ਫੈਨਜ਼ ਨੇ ਦੇਰ ਰਾਤ ਨਾ ਜਾਗਣ ਦੀ ਦਿੱਤੀ ਸਲਾਹ, ਧਰਮਿੰਦਰ ਨੇ ਦਿੱਤਾ ਦਿਲਚਪਸ ਜਵਾਬ

written by Pushp Raj | January 05, 2022

70 ਦੇ ਦਹਾਕੇ ਤੋਂ ਮਸ਼ਹੂਰ ਬਾਲੀਵੁੱਡ ਅਦਾਕਾਰ ਧਰਮਿੰਦਰ ਸਿੰਘ ਸੋਸ਼ਲ ਮੀਡੀਆ 'ਤੇ ਬਹੁਤ ਐਕਟਿਵ ਰਹਿੰਦੇ ਹਨ। ਉਹ ਅਕਸਰ ਆਪਣੀਆਂ ਤਸਵੀਰਾਂ ਤੇ ਵੀਡੀਓਜ਼ ਫੈਨਜ਼ ਨਾਲ ਸ਼ੇਅਰ ਕਰਦੇ ਰਹਿੰਦੇ ਹਨ। ਧਰਮਿੰਦਰ ਦੇ ਫੈਨਜ਼ ਉਨ੍ਹਾਂ ਦੀ ਜ਼ਿੰਦਾਦਿਲੀ ਦੀ ਸ਼ਲਾਘਾ ਕਰਦੇ ਹਨ। ਹਾਲ ਹੀ ਵਿੱਚ ਫੈਨਜ਼ ਨੇ ਧਰਮਿੰਦਰ ਨੂੰ ਦੇਰ ਰਾਤ ਤੱਕ ਨਾ ਜਾਗਣ ਦੀ ਸਲਾਹ ਦਿੱਤੀ, ਇਸ 'ਤੇ ਧਰਮਿੰਦਰ ਨੇ ਫੈਨਜ਼ ਬਹੁਤ ਹੀ ਦਿਲਚਸਪ ਜਵਾਬ ਦਿੱਤਾ।

image From instagram

ਦੱਸਣਯੋਗ ਹੈ ਕਿ ਮੰਗਲਵਾਰ ਦੇਰ ਰਾਤ ਧਰਮਿੰਦਰ ਨੇ ਆਪਣੇ ਟਵਿੱਟਰ ਅਕਾਊਂਟ 'ਤੇ ਇੱਕ ਫ਼ਿਲਮ ਦਾ ਪੁਰਾਣਾ ਗੀਤ ਸਾਂਝਾ ਕੀਤਾ। ਇਸ ਪੋਸਟ ਵਿੱਚ ਉਨ੍ਹਾਂ ਨੇ ਲਿਖਿਆ ਨਲਿਨੀ ਜੀ ਤੁਸੀਂ ਕਮਾਲ ਦੇ ਹੋ...ਰਾਜਾ ਮੇਂਹਿੰਦੀ ਅਲੀ ਖ਼ਾਨ ਲਿਖਿਆ ਹੋਇਆ ਇਹ ਪਿਆਰਾ ਗੀਤ ਤੇ ਮਦਨ ਮੋਹਨ ਵੱਲੋਂ ਇਸ ਨੂੰ ਚੰਗੀ ਤਰ੍ਹਾਂ ਤਿਆਰ ਕੀਤਾ ਗਿਆ...ਪਰ ਇਹ ਬੂਰੀ ਤਰ੍ਹਾਂ ਨਾਲ ਐਡਿਟ ਹੈ। ਨਵਾਂ ਕਲਾਕਾਰ ਹੋਣ ਦੇ ਕਾਰਨ ਮੈਂ ਇਸ ਨੂੰ ਸਹੀ ਦੱਸਣ ਦੀ ਕੋਸ਼ਿਸ਼ ਕਰਦਾ ਰਿਹਾ।

ਇਸ ਤੋਂ ਕੁਝ ਸਮੇਂ ਬਾਅਦ ਹੀ ਉਨ੍ਹਾਂ ਦੀ ਪੋਸਟ ਨੂੰ ਫੈਨਜ਼ ਨੇ ਲਾਈਕ ਕਰਨਾ ਸ਼ੁਰੂ ਕਰ ਦਿੱਤਾ ਤੇ ਵੱਡੀ ਗਿਣਤੀ 'ਚ ਫੈਨਜ਼ ਦੇ ਕਮੈਂਟ ਵੀ ਆਏ। ਅਜਿਹੇ ਵਿੱਚ ਇੱਕ ਫੈਨ ਨੇ ਕਮੈਂਟ ਲਿਖ ਕੇ ਧਰਮਿੰਦਰ ਨੂੰ ਕਿਹਾ ਕਿ ਇਨ੍ਹੀ ਦੇਰ ਰਾਤ ਤੱਕ ਜਾਗਣਾ ਸਿਹਤ ਦੇ ਲਈ ਠੀਕ ਨਹੀਂ ਹੈ ਸਰ। ਫੈਨ ਨੇ ਉਨ੍ਹਾਂ ਦੇਰ ਰਾਤ ਤੱਕ ਨਾ ਜਾਗਣ ਦੀ ਸਲਾਹ ਦਿੱਤੀ ਅਤੇ ਕਿਹਾ ਕਿ ਉਹ ਆਪਣੀ ਸਿਹਤ ਦਾ ਖਿਆਲ ਰੱਖਣ।

ਹੋਰ ਪੜ੍ਹੋ : ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਨੇ ਕਿੰਝ ਸਿਖਿਆ ਖੁਸ਼ ਰਹਿਣਾ, ਵੇਖੋ ਵੀਡੀਓ

dharmendra answer to fan image From Twitter

ਫੈਨਜ਼ ਦੇ ਸਲਾਹ ਦੇਣ ਤੋਂ ਬਾਅਦ ਧਰਮਿੰਦਰ ਨੇ ਦਿਲਚਸਪ ਜਵਾਬ ਦਿੱਤਾ। ਧਰਮਿੰਦਰ ਨੇ ਕਿਹਾ ਕਿ ਨੀਂਦ ਦੇ ਵੀ ਆਪਣੇ ਹੀ ਨਖਰੇ ਹੁੰਦੇ ਹਨ, ਕਦੇ-ਕਦੇ ਇਨ੍ਹਾਂ ਨੂੰ ਬਰਦਾਸ਼ਤ ਕਰਨਾ ਹੀ ਪੈਂਦਾ ਹੈ। ਹੁਣ ਮੈਂ ਛੇਤੀ ਹੀ ਸੋ ਜਾਵਾਂਗਾ।

ਦੱਸ ਦਈਏ ਕਿ ਇਸ ਉਮਰ ਦੇ ਵਿੱਚ ਵੀ ਧਰਮਿੰਦਰ ਪੂਰੀ ਤਰ੍ਹਾਂ ਐਕਟਿਵ ਹਨ। ਉਹ ਅਕਸਰ ਹੀ ਆਪਣੇ ਫਾਰਮ ਹਾਊਸ ਵਿੱਚ ਕਦੇ ਖੇਤੀ ਕਰਦੇ ਤੇ ਕਣਕ ਪੀਂਹਦੇ ਹੋਏ ਨਜ਼ਰ ਆਉਂਦੇ ਹਨ। ਉਹ ਅਕਸਰ ਹੀ ਆਪਣੇ ਫੈਨਜ਼ ਨਾਲ ਇੰਸਟਾਗ੍ਰਾਮ ਤੇ ਫੇਸਬੁੱਕ ਤੇ ਹੋਰਨਾਂ ਸੋਸ਼ਲ ਮੀਡੀਆ ਰਾਹੀਂ ਰੁਬਰੂ ਹੋ ਕੇ ਗੱਲਬਾਤ ਕਰਦੇ ਹਨ। ਧਰਮਿੰਦਰ ਜਲਦ ਹੀ ਮੁੜ ਫ਼ਿਲਮਾਂ ਵਿੱਚ ਕਮਬੈਕ ਕਰ ਰਹੇ ਹਨ ਤੇ ਉਹ ਰਣਵੀਰ ਸਿੰਘ ਤੇ ਆਲਿਆ ਭੱਟ ਦੀ ਅਗਲੀ ਫ਼ਿਲਮ ਰੌਕੀ ਤੇ ਰਾਣੀ ਦੀ ਪ੍ਰੇਮ ਕਹਾਣੀ ਵਿੱਚ ਨਜ਼ਰ ਆਉਣਗੇ।

You may also like