ਪਰਮੀਸ਼ ਵਰਮਾ ਨੇ ਆਪਣੇ ਜਨਮਦਿਨ ‘ਤੇ ਪਾਈ ਖ਼ਾਸ ਪੋਸਟ, ਪਤਨੀ ਗੀਤ ਗਰੇਵਾਲ ਦੇ ਨਾਲ ਸਾਂਝੀ ਕੀਤੀ ਕਿਊਟ ਜਿਹੀ ਤਸਵੀਰ

written by Lajwinder kaur | July 03, 2022

Happy Birthday Parmish Verma: ਪੰਜਾਬੀ ਮਿਊਜ਼ਿਕ ਇੰਡਸਟਰੀ ਦਾ ਮਲਟੀ ਸਟਾਰ ਕਲਾਕਾਰ ਪਰਮੀਸ਼ ਵਰਮਾ ਜੋ ਕਿ ਅੱਜ ਆਪਣਾ ਜਨਮਦਿਨ ਸੈਲੀਬ੍ਰੇਟ ਕਰ ਰਹੇ ਹਨ। ਆਪਣੇ ਬਰਥਡੇਅ ਮੌਕੇ ਉੱਤੇ ਗਾਇਕ ਅਤੇ ਐਕਟਰ ਪਰਮੀਸ਼ ਵਰਮਾ ਨੇ ਇੱਕ ਖ਼ਾਸ ਪੋਸਟ ਪਾਉਂਦੇ ਹੋਏ ਆਪਣੀ ਪਤਨੀ ਦੇ ਨਾਲ ਇੱਕ ਤਸਵੀਰ ਸਾਂਝੀ ਕੀਤੀ ਹੈ।

ਹੋਰ ਪੜ੍ਹੋ : ਵਿਦਯੁਤ ਜਾਮਵਾਲ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਿਲਡਿੰਗ ‘ਚ ਕੰਮ ਕਰ ਰਹੇ ਫੈਨ ਨੂੰ ਮਿਲੇ, ਵੀਡੀਓ ਦੇਖਕੇ ਹਰ ਕੋਈ ਐਕਟਰ ਦੇ ਇਸ ਅੰਦਾਜ਼ ਨੂੰ ਕਰ ਰਹੇ ਨੇ ਸਲਾਮ

Image Source: Instagram

ਅੱਜ ਪਰਮੀਸ਼ ਵਰਮਾ ਆਪਣੇ 32ਵਾਂ ਜਨਮਦਿਨ ਮਨਾ ਰਹੇ ਨੇ । ਉਨ੍ਹਾਂ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੀ ਪਤਨੀ ਗੀਤ ਗਰੇਵਾਲ ਦੇ ਨਾਲ ਇੱਕ ਪਿਆਰੀ ਜਿਹੀ ਤਸਵੀਰ ਸਾਂਝੀ ਕਰਦੇ ਹੋਏ ਲਿਖਿਆ ਹੈ- ‘#BirthdayDiary 🎂 : ਮੈਂ ਅਸੁਰੱਖਿਆ, ਅਪਮਾਨ, ਧੱਕੇਸ਼ਾਹੀ ਅਤੇ Judgements ਨਾਲ ਵੱਡਾ ਹੋਇਆ ਹਾਂ...ਸ਼ਾਇਦ ਇਸੇ ਕਰਕੇ ਨਫ਼ਰਤ ਅਤੇ ਈਰਖਾ ਨੇ ਮੈਨੂੰ ਕਦੇ ਵੀ ਪਰੇਸ਼ਾਨ ਨਹੀਂ ਕੀਤਾ...ਮੈਂ ਹਮੇਸ਼ਾ ਉਨ੍ਹਾਂ ਅਸੀਸਾਂ ਲਈ ਪਰਮਾਤਮਾ ਦਾ ਧੰਨਵਾਦ ਕੀਤਾ ਹੈ ਜੋ ਉਸ ਨੇ ਮੈਨੂੰ ਦਿੱਤਾ ਹੈ...ਜੋ ਜ਼ਿੰਦਗੀ ਕਦੇ ਸੁਫਨਾ ਸੀ ਉਹ ਹੁਣ ਮੇਰੀ ਹਕੀਕਤ ਹੈ...ਤੁਹਾਡੇ ਪਿਆਰ ਅਤੇ ਅਸੀਸਾਂ ਲਈ ਧੰਨਵਾਦ...ਸਾਰਿਆਂ ਨੂੰ ਪਿਆਰ ਅਤੇ ਸ਼ਾਂਤੀ ਦੀ ਕਾਮਨਾ’।

Good news! Parmish Verma, Geet Grewal going to be parents soon!

ਇਸ ਪੋਸਟ ਉੱਤੇ ਕਲਾਕਾਰ ਤੇ ਪ੍ਰਸ਼ੰਸਕ ਕਮੈਂਟ ਕਰਕੇ ਪਰਮੀਸ਼ ਵਰਮਾ ਨੂੰ ਜਨਮਦਿਨ ਦੀ ਵਧਾਈ ਦੇ ਰਹੇ ਹਨ। ਉਨ੍ਹਾਂ ਨੇ ਨਾਲ ਹੀ ਇੱਕ ਤਸਵੀਰ ਸਾਂਝੀ ਕੀਤੀ ਹੈ, ਜਿਸ ‘ਚ ਉਹ ਆਪਣੀ ਪਤਨੀ ਗੀਤ ਦੇ ਨਾਲ ਸੈਰ ਕਰਦੇ ਹੋਏ ਨਜ਼ਰ ਆ ਰਹੇ ਹਨ।

ਦੱਸ ਦਈਏ ਪਰਮੀਸ਼ ਵਰਮਾ ਜਿਨ੍ਹਾਂ ਨੇ ਪਿਛਲੇ ਸਾਲ ਆਪਣੀ ਗਰਲਫ੍ਰੈਂਡ ਗੀਤ ਗਰੇਵਾਲ ਦੇ ਨਾਲ ਵਿਆਹ ਕਰਵਾ ਲਿਆ ਸੀ। ਉਨ੍ਹਾਂ ਦੇ ਵਿਆਹ ਦੀਆਂ ਤਸਵੀਰਾਂ ਸੋਸ਼ਲ ਮੀਡੀਆ ਉੱਤੇ ਛਾਈਆਂ ਰਹੀਆਂ ਸਨ। ਇਸ ਸਾਲ ਉਨ੍ਹਾਂ ਨੇ ਆਪਣੇ ਪ੍ਰਸ਼ੰਸਕਾਂ ਨੂੰ ਗੁੱਡ ਨਿਊਜ਼ ਵੀ ਦੇ ਦਿੱਤੀ ਹੈ। ਉਨ੍ਹਾਂ ਨੇ ਪੋਸਟ ਪਾ ਕੇ ਦੱਸਿਆ ਸੀ ਕਿ ਉਹ ਜਲਦੀ ਹੀ ਪਾਪਾ ਬਣਨ ਵਾਲੇ ਹਨ। ਪਰਮੀਸ਼ ਵਰਮਾ ਜੋ ਕਿ ਪੰਜਾਬੀ ਮਿਊਜ਼ਿਕ ਜਗਤ ਨੂੰ ਕਈ ਹਿੱਟ ਗੀਤ ਦੇ ਚੁੱਕੇ ਹਨ। ਇਸ ਤੋਂ ਇਲਾਵਾ ਉਹ ਅਦਾਕਾਰੀ ਦੇ ਖੇਤਰ 'ਚ ਕਾਫੀ ਸਰਗਰਮ ਹਨ।

 

You may also like