ਬਾਕਸ ਆਫਿਸ 'ਤੇ ਧੂਮਾਂ ਪਾਉਣ ਮਗਰੋਂ ਜਲਦ ਹੀ OTT ਪਲੇਟਫਾਰਮ 'ਤੇ ਰਿਲੀਜ਼ ਹੋਵੇਗੀ ਫ਼ਿਲਮ ਪੁਸ਼ਪਾ

By  Pushp Raj January 5th 2022 04:43 PM

ਅੱਲੂ ਅਰਜੁਨ ਦੀ ਐਕਸ਼ਨ ਥ੍ਰਿਲਰ ਫ਼ਿਲਮ 'ਪੁਸ਼ਪਾ: ਦਿ ਰਾਈਜ਼ - ਪਾਰਟ 1' ਬਾਕਸ ਆਫਿਸ 'ਤੇ ਧੂਮਾਂ ਪਾਉਣ ਮਗਰੋਂ, ਜਲਦ ਹੀ ਹੁਣ OTT ਪਲੇਟਫਾਰਮ 'ਤੇ ਧਮਾਲ ਮਚਾਉਣ ਲਈ ਆ ਰਹੀ ਹੈ।ਸੁਕੁਮਾਰ ਵੱਲੋਂ ਲਿਖੀ ਅਤੇ ਨਿਰਦੇਸ਼ਿਤ ਫਿਲਮ ਵਿੱਚ ਅੱਲੂ ਅਰਜੁਨ ਤੋਂ ਇਲਾਵਾ, ਫਿਲਮ ਵਿੱਚ ਰਸ਼ਮਿਕਾ ਮੰਡਾਨਾ ਵੀ ਹੈ। ਅਦਾਕਾਰ ਫਹਾਦ ਫਾਸਿਲ ਨੇ ਇਸ ਫ਼ਿਲਮ ਨਾਲ ਸਾਊਥ ਸਿਨੇਮਾ ਵਿੱਚ ਆਪਣਾ ਡੈਬਿਊ ਕੀਤਾ ਹੈ। ਫਿਲਮ ਦਾ ਪ੍ਰੀਮੀਅਰ 7 ਜਨਵਰੀ ਨੂੰ ਪ੍ਰਾਈਮ ਵੀਡੀਓ 'ਤੇ ਹੋਵੇਗਾ।

Allu Arjun image From instagram

ਇਹ ਫਿਲਮ ਤਾਮਿਲ, ਮਲਿਆਲਮ ਅਤੇ ਕੰਨੜ ਵਿੱਚ ਵੀ ਉਪਲਬਧ ਹੋਵੇਗੀ। ਇਸ ਤਰ੍ਹਾਂ, ਪ੍ਰਸ਼ੰਸਕ ਹੁਣ ਇਸ ਫ਼ਿਲਮ ਨੂੰ OTT ਪਲੇਟਫਾਰਮ 'ਤੇ ਵੀ ਦੇਖ ਸਕਣਗੇ।ਦੱਸ ਦਈਏ ਕਿ ਹਾਲ ਹੀ ਵਿੱਚ ਰਿਲੀਜ਼ ਹੋਈ ਇਹ ਫ਼ਿਲਮ ਹੁਣ ਤੱਕ 60 ਕਰੋੜ ਰੁਪਏ ਦੀ ਕਮਾਈ ਕਰ ਚੁੱਕੀ ਹੈ। ਅੱਲੂ ਅਰਜੁਨ ਦੇ ਫੈਨਜ਼ ਦੇ ਲਈ ਇਸ ਫ਼ਿਲਮ ਦਾ OTT ਪਲੇਟਫਾਰਮ 'ਤੇ ਰਿਲੀਜ਼ ਹੋਣਾ ਕਿਸੇ ਸਰਪ੍ਰਾਈਜ਼ ਤੋਂ ਘੱਟ ਨਹੀਂ ਹੈ।

 

View this post on Instagram

 

A post shared by amazon prime video IN (@primevideoin)

ਫ਼ਿਲਮ ਵਿੱਚ ਆਪਣੇ ਕਿਰਦਾਰ ਬਾਰੇ ਗੱਲ ਕਰਦਿਆਂ ਅੱਲੂ ਅਰਜੁਨ ਨੇ ਕਿਹਾ ਕਿ, ਉਨ੍ਹਾਂ ਨੇ ਜਦੋਂ ਪਹਿਲੀ ਵਾਰ ਇਸ ਫ਼ਿਲਮ ਦੀ ਕਹਾਣੀ ਸੁਣੀ ਤਾਂ ਉਸੇ ਸਮੇਂ ਹਾਂ ਕਰ ਦਿੱਤੀ। ਕਿਉਂਕਿ ਇਸ ਫ਼ਿਲਮ ਵਿੱਚ ਉਹ ਇੱਕ ਅਜਿਹਾ ਕਿਰਦਾਰ ਨਿਭਾ ਰਹੇ ਨੇ ਉਹ ਬਹੁਤ ਹੀ ਦਿਲਚਸਪ ਹੈ। ਕਹਾਣੀ ਦਾ ਇਹ ਕਿਰਦਾਰ ਇੱਕ ਅਨਜਾਣ ਵਿਅਕਤੀ ਹੋਣ ਦੇ ਬਾਵਜੂਦ ਆਪਣੇ ਦਮ 'ਤੇ ਚੰਗਾ ਮੁਕਾਮ ਹਾਸਲ ਕੀਤਾ ਹੈ। ਅੱਲੂ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ ਕਰਿਅਰ ਵਿੱਚ ਅਜਿਹਾ ਰੋਲ ਕਦੇ ਵੀ ਨਹੀਂ ਕੀਤਾ ਹੈ। ਉਹ ਇਸ ਪ੍ਰੋਜੈਕਟ ਦਾ ਹਿੱਸਾ ਬਣ ਕੇ ਬਹੁਤ ਖੁਸ਼ ਹਨ। ਉਹ ਫ਼ਿਲਮ ਦੇ OTT ਪਲੇਟਫਾਰਮ 'ਤੇ ਪ੍ਰਸਾਰਿਤ ਹੋਣ ਨੂੰ ਲੈ ਕੇ ਬਹੁਤ ਉਤਸ਼ਾਹਿਤ ਹਨ।

FILM POSTER image From instagram

'ਪੁਸ਼ਪਾ' ਫ਼ਿਲਮ 'ਚ ਲੀਡ ਰੋਲ ਅਦਾ ਕਰ ਰਹੀ ਅਦਾਕਾਰਾ ਰਸ਼ਮਿਕਾ ਮੰਡਾਨਾ ਨੇ ਕਿਹਾ, 'ਕਈ ਮਹੀਨਿਆਂ ਦੀ ਸਖ਼ਤ ਮਿਹਨਤ ਅਤੇ ਟ੍ਰੇਨਿੰਗ ਰੰਗ ਲਿਆਈ ਹੈ। ਜਦੋਂ ਮੈਂ ਦਰਸ਼ਕਾਂ ਨੂੰ ਫਿਲਮ ਦੀ ਇੰਨੀ ਤਾਰੀਫ ਕਰਦੇ ਦੇਖਿਆ ਤਾਂ ਮੈਂ ਭਾਵੁਕ ਹੋ ਗਈ। ਅੱਲੂ ਅਰਜੁਨ ਅਤੇ ਫਹਾਦ ਫਾਸਿਲ ਵਰਗੇ ਕਲਾਕਾਰਾਂ ਨਾਲ ਕੰਮ ਕਰਨਾ ਮੇਰੇ ਲਈ ਬਹੁਤ ਖ਼ਾਸ ਰਿਹਾ ਹੈ।

ਹੋਰ ਪੜ੍ਹੋ : ਫੈਨਜ਼ ਨੇ ਦੇਰ ਰਾਤ ਨਾ ਜਾਗਣ ਦੀ ਦਿੱਤੀ ਸਲਾਹ, ਧਰਮਿੰਦਰ ਨੇ ਦਿੱਤਾ ਦਿਲਚਪਸ ਜਵਾਬ

ਉਥੇ ਹੀ ਫਹਾਦ ਫਾਸਿਲ ਨੇ ਕਿਹਾ ਕਿ ਦੋ ਸਾਊਥ ਦੇ ਦੋ ਸੁਪਰ ਸਟਾਰਸ ਨਾਲ ਕੰਮ ਕਰਨ ਦਾ ਉਨ੍ਹਾਂ ਦਾ ਤਜ਼ਰਬਾ ਬਹੁਤ ਚੰਗਾ ਰਿਹਾ। ਇਸ ਤੋਂ ਇਲਾਵਾ ਫ਼ਿਲਮ ਦੀ ਸਫ਼ਲਤਾ ਉਨ੍ਹਾਂ ਦੇ ਖ਼ਾਸ ਕਿਰਦਾਰ ਕਾਰਨ ਮਿਲੀ ਹੈ, ਕਿਉਂਕਿ ਉਨ੍ਹਾਂ ਨੇ ਇਸ ਕਿਰਦਾਰ ਨੂੰ ਅਦਾ ਕਰਨ ਲਈ ਸਖ਼ਤ ਮਿਹਨਤ ਕੀਤੀ। ਉਨ੍ਹਾਂ ਨੇ ਕਿਹਾ ਕਿ ਇਸ ਫ਼ਿਲਮ ਦੀ ਬਦੌਲਤ ਉਨ੍ਹਾਂ ਦੇ ਕਰੀਅਰ ਦੀ ਸ਼ੁਰੂਆਤ ਸ਼ਾਨਦਾਰ ਰਹੀ ਹੈ।

Related Post