਝ ਲੋਕ ਅਕਸ਼ੈ ਕੁਮਾਰ ਨੂੰ ਟ੍ਰੋਲ ਕਰ ਰਹੇ ਹਨ।

PM Narendra Modi praises Indian-origin boy who sings patriotic song on his arrival in Germany's Berlin Image Source: Twitter

ਹੋਰ ਪੜ੍ਹੋ: ਸ਼ਿਲਪਾ ਸ਼ੈੱਟੀ ਨੇ ਆਪਣੇ Monday Motivation ਵਰਕਆਊਟ ਦੀ ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਸ਼ਿਲਪਾ ਦਾ ਅੰਦਾਜ਼

ਇੱਕ ਟ੍ਰੋਲਰ ਨੇ ਅਕਸ਼ੈ ਕੁਮਾਰ ਲਈ ਲਿਖਿਆ, " ਬੱਚੇ ਦਾ ਦੇਸ਼ ਪ੍ਰੇਮ ਤਾਂ ਠੀਕ ਹੈ ਸਰ, ਤੁਹਾਡਾ ਦੇਸ਼ ਪ੍ਰੇਮ ਮਹਿਜ਼ ਫਿਲਮਾਂ ਤੱਕ ਹੀ ਸੀਮਿਤ ਹੈ। ਕੀ ਦੇਸ਼ ਪ੍ਰੇਮ ਦੇਸ਼ ਵਿੱਚ ਹੋ ਰਹੀਆਂ ਗ਼ਲਤ ਚੀਜ਼ਾਂ ਦੇ ਖਿਲਾਫ ਆਵਾਜ਼ ਬੁਲੰਦ ਕਰਨਾ ਨਹੀਂ ਹੈ। ਜਦੋਂ ਦੇਸ਼ ਦੇ ਸੰਵਿਧਾਨ ਉੱਤੇ ਬੁਲਡੋਜ਼ਰ ਚੱਲ ਰਿਹਾ ਸੀ ਤਾਂ ਉਸ ਵੇਲੇ ਕਿਥੇ ਸੀ ?"

दिल ख़ुश हो गया इस बच्चे के देशप्रेम के इतने प्यारे अन्दाज़ को देख के. @narendramodi ji you gave him the moment of his life ??pic.twitter.com/2sVeYKlcmr

— Akshay Kumar (@akshaykumar) May 2, 2022

Related Post