ਵਿਦਯੁਤ ਜਾਮਵਾਲ ਆਪਣੀ ਜਾਨ ਨੂੰ ਖ਼ਤਰੇ ਵਿੱਚ ਪਾ ਕੇ ਬਿਲਡਿੰਗ ‘ਚ ਕੰਮ ਕਰ ਰਹੇ ਫੈਨ ਨੂੰ ਮਿਲੇ, ਵੀਡੀਓ ਦੇਖਕੇ ਹਰ ਕੋਈ ਐਕਟਰ ਦੇ ਇਸ ਅੰਦਾਜ਼ ਨੂੰ ਕਰ ਰਹੇ ਨੇ ਸਲਾਮ

written by Lajwinder kaur | July 01, 2022

ਆਨ-ਸਕਰੀਨ ‘ਤੇ ਸ਼ਾਨਦਾਰ ਸਟੰਟ ਕਰਨ ਲਈ ਜਾਣੇ ਜਾਣ ਵਾਲੇ ਕਮਾਂਡੋ ਐਕਟਰ ਵਿਦਯੁਤ ਜਾਮਵਾਲ ਆਪਣੇ ਸ਼ਾਨਦਾਰ ਸਟੰਟਸ ਦੇ ਨਾਲ ਆਪਣੇ ਮਿੱਠੜੇ ਸੁਭਾਅ ਕਰਕੇ ਵੀ ਜਾਣੇ ਜਾਂਦੇ ਹਨ। Vidyut Jammwal ਬਾਲੀਵੁੱਡ ਦੇ ਸਭ ਤੋਂ ਵੱਡੇ ਐਕਸ਼ਨ ਹੀਰੋ ਵਿੱਚੋਂ ਇੱਕ ਹਨ। ਵਿਦਯੁਤ ਦੇ ਇਸ ਐਕਸ਼ਨ ਦੇ ਹਰ ਕੋਈ ਫੈਨ ਹੈ।

ਵਿਦਯੁਤ ਦੀ ਖਾਸ ਗੱਲ ਇਹ ਹੈ ਕਿ ਉਹ ਜਿੰਨੇ ਜ਼ਬਰਦਸਤ ਅਭਿਨੇਤਾ ਹਨ, ਓਨੇ ਹੀ ਸ਼ਾਨਦਾਰ ਇਨਸਾਨ ਵੀ ਹਨ। ਉਹ ਆਪਣੇ ਪ੍ਰਸ਼ੰਸਕਾਂ ਨੂੰ ਬਹੁਤ ਪਿਆਰ ਕਰਦਾ ਹੈ ਅਤੇ ਉਨ੍ਹਾਂ ਲਈ ਕੁਝ ਵੀ ਕਰ ਸਕਦੇ ਨੇ। ਹਾਲ ਹੀ 'ਚ ਇੱਕ ਬਿਲਡਿੰਗ 'ਚ ਕੰਮ ਕਰਦੇ ਮਜ਼ਦੂਰ ਨੂੰ ਮਿਲਣ ਲਈ ਵਿਦਯੁਤ ਨੇ ਅਜਿਹਾ ਕੰਮ ਕੀਤਾ ਕਿ ਕੋਈ ਸੋਚ ਵੀ ਨਹੀਂ ਸਕਦਾ।

viral video Vidyut Jammwal with fans

ਹੋਰ ਪੜ੍ਹੋ : ਕਾਰਤਿਕ ਆਰੀਅਨ ਮੁੰਬਈ ਦੀ ਬਾਰਿਸ਼ 'ਚ ਫੁੱਟਬਾਲ ਖੇਡਦੇ ਆਏ ਨਜ਼ਰ, ਐਕਟਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

ਵਿਦਯੁਤ ਦਾ ਇਹ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ ਅਤੇ ਪ੍ਰਸ਼ੰਸਕ ਉਨ੍ਹਾਂ ਦੀ ਤਾਰੀਫ ਕਰਦੇ ਨਹੀਂ ਥੱਕ ਰਹੇ। ਜਦੋਂ ਤੁਸੀਂ ਵੀ ਇਸ ਵੀਡੀਓ ਨੂੰ ਦੇਖੋਗੇ ਤਾਂ ਤੁਸੀਂ ਵੀ ਐਕਟਰ ਦੇ ਇਸ ਅੰਦਾਜ਼ ਦੀ ਤਾਰੀਫ ਕੀਤੇ ਬਿਨ੍ਹਾਂ ਨਹੀਂ ਰਹਿ ਪਾਓਗੇ।

bollywood actor

ਵੀਡੀਓ 'ਚ ਤੁਸੀਂ ਦੇਖੋਂਗੇ ਕਿ ਵਿਦਯੁਤ ਬਿਲਡਿੰਗ 'ਚ ਕੰਮ ਕਰ ਰਹੇ ਆਪਣੇ ਫੈਨ ਨਾਲ ਗੱਲ ਕਰਦੇ ਹੋਏ ਪੁੱਛਦੇ ਹਨ ਕਿ ਤੁਸੀਂ ਮੇਰੀਆਂ ਫਿਲਮਾਂ 'ਚ ਐਕਸ਼ਨ ‘ਚ ਕੀ-ਕੀ ਦੇਖਿਆ ਹੈ। ਪ੍ਰਸ਼ੰਸਕ ਕਹਿੰਦਾ ਹੈ, 'ਹਰ ਚੀਜ਼ ਜੋ ਤੁਸੀਂ ਸਟੰਟ ਕਰਦੇ ਹੋ..ਉਹ ਉਸਨੇ ਦੇਖੇ ਹਨ'। ਫਿਰ ਵਿਦਯੁਤ ਨੇ ਕਿਹਾ- ‘ਤੁਹਾਡੇ ਵਾਂਗ ਸਟੰਟ ਫ਼ਿਲਮਾਂ ‘ਚ ਕੋਈ ਵੀ ਨਹੀਂ ਕਰਦਾ...’। ਉਹ ਆਪਣੇ ਇਸ ਫੈਨ ਨੂੰ ਕਹਿਦੇ ਨੇ ਕਿ ਫੋਟੋ ਲੈਣ ਲਈ ਤਿਆਰ ਹੋ ਜਾਓ.. ।

ਇਸ ਤੋਂ ਬਾਅਦ ਐਕਟਰ ਬਾਲਕੋਨੀ ‘ਚੋਂ ਉਤਰਦੇ ਨੇ ਤੇ ਲੋਹੇ ਦੀਆਂ ਰਾਡਾਂ ਨੂੰ ਫੜ ਕੇ ਉਤਰਦੇ ਨੇ ਅਤੇ ਆਪਣੇ ਫੈਨ ਤੱਕ ਪਹੁੰਚ ਜਾਂਦੇ ਨੇ। ਵਿਦਯੁਤ ਦਾ ਵੀਡੀਓ ਬਣਾਉਣ ਵਾਲਾ ਵਿਅਕਤੀ ਵਾਰ-ਵਾਰ ਅਭਿਨੇਤਾ ਨੂੰ ਇਸ ਤਰ੍ਹਾਂ ਜਾਣ ਤੋਂ ਮਨ੍ਹਾ ਕਰਦਾ ਹੈ ਪਰ ਵਿਦਯੁਤ ਦਾ ਕਹਿਣਾ ਹੈ ਕਿ ਜੇਕਰ ਉਹ ਫੈਨ ਹੈ ਤਾਂ ਜ਼ਰੂਰ ਮਿਲਾਂਗਾ।

Vidyut Jammwal, Shivaleeka Oberoi's 'Khuda Hafiz 2' gets release date Image Source: Twitter

ਫਿਰ ਵਿਦਯੁਤ ਨੂੰ ਇਹ ਅੰਦਾਜ਼ ਦੇਖ ਫੈਨ ਵੀ ਹੈਰਾਨ ਰਹਿ ਗਿਆ। ਉਹ ਅਦਾਕਾਰ ਦਾ ਧੰਨਵਾਦ ਕਰਦਾ ਹੈ। ਇਸ ਤੋਂ ਬਾਅਦ ਦੋਵੇਂ ਫੋਟੋਆਂ ਕਲਿੱਕ ਕਰਦੇ ਹਨ। ਵਿਦਯੁਤ ਨੇ ਉਸ ਵਿਅਕਤੀ ਦਾ ਹੱਥ ਵੀ ਚੁੰਮਿਆ।

ਵਿਦਯੁਤ ਦੇ ਇਸ ਵੀਡੀਓ ਨੂੰ ਦੇਖ ਕੇ ਅਦਾਕਾਰ ਦੀ ਕਾਫੀ ਤਾਰੀਫ ਹੋ ਰਹੀ ਹੈ। ਪ੍ਰਸ਼ੰਸਕ ਟਿੱਪਣੀ ਕਰ ਰਹੇ ਹਨ ਕਿ ਉਨ੍ਹਾਂ ਵਰਗਾ ਵੱਡਾ ਦਿਲ ਵਾਲਾ ਕੋਈ ਅਭਿਨੇਤਾ ਨਹੀਂ ਹੈ। ਤਾਂ ਕੋਈ ਕਹਿ ਰਿਹਾ ਹੈ ਕਿ ਵਿਦਯੁਤ ਹੀ ਅਸਲੀ ਹੀਰੋ ਹੈ।

ਇਸ ਤੋਂ ਪਹਿਲਾਂ ਇੱਕ ਵੀਡੀਓ ਵਾਇਰਲ ਹੋਇਆ ਸੀ ਜਿਸ ਵਿੱਚ ਅਦਾਕਾਰ ਕਿਤੇ ਜਾ ਰਹੇ ਹਨ ਜਦੋਂ ਇੱਕ ਮਹਿਲਾ ਪ੍ਰਸ਼ੰਸਕ ਉਨ੍ਹਾਂ ਕੋਲ ਆ ਜਾਂਦੀ ਹੈ। ਉਹ ਵਿਦਯੁਤ ਨੂੰ ਦੇਖ ਕੇ ਬਹੁਤ ਖੁਸ਼ ਹੈ ਅਤੇ ਉਸਨੂੰ ਜੱਫੀ ਪਾ ਲੈਂਦੀ ਹੈ। ਇਸ ਤੋਂ ਬਾਅਦ ਉਨ੍ਹਾਂ ਨੇ ਆਪਣੀ ਇਸ ਫੈਨ ਨੂੰ ਆਪਣੀ ਕਾਰ ਚ ਬੈਠਾ ਕੇ ਸੈਰ ਵੀ ਕਰਵਾਈ ਸੀ।

 

 

View this post on Instagram

 

A post shared by Vidyut Jammwal (@mevidyutjammwal)

You may also like