ਸਮੁੰਦਰ ਦੇ ਕੰਢੇ ਸ਼ਹਿਨਾਜ਼ ਗਿੱਲ ਆਪਣੇ ਭਰਾ ਨਾਲ ਖੂਬ ਮਸਤੀ ਕਰਦੀ ਆਈ ਨਜ਼ਰ, ਸੋਸ਼ਲ ਮੀਡੀਆ ‘ਤੇ ਵਾਇਰਲ ਹੋਇਆ ਵੀਡੀਓ

written by Lajwinder kaur | August 18, 2022

Shehnaaz Gill seen having fun with her brother At Mumbai beach: ਸ਼ਹਿਨਾਜ਼ ਗਿੱਲ ਦਾ ਕੂਲ ਸਟਾਈਲ ਹਰ ਕੋਈ ਪਸੰਦ ਕਰਦਾ ਹੈ ਅਤੇ ਸ਼ਹਿਨਾਜ਼ ਇੰਨੀ ਕਿਊਟ ਹੈ ਕਿ ਉਹ ਆਪਣੇ ਅੰਦਾਜ਼ ਨਾਲ ਸਾਰਿਆਂ ਦਾ ਦਿਲ ਜਿੱਤ ਲੈਂਦੀ ਹੈ। ਹਾਲ ਹੀ ‘ਚ ਸ਼ਹਿਨਾਜ਼ ਗਿੱਲ ਨੂੰ ਫਿਰ ਤੋਂ ਆਪਣੇ ਭਰਾ ਸ਼ਹਿਬਾਜ਼ ਦੇ ਗੀਤ ਦੇ ਲਾਂਚ ਈਵੈਂਟ 'ਤੇ ਦੇਖਿਆ ਗਿਆ।

ਜਿਸ ‘ਚ ਉਹ ਆਪਣੇ ਵੱਖਰੇ ਸਵੈੱਗ ‘ਚ ਨਜ਼ਰ ਆਈ। ਲਾਂਚ ਈਵੈਂਟ 'ਚ ਪੂਰੇ ਸਟਾਈਲ 'ਚ ਪਹੁੰਚੀ ਸ਼ਹਿਨਾਜ਼ ਨੇ ਜ਼ਬਰਦਸਤ ਡਾਂਸ ਕੀਤਾ ਅਤੇ ਉਸ ਨੂੰ ਉਸ ਦੇ ਭਰਾ ਸ਼ਹਿਬਾਜ਼ ਅਤੇ ਅਰਬਾਜ਼ ਖਾਨ ਦੀ ਪ੍ਰੇਮਿਕਾ ਜਾਰਜੀਆ ਐਂਡਰਿਆਨੀ ਵੀ ਨਜ਼ਰ ਆਈ ਸੀ। ਹੁਣ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਇੱਕ ਵੀਡੀਓ ਸ਼ੇਅਰ ਕੀਤਾ ਹੈ, ਜਿਸ ਨੂੰ ਪ੍ਰਸ਼ੰਸਕਾਂ ਵੱਲੋਂ ਖੂਬ ਪਿਆਰ ਮਿਲ ਰਿਹਾ ਹੈ।

ਹੋਰ ਪੜ੍ਹੋ : Superstar Singer 2: ਬੱਚੇ ਦਾ ਗੀਤ ਸੁਣ ਕੇ ਫੁੱਟ-ਫੁੱਟ ਕੇ ਰੋਣ ਲੱਗ ਗਈ ਨੇਹਾ ਕੱਕੜ, ਟ੍ਰੋਲਰਜ਼ ਨੇ ਕਿਹਾ- ‘ਰੋਣਾ ਚਾਲੂ ਹੋ ਗਿਆ ਇਸਕਾ’

inside image of shehnaaz image source Instagram

ਅਦਾਕਾਰਾ ਸ਼ਹਿਨਾਜ਼ ਗਿੱਲ ਨੇ ਆਪਣੇ ਇੰਸਟਾਗ੍ਰਾਮ ਅਕਾਉਂਟ ਉੱਤੇ ਆਪਣੇ ਭਰਾ ਸ਼ਹਿਬਾਜ਼ ਦੇ ਨਾਲ ਇੱਕ ਕਿਊਟ ਜਿਹਾ ਵੀਡੀਓ ਸ਼ੇਅਰ ਕੀਤਾ ਹੈ। ਇਸ ਵੀਡੀਓ ਚ ਉਹ ਆਪਣੇ ਭਰੇ ਦੇ ਗੀਤ ਉੱਤੇ ਮਸਤੀ ਕਰਦੀ ਹੋਈ ਨਜ਼ਰ ਆਈ। ਇਸ ਵੀਡੀਓ ਚ ਸ਼ਹਿਬਾਜ਼ ਤੇ ਸ਼ਹਿਨਾਜ਼ ਮੁੰਬਈ ਦੇ ਬੀਚ ਉੱਤੇ ਖੂਬ ਮਸਤੀ ਕਰਦੇ ਹੋਏ ਨਜ਼ਰ ਆਏ। ਇਹ ਵੀਡੀਓ ਸੋਸ਼ਲ ਮੀਡੀਆ ਉੱਤੇ ਜੰਮ ਕੇ ਵਾਇਰਲ ਹੋ ਰਹੀ ਹੈ। ਪ੍ਰਸ਼ੰਸਕ ਸ਼ਹਿਨਾਜ਼ ਦੀ ਖੂਬ ਤਾਰੀਫ ਕਰ ਰਹੇ ਹਨ।

shehnaaz Gill image image source Instagram

ਜੇ ਗੱਲ ਕਰੀਏ ਸ਼ਹਿਨਾਜ਼ ਗਿੱਲ ਦੇ ਵਰਕ ਫਰੰਟ ਦੀ ਤਾਂ ਉਹ ਏਨੀਂ ਦਿਨੀਂ ਆਪਣੀ ਬਾਲੀਵੁੱਡ ਡੈਬਿਊ ਫ਼ਿਲਮ ਕਭੀ ਈਦ ਕਭੀ ਦੀਵਾਲੀ ਨੂੰ ਲੈ ਕੇ ਚਰਚਾ ‘ਚ ਬਣੀ ਹੋਈ ਹੈ। ਇਸ ਤੋਂ ਇਲਾਵਾ ਉਸ ਦੀ ਝੋਲੀ ਕਈ ਪ੍ਰੋਜੈਕਟਸ ਨੇ। ਦੱਸ ਦਈਏ ਉਹ ਅਖੀਰਲੀ ਵਾਰ ਪੰਜਾਬੀ ਫ਼ਿਲਮ ਹੌਸਲਾ ਰੱਖ ‘ਚ ਨਜ਼ਰ ਆਈ ਸੀ।

shehnaaz with brother fun video image source Instagram

 

View this post on Instagram

 

A post shared by Shehnaaz Gill (@shehnaazgill)

You may also like