Alia Bhatt Pregnancy: ਗਰਭਵਤੀ ਆਲੀਆ ਭੱਟ ਇੱਕ ਵਾਰ ਫਿਰ ਸਟਾਈਲਿਸ਼ ਲੁੱਕ ਵਿੱਚ ਆਈ ਨਜ਼ਰ

By  Lajwinder kaur August 18th 2022 08:50 PM -- Updated: August 18th 2022 08:45 PM

ਅਦਾਕਾਰਾ ਆਲੀਆ ਭੱਟ ਏਨੀਂ ਦਿਨੀਂ ਆਪਣੀ ਪ੍ਰੈਗਨੈਂਸੀ ਸਮੇਂ ਦਾ ਅਨੰਦ ਲੈ ਰਹੀ ਹੈ। ਆਲੀਆ ਭੱਟ ਦੀ ਪ੍ਰੈਗਨੈਂਸੀ ਤੋਂ ਬਾਅਦ ਮੀਡੀਆ ਤੋਂ ਲੈ ਕੇ ਪ੍ਰਸ਼ੰਸਕਾਂ ਤੱਕ ਸਭ ਦੀਆਂ ਨਜ਼ਰਾਂ ਇਸ ਜੋੜੇ ਉੱਤੇ ਹੀ ਰਹਿੰਦੀਆਂ ਹਨ। ਆਲੀਆ ਦੇ ਪ੍ਰੈਗਨੈਂਸੀ ਲੁੱਕ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ ਅਤੇ ਪ੍ਰਸ਼ੰਸਕ ਆਲੀਆ ਦੀਆਂ ਨਵੀਆਂ ਤਸਵੀਰਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ।

ਹੋਰ ਪੜ੍ਹੋ : ਸਮੁੰਦਰ ਦੇ ਕੰਢੇ ਸ਼ਹਿਨਾਜ਼ ਗਿੱਲ ਆਪਣੇ ਭਰਾ ਨਾਲ ਖੂਬ ਮਸਤੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

latest pics of pregnet alia bhatt image from Instagram

ਕੁਝ ਸਮਾਂ ਪਹਿਲਾਂ ਆਲੀਆ ਆਪਣੀ ਆਉਣ ਵਾਲੀ ਫਿਲਮ ਬ੍ਰਹਮਾਸਤਰ ਦੇ ਪ੍ਰਮੋਸ਼ਨ ਲਈ ਤਿਆਰ ਹੋ ਗਈ ਸੀ ਅਤੇ ਆਪਣੀਆਂ ਤਸਵੀਰਾਂ ਇੰਸਟਾਗ੍ਰਾਮ ਸਟੋਰੀ 'ਤੇ ਸਾਂਝੀਆਂ ਕੀਤੀਆਂ ਨੇ। ਆਓ ਦੇਖਦੇ ਹਾਂ ਕਿ ਕਿਵੇਂ ਆਲੀਆ ਨੇ ਆਪਣੇ ਬੇਬੀ ਬੰਪ ਨੂੰ ਨਵੇਂ ਤਰੀਕੇ ਨਾਲ ਫਲਾਂਟ ਕੀਤਾ ਹੈ।

ਜਿਵੇਂ ਕਿ ਅਸੀਂ ਤੁਹਾਨੂੰ ਦੱਸਿਆ, ਆਲੀਆ ਭੱਟ ਨੂੰ ਹਾਲ ਹੀ 'ਚ ਪਤੀ ਰਣਬੀਰ ਕਪੂਰ ਅਤੇ ਫਿਲਮ ਦੇ ਨਿਰਦੇਸ਼ਕ ਅਯਾਨ ਮੁਖਰਜੀ ਨਾਲ ਬ੍ਰਹਮਾਸਤਰ ਦੇ ਪ੍ਰਮੋਸ਼ਨ ਲਈ ਦੇਖਿਆ ਗਿਆ ਸੀ। ਆਲੀਆ ਨੇ ਵਨ ਪੀਸ ਡਰੈੱਸ ਪਹਿਨੀ ਹੋਈ ਹੈ ਅਤੇ ਉਸ ਨੇ ਆਪਣੀਆਂ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਸਟੋਰੀਜ਼ 'ਤੇ ਵੀ ਪੋਸਟ ਕੀਤੀਆਂ ਹਨ। ਉਨ੍ਹਾਂ ਦੇ ਫੈਨਜ਼ ਨੇ ਵੀ ਇਹ ਤਸਵੀਰਾਂ ਸ਼ੇਅਰ ਕੀਤੀਆਂ ਹਨ।

image from instagram

ਆਲੀਆ ਨੇ ਇਨ੍ਹਾਂ ਤਸਵੀਰਾਂ 'ਚ ਢਿੱਲੀ-ਫਿਟਿੰਗ ਡਰੈੱਸ ਪਾਈ ਹੋਈ ਹੈ, ਜਿਸ 'ਤੇ ਇੱਕ ਆਦਮੀ ਦਾ ਚਿਹਰਾ ਪ੍ਰਿੰਟ ਕੀਤਾ ਹੋਇਆ ਹੈ ਅਤੇ ਇਸ 'ਤੇ ਬਹੁਤ ਕੁਝ ਲਿਖਿਆ ਹੋਇਆ ਹੈ । ਇਸ ਦੇ ਨਾਲ ਹੀ ਆਲੀਆ ਨੇ ਨੀਲੇ ਰੰਗ ਦੀ ਉੱਚੀ ਅੱਡੀ ਪਾਈ ਹੋਈ ਹੈ ਅਤੇ ਉਸ ਦੇ ਹੱਥ ਵਿੱਚ ਕਈ ਮੁੰਦਰੀਆਂ ਵੀ ਹਨ। ਆਲੀਆ ਨੇ ਸ਼ਾਇਦ ਆਪਣੇ ਬੇਬੀ ਬੰਪ ਨੂੰ ਲੁਕਾਉਣ ਲਈ ਢਿੱਲੀ ਡਰੈੱਸ ਪਾਈ ਹੈ। ਆਲੀਆ ਦੇ ਵਾਲ ਖੁੱਲ੍ਹੇ ਹਨ ਅਤੇ ਉਨ੍ਹਾਂ ਨੇ ਆਪਣੇ ਲੁੱਕ ਦੇ ਕਲੋਜ਼ਅੱਪ ਵੀ ਪਾਏ ਹਨ।

alia bhatt- image from Instagram

ਦੱਸ ਦਈਏ ਆਲੀਆ ਤੇ ਰਣਬੀਰ ਦੀ ਬਹੁਚਰਚਿਤ ਫਿਲਮ ਬ੍ਰਹਮਾਸਤਰ 9 ਸਤੰਬਰ ਨੂੰ ਰਿਲੀਜ਼ ਹੋਣ ਲਈ ਤਿਆਰ ਹੈ। ਇਸ ਫਿਲਮ ਦੇ ਦੋ ਗੀਤ ਰਿਲੀਜ਼ ਹੋ ਚੁੱਕੇ ਹਨ।

 

 

View this post on Instagram

 

A post shared by ❤ Pakhi ❤ (@support_aliabhatt)

Related Post