Alia Katrina Video: ਆਲੀਆ ਭੱਟ ਦਰਦ 'ਚ ਰਹੀ ਸੀ ਚੀਕਦੀ, ਪਰ ਕੈਟਰੀਨਾ ਨੇ ਆਲੀਆ ਤੋਂ ਕਰਵਾਇਆ ਸੀ ਇਹ ਕੰਮ

By  Lajwinder kaur July 4th 2022 06:40 PM

ਬਾਲੀਵੁੱਡ ਜਗਤ ਦਾ ਕਿਊਟ ਕਪਲ ਆਲੀਆ ਭੱਟ ਅਤੇ ਰਣਬੀਰ ਕਪੂਰ ਜੋ ਕਿ ਬਹੁਤ ਜਲਦ ਮੰਮੀ-ਪਾਪਾ ਬਣਨ ਜਾ ਰਹੇ ਹਨ। ਇਨ੍ਹੀਂ ਦਿਨੀਂ ਆਲੀਆ ਭੱਟ ਲੰਡਨ 'ਚ ਆਪਣੀ ਆਉਣ ਵਾਲੀ ਹਾਲੀਵੁੱਡ ਫਿਲਮ ਦੀ ਸ਼ੂਟਿੰਗ ਕਰ ਰਹੀ ਹੈ। ਸੋਸ਼ਲ ਮੀਡੀਆ ਉੱਤੇ ਆਲੀਆ ਤੇ ਕੈਟਰੀਨਾ ਦਾ ਪੁਰਾਣਾ ਵੀਡੀਓ ਖੂਬ ਵਾਇਰਲ ਹੋ ਰਿਹਾ ਹੈ।

ਪਰ ਇਸ ਦੌਰਾਨ ਆਲੀਆ ਭੱਟ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ। ਇਸ ਵੀਡੀਓ 'ਚ ਉਨ੍ਹਾਂ ਨਾਲ ਕੈਟਰੀਨਾ ਕੈਫ ਵੀ ਨਜ਼ਰ ਆ ਰਹੀ ਹੈ, ਜੋ ਆਲੀਆ ਦੇ ਨਾਲ ਕਾਫੀ ਸਖਤ ਵਰਤਾਓ ਕਰਦੀ ਹੋਈ ਨਜ਼ਰ ਆ ਰਹੀ ਹੈ।

ਹੋਰ ਪੜ੍ਹੋ : ਪਰਮੀਸ਼ ਵਰਮਾ ਨੇ ਆਪਣੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਪਤਨੀ ਗੀਤ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

inside image of kat and alia

ਰਣਬੀਰ ਕਪੂਰ ਦੀ ਐਕਸ ਗਰਲਫ੍ਰੈਂਡ ਹੋਣ ਦੇ ਬਾਵਜੂਦ ਆਲੀਆ ਭੱਟ ਕੈਟਰੀਨਾ ਕੈਫ ਤੋਂ ਬਹੁਤ ਜ਼ਿਆਦਾ ਚੰਗੀ ਸਹੇਲੀਆਂ ਹਨ। ਦੋਵਾਂ ਨੂੰ ਕਈ ਵਾਰ ਇਕੱਠੇ ਦੇਖਿਆ ਜਾ ਚੁੱਕਾ ਹੈ। ਪਰ ਇਸ ਦੌਰਾਨ ਦੋਵਾਂ ਦਾ ਇੱਕ ਵੀਡੀਓ ਵਾਇਰਲ ਹੋ ਰਿਹਾ ਹੈ, ਜਿਸ 'ਚ ਕੈਟਰੀਨਾ ਆਲੀਆ 'ਤੇ ਸਖਤੀ ਦਿਖਾਉਂਦੀ ਹੋਈ ਨਜ਼ਰ ਆ ਰਹੀ ਹੈ।

ਇਸ ਵੀਡੀਓ 'ਚ ਆਲੀਆ ਅਤੇ ਕੈਟਰੀਨਾ ਜਿੰਮ 'ਚ ਨਜ਼ਰ ਆ ਰਹੀਆਂ ਹਨ ਅਤੇ ਆਲੀਆ ਭਾਰ ਚੁੱਕਦੀ ਅਤੇ ਸਿਟਅੱਪ ਕਰਦੀ ਨਜ਼ਰ ਆ ਰਹੀ ਹੈ। ਕੈਟਰੀਨਾ ਪਿੱਛੇ ਤੋਂ ਆਲੀਆ ਦੀ ਉੱਠਕ-ਬੈਠਕਾਂ ਨੂੰ ਗਿਣ ਰਹੀ ਹੈ ਅਤੇ ਉਸ ਨੂੰ ਹੋਰ ਕਰਨ ਲਈ ਕਹਿ ਰਹੀ ਹੈ। ਆਲੀਆ ਭੱਟ ਦਰਦ ਨਾਲ ਚੀਕ ਰਹੀ ਹੈ ਪਰ ਕੈਟਰੀਨਾ ਨਹੀਂ ਰੁਕਦੀ ਅਤੇ ਆਲੀਆ ਨੂੰ ਰੁਕਣ ਨਹੀਂ ਦਿੰਦੀ।

inside image of katrina kaif and ali bhatt

ਆਲੀਆ ਭੱਟ ਨੇ ਹਾਲ ਹੀ 'ਚ ਸੋਸ਼ਲ ਮੀਡੀਆ 'ਤੇ ਆਪਣੀਆਂ ਕੁਝ ਖੂਬਸੂਰਤ ਤਸਵੀਰਾਂ ਸ਼ੇਅਰ ਕੀਤੀਆਂ ਹਨ। ਤਾਜ਼ਾ ਤਸਵੀਰਾਂ 'ਚ ਆਲੀਆ ਭੱਟ ਪਿੰਕ ਰੰਗ ਦੀ ਡਰੈੱਸ ਚ ਨਜ਼ਰ ਆ ਰਹੀ ਹੈ। ਤਸਵੀਰਾਂ 'ਚ ਅਦਾਕਾਰਾ ਇੰਨੀ ਗਲੈਮਰਸ ਲੱਗ ਰਹੀ ਹੈ ਕਿ ਹਰ ਕੋਈ ਉਸਦੀ ਤਾਰੀਫ ਕਰ ਰਿਹਾ ਹੈ।

katrina kaif and ali pic

ਆਲੀਆ ਭੱਟ ਅਤੇ ਰਣਬੀਰ ਕਪੂਰ ਦਾ ਵਿਆਹ ਇਸ ਸਾਲ 14 ਅਪ੍ਰੈਲ ਨੂੰ ਹੋਇਆ ਸੀ। ਵਿਆਹ ਦੇ ਦੋ ਮਹੀਨੇ ਬਾਅਦ ਆਲੀਆ ਨੇ ਆਪਣੇ ਗਰਭਵਤੀ ਹੋਣ ਦਾ ਐਲਾਨ ਕੀਤਾ। ਉਦੋਂ ਤੋਂ ਉਹ ਆਪਣੀ ਪ੍ਰੈਗਨੈਂਸੀ ਨੂੰ ਲੈ ਕੇ ਲਗਾਤਾਰ ਚਰਚਾ 'ਚ ਹੈ।

ਆਲੀਆ ਭੱਟ ਦੇ ਵਰਕ ਫਰੰਟ ਦੀ ਗੱਲ ਕਰੀਏ ਤਾਂ ਉਹ ਜਲਦ ਹੀ ਹਾਲੀਵੁੱਡ 'ਚ ਡੈਬਿਊ ਕਰਦੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਰਣਵੀਰ ਸਿੰਘ ਨਾਲ 'ਰੌਕੀ ਔਰ ਰਾਣੀ ਕੀ ਪ੍ਰੇਮ ਕਹਾਣੀ' 'ਚ ਵੀ ਨਜ਼ਰ ਆਵੇਗੀ। ਇਸ ਤੋਂ ਇਲਾਵਾ ਉਹ ਆਪਣੇ ਪਤੀ ਰਣਬੀਰ ਦੇ ਨਾਲ ਫਿਲਮ 'ਬ੍ਰਹਮਾਸਤਰ' ‘ਚ ਨਜ਼ਰ ਆਵੇਗੀ।

 

 

View this post on Instagram

 

A post shared by Voompla (@voompla)

 

Related Post