ਕਾਰਤਿਕ ਆਰੀਅਨ ਮੁੰਬਈ ਦੀ ਬਾਰਿਸ਼ 'ਚ ਫੁੱਟਬਾਲ ਖੇਡਦੇ ਆਏ ਨਜ਼ਰ, ਐਕਟਰ ਦਾ ਇਹ ਅੰਦਾਜ਼ ਦਰਸ਼ਕਾਂ ਨੂੰ ਆ ਰਿਹਾ ਹੈ ਖੂਬ ਪਸੰਦ

written by Lajwinder kaur | July 01, 2022

Kartik Aaryan enjoys playing football : ਇਨ੍ਹੀਂ ਦਿਨੀਂ 'ਭੂਲ ਭੁਲੱਈਆ 2' ਦੀ ਸਫਲਤਾ ਦਾ ਜਸ਼ਨ ਮਨਾ ਰਹੇ ਕਾਰਤਿਕ ਆਰੀਅਨ ਨੇ ਮੁੰਬਈ 'ਚ ਭਾਰੀ ਬਾਰਿਸ਼ ਦੌਰਾਨ ਫੁੱਟਬਾਲ ਖੇਡਣ ਦਾ ਮਜ਼ਾ ਲੈਂਦੇ ਹੋਏ ਦੇਖਿਆ ਗਿਆ। ਸੋਸ਼ਲ ਮੀਡੀਆ 'ਤੇ ਕਾਰਤਿਕ ਆਰੀਅਨ ਦਾ ਫੁੱਟਬਾਲ ਖੇਡਦੇ ਹੋਏ ਇੱਕ ਵੀਡੀਓ ਸਾਹਮਣੇ ਆਇਆ ਹੈ, ਜਿਸ 'ਚ ਮੈਦਾਨ ‘ਤੇ ਕਾਰਤਿਕ ਤੇਜ਼ ਮੀਂਹ 'ਚ ਦੌੜਦੇ ਹੋਏ ਨਜ਼ਰ ਆ ਰਹੇ ਹਨ।

31 ਸਾਲਾ ਅਭਿਨੇਤਾ ਫੁੱਟਬਾਲ ਦਾ ਬਹੁਤ ਸ਼ੌਕੀਨ ਹੈ ਅਤੇ ਅਭਿਨੇਤਾ ਰਣਬੀਰ ਕਪੂਰ ਅਤੇ ਅਭਿਸ਼ੇਕ ਬੱਚਨ ਵਾਂਗ ਆਲ-ਸਟਾਰਜ਼ ਫੁੱਟਬਾਲ ਕਲੱਬ ਚ ਸ਼ਾਮਿਲ ਹਨ। ਫਿਲਹਾਲ ਕਾਰਤਿਕ ਦੇ ਇਸ ਅੰਦਾਜ਼ ਨੂੰ ਦੇਖ ਕੇ ਪ੍ਰਸ਼ੰਸਕ ਤਾਰੀਫ ਕਰਦੇ ਨਹੀਂ ਥੱਕ ਰਹੇ ਹਨ।

bollywood actro kartik

ਹੋਰ ਪੜ੍ਹੋ : ਸਰਗੁਣ ਮਹਿਤਾ ਨੇ ਪਪਰਾਜ਼ੀ ਦੇ ਸਾਹਮਣੇ ਓਵਰਐਕਟਿੰਗ ਕਰਨ ਵਾਲੀਆਂ ਮਸ਼ਹੂਰ ਹਸਤੀਆਂ ਦਾ ਉਡਾਇਆ ਮਜ਼ਾਕ, ਲੋਕਾਂ ਨੇ ਕਿਹਾ, 'ਕਿਤੇ ਤੇਜਸਵੀ ਤਾਂ ਨਹੀਂ?'

ਐਕਟਰ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ 'ਤੇ ਇਸ ਵੀਡੀਓ ਨੂੰ ਸਾਂਝਾ ਕੀਤਾ ਗਿਆ ਹੈ । ਵੀਡੀਓ 'ਚ ਕਾਰਤਿਕ ਆਰੀਅਨ ਮੀਂਹ ਦੇ ਪਾਣੀ ਨਾਲ ਭਰੇ ਮੈਦਾਨ 'ਚ ਫੁੱਟਬਾਲ ਖੇਡਦੇ ਨਜ਼ਰ ਆ ਰਹੇ ਹਨ। ਅਭਿਨੇਤਾ ਦਾ ਇਹ ਕੂਲ ਅੰਦਾਜ਼ ਪ੍ਰਸ਼ੰਸਕਾਂ ਨੂੰ ਕਾਫੀ ਜ਼ਿਆਦਾ ਪਸੰਦ ਆ ਰਿਹਾ ਹੈ।

inside image of kartik aaryan video

ਕਾਰਤਿਕ ਦੀ ਬਾਰਿਸ਼ 'ਚ ਫੁੱਟਬਾਲ ਖੇਡਦੇ ਹੋਏ ਵੀਡੀਓ ਨੂੰ ਉਨ੍ਹਾਂ ਦੇ ਪ੍ਰਸ਼ੰਸਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਉਨ੍ਹਾਂ ਦੇ ਪ੍ਰਸ਼ੰਸਕ ਕਮੈਂਟ ਕਰਕੇ ਤਾਰੀਫ ਕਰ ਰਹੇ ਹਨ। ਇੱਕ ਪ੍ਰਸ਼ੰਸਕ ਨੇ ਲਿਖਿਆ ਹੈ, ਹਿੱਟ ਹੰਕ ਕਾਰਤਿਕ ਆਰੀਅਨ।

ਤੁਹਾਨੂੰ ਦੱਸ ਦੇਈਏ ਕਿ ਕਾਰਤਿਕ ਦੀ ਹਰਾਰ-ਕਾਮੇਡੀ ਭੂਲ ਭੁਲੱਈਆ 2 ਦੇ ਰਿਲੀਜ਼ ਹੋਣ ਦੇ ਨਾਲ ਹੀ ਬਾਕਸ ਆਫਿਸ ਉੱਤੇ ਕਮਾਲ ਦਾ ਪ੍ਰਦਰਸ਼ਨ ਕਰ ਦਿੱਤਾ ਸੀ। ਇਸ ਵਿੱਚ ਕਿਆਰਾ ਅਡਵਾਨੀ, ਤੱਬੂ, ਰਾਜਪਾਲ ਯਾਦਵ ਅਤੇ ਸੰਜੇ ਮਿਸ਼ਰਾ ਵੀ ਮੁੱਖ ਭੂਮਿਕਾਵਾਂ ਵਿੱਚ ਹਨ। ਫਿਲਮ ਨੇ ਬਾਕਸ ਆਫਿਸ 'ਤੇ ਕਈ ਰਿਕਾਰਡ ਤੋੜੇ ਅਤੇ ਦੁਨੀਆ ਭਰ 'ਚ 200 ਕਰੋੜ ਤੋਂ ਵੱਧ ਦੀ ਕਮਾਈ ਕੀਤੀ। ਹੁਣ ਜਦੋਂ ਇਹ ਫਿਲਮ ਨੈੱਟਫਲਿਕਸ 'ਤੇ ਰਿਲੀਜ਼ ਹੋਈ ਹੈ, ਤਾਂ ਇਹ ਗਲੋਬਲ ਦਰਸ਼ਕਾਂ ਵਿੱਚ ਗੈਰ-ਅੰਗਰੇਜ਼ੀ ਫਿਲਮਾਂ ਦੀ ਸੂਚੀ ਵਿੱਚ ਸਿਖਰ 'ਤੇ ਹੈ। ਕਾਰਤਿਕ ਅਗਲੀ ਵਾਰ ਰੋਹਿਤ ਧਵਨ ਦੀ ਸ਼ਹਿਜ਼ਾਦਾ ਵਿੱਚ ਨਜ਼ਰ ਆਉਣਗੇ, ਜੋ ਅੱਲੂ ਅਰਜੁਨ ਦੀ ਅਲਾ ਵੈਕੁੰਥਾਪੁਰਮੁਲੂ ਦੀ ਰੀਮੇਕ ਹੈ, ਜਿਸ ਵਿੱਚ ਕ੍ਰਿਤੀ ਸੈਨਨ ਮੁੱਖ ਭੂਮਿਕਾ ਵਿੱਚ ਨਜ਼ਰ ਆਵੇਗੀ।

 

View this post on Instagram

 

A post shared by KARTIK AARYAN (@kartikaaryan)


 

You may also like