ਸ਼ਿਲਪਾ ਸ਼ੈੱਟੀ ਨੇ ਆਪਣੇ Monday Motivation ਵਰਕਆਊਟ ਦੀ ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਸ਼ਿਲਪਾ ਦਾ ਅੰਦਾਜ਼

Reported by: PTC Punjabi Desk | Edited by: Pushp Raj  |  May 02nd 2022 04:27 PM |  Updated: May 02nd 2022 04:27 PM

ਸ਼ਿਲਪਾ ਸ਼ੈੱਟੀ ਨੇ ਆਪਣੇ Monday Motivation ਵਰਕਆਊਟ ਦੀ ਵੀਡੀਓ ਕੀਤੀ ਸ਼ੇਅਰ, ਦਰਸ਼ਕਾਂ ਨੂੰ ਪਸੰਦ ਆ ਰਿਹਾ ਸ਼ਿਲਪਾ ਦਾ ਅੰਦਾਜ਼

ਬਾਲੀਵੁੱਡ ਅਦਾਕਾਰ ਸ਼ਿਲਪਾ ਸ਼ੈੱਟੀ ਆਪਣੀ ਫਿਟਨੈਸ ਨੂੰ ਲੈ ਕੇ ਹਮੇਸ਼ਾ ਸੁਰਖੀਆਂ ਵਿੱਚ ਰਹਿੰਦੀ ਹੈ। ਹਾਲੀ ਹੀ ਵਿੱਚ ਸ਼ਿਲਪਾ ਸ਼ੈੱਟੀ ਨੇ ਆਪਣੇ ਫੈਨਜ਼ ਦੇ ਨਾਲ ਆਪਣਾ Monday motivation ਵੀਡੀਓ ਸ਼ੇਅਰ ਕੀਤਾ ਹੈ। ਜਿਸ ਨੂੰ ਫੈਨਜ਼ ਬਹੁਤ ਪਸੰਦ ਕਰ ਰਹੇ ਹਨ।

Image Source: Instagram

ਸ਼ਿਲਪਾ ਸ਼ੈੱਟੀ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਮਨਡੇਅ ਮੋਟੀਵੇਸ਼ਨ ਦੀ ਇੱਕ ਵੀਡੀਓ ਸ਼ੇਅਰ ਕੀਤੀ ਹੈ। ਸ਼ਿਲਪਾ ਨੇ ਆਪਣੀ ਇਸ ਵੀਡੀਓ ਨੂੰ ਸ਼ੇਅਰ ਕਰਦੇ ਹੋਏ ਇੱਕ ਖ਼ਾਸ ਕੈਪਸ਼ਨ ਵੀ ਲਿਖਿਆ ਹੈ। ਸ਼ਿਲਪਾ ਨੇ ਆਪਣੇ ਵੀਡੀਓ ਕੈਪਸ਼ਨ ਵਿੱਚ ਲਿਖਿਆ, "Monday motivation on the go… ਸਿਰਫ਼ ਇਸ ਲਈ ਕਿਉਂਕਿ ਬੱਸ ਖਾਲੀ ਸੀ? ਘਰ ਵਾਪਸੀ ਦੇ ਰਸਤੇ ਵਿੱਚ ਕੁਝ ਪੁੱਲ-ਅੱਪ, ਪੁਸ਼-ਅੱਪ ਅਤੇ ਲੰਗਜ਼ ਲਈ ਐਕਸਰਸਾਈਜ਼ ਹੋ ਗਈ : 2 ਮਿਸ਼ਨ ਪੂਰੇ ਹੋ ਗਏ!?♥️ਫਿਟ ਇੰਡੀਆ ਅਤੇ ਸਵੱਛ ਭਾਰਤ ਅਭਿਆਨ! ਦੇ ਨਾਲ।"

ਇਸ ਵੀਡੀਓ ਵਿੱਚ ਤੁਸੀਂ ਵੇਖ ਸਕਦੇ ਹੋ ਕਿ ਸ਼ਿਲਪਾ ਇੱਕ ਖਾਲੀ ਬੱਸ ਵਿੱਚ ਨਜ਼ਰ ਆ ਰਹੀ ਹੈ। ਉਹ ਖਾਲੀ ਬੱਸ ਵਿੱਚ ਪੁਸ਼ਅਪਸ ਤੇ ਪੁਲਅਪਸ ਕਰਦੀ ਹੋਈ ਨਜ਼ਰ ਆ ਰਹੀ ਹੈ। ਐਕਸਰਸਾਈਜ਼ ਕਰਨ ਮਗਰੋਂ ਸ਼ਿਲਪਾ ਇੱਕ ਟਿਸ਼ੂ ਪੇਪਰ ਦੇ ਨਾਲ ਬੱਸ ਦੇ ਉਹ ਸਾਰੇ ਕੋਨੇ ਸਾਫ ਕਰ ਦਿੰਦੀ ਹੈ ਜਿਥੇ ਉਸ ਨੇ ਐਕਸਰਸਾਈਜ਼ ਕੀਤੀ। ਇਸ ਦੇ ਨਾਲ ਹੀ ਵੀਡੀਓ ਦੇ ਅੰਤ ਵਿੱਚ ਉਹ ਸਵੱਛ ਭਾਰਤ ਕਹਿੰਦੀ ਨਜ਼ਰ ਆ ਰਹੀ ਹੈ।

Image Source: Instagram

ਸ਼ਿਲਪਾ ਦੀ ਇਸ ਵੀਡੀਓ ਨੂੰ ਉਸ ਦੇ ਫੈਨਜ਼ ਬਹੁਤ ਪਸੰਦ ਕਰ ਰਹੇ ਹਨ। ਜਿਥੇ ਇੱਕ ਪਾਸੇ ਉਹ ਲੋਕਾਂ ਨੂੰ ਫਿੱਟ ਰਹਿਣ ਲਈ ਪ੍ਰੇਰਿਤ ਕਰ ਰਹੀ ਹੈ, ਉਥੇ ਹੀ ਦੂਜੇ ਪਾਸੇ ਉਹ ਆਪਣੇ ਫੈਨਜ਼ ਨੂੰ ਸਾਫ- ਸਫਾਈ ਪ੍ਰਤੀ ਜਾਗਰੂਕ ਵੀ ਕਰ ਰਹੀ ਹੈ।

 

ਹੋਰ ਪੜ੍ਹੋ: ਸਿਧਾਰਥ ਸ਼ੁਕਲਾ ਦੀ ਸਨਗਲਾਸਿਸ 'ਚ ਨਜ਼ਰ ਆਈ ਸ਼ਹਿਨਾਜ਼ ਗਿਲ, ਸਿਡਨਾਜ਼ਿਨਸ ਨੇ ਕੀਤੀ ਤਾਰੀਫ

ਸ਼ਿਲਪਾ ਦੇ ਫੈਨਜ਼ ਉਸ ਦੀ ਇਸ ਵੀਡੀਓ ਨੂੰ ਵੇਖ ਕੇ ਉਸ ਦੀ ਸ਼ਲਾਘਾ ਕਰ ਰਹੇ ਹਨ। ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਸ਼ਿਲਪਾ ਵੱਲੋਂ ਕਸਰਤ ਦੇ ਨਾਲ-ਨਾਲ ਕੋਰੋਨਾ ਵਾਇਰਸ ਤੋਂ ਬਚਾਅ ਲਈ ਬਣਾਏ ਗਏ ਸਾਫ ਸਫਾਈ ਦੇ ਨਿਯਮ ਦੀ ਪਾਲਣਾ ਕਰਨ ਉੱਤੇ ਉਸ ਦੀ ਸ਼ਲਾਘਾ ਕੀਤੀ ਹੈ।

Image Source: Instagram

ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ ਵੀ ਸ਼ਿਲਪਾ ਸ਼ੈੱਟੀ ਆਪਣੇ ਫੈਨਜ਼ ਨਾਲ ਕਈ ਮੁੱਦਿਆਂ ਉੱਤੇ, ਜਿਵੇਂ, ਕਾਮੇਡੀ, ਫਿਟਨੈਸ, ਯੋਗਾ, ਸਵੱਛ ਅਭਿਆਨ ਅਤੇ ਕਿਚਨ ਗਾਰਡਨਿੰਗ ਨਾਲ ਸਬੰਧਤ ਵੀਡੀਓ ਤੇ ਤਸਵੀਰਾਂ ਸ਼ੇਅਰ ਕਰਦੀ ਰਹਿੰਦੀ ਹੈ। ਫੈਨਜ਼ ਵੱਲੋਂ ਉਸ ਦੀਆਂ ਇਨ੍ਹਾਂ ਵੀਡੀਓਜ਼ ਨੂੰ ਭਰਵਾਂ ਹੁੰਗਾਰਾ ਮਿਲਦਾ ਹੈ।

 


Popular Posts

LIVE CHANNELS
DOWNLOAD APP


© 2025 PTC Punjabi. All Rights Reserved.
Powered by PTC Network