ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਨੇ ਕਿੰਝ ਸਿਖਿਆ ਖੁਸ਼ ਰਹਿਣਾ, ਵੇਖੋ ਵੀਡੀਓ

written by Pushp Raj | January 05, 2022

ਮਸ਼ਹੂਰ ਟੀਵੀ ਅਦਾਕਾਰ ਸਿਧਾਰਥ ਸ਼ੁਕਲਾ ਦੀ ਮੌਤ, ਸਿਡਨਾਜ਼ ਦੇ ਫੈਨਜ਼ ਨੂੰ ਲਈ ਬਹੁਤ ਹੀ ਦਰਦਨਾਕ ਸੀ। ਲਗਭਗ ਕਈ ਮਹੀਨੇ ਬੀਤ ਜਾਣ ਤੋਂ ਬਾਅਦ ਸਿਡਨਾਜ਼ ਫੈਨਜ਼ ਉਦੋਂ ਖੁਸ਼ ਹੋਏ ਜਦੋਂ ਇੱਕ ਦੋਸਤ ਦੇ ਵਿਆਹ ਮੌਕੇ ਸ਼ਹਿਨਾਜ਼ ਹੱਸਦੀ ਹੋਈ ਨਜ਼ਰ ਆਈ।ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਨੇ ਖੁਸ਼ ਰਹਿਣਾ ਕਿਵੇਂ ਸਿਖਿਆ ਲੋਕ ਇਹ ਜਾਨਣ ਲਈ ਬਹੁਤ ਉਤਸ਼ਾਹਿਤ ਹਨ। ਸਿਧਾਰਥ ਦੇ ਜਾਣ ਤੋਂ ਬਾਅਦ ਸ਼ਹਿਨਾਜ਼ ਦੀ ਜ਼ਿੰਦਗੀ ਹੌਲੀ-ਹੌਲੀ ਮੁੜ ਲੀਹ 'ਤੇ ਆ ਰਹੀ ਹੈ।

shenaz gill with shivani Image Source: shehnaaz Gil Youtube

ਸ਼ਹਿਨਾਜ਼ ਨੇ ਆਪਣੀ ਜ਼ਿੰਦਗੀ 'ਚ ਅੱਗੇ ਵੱਧਣ ਲਈ ਅਧਿਆਤਮ ਦਾ ਸਹਾਰਾ ਲਿਆ ਹੈ। ਹਾਲ ਹੀ ਵਿੱਚ ਸ਼ਹਿਨਾਜ਼ ਨੇ ਬ੍ਰਹਮਕੁਮਾਰੀ ਦੀਦੀ ਸ਼ਿਵਾਨੀ ਨਾਲ ਗੱਲਬਾਤ ਕੀਤੀ ਹੈ। ਜ਼ਿੰਦਗੀ ਬਾਰੇ ਇਸ ਖ਼ਾਸ ਚਰਚਾ ਨੂੰ ਉਸ ਨੇ ਆਪਣੇ ਯੂਟਿਊਬ ਚੈਨਲ ਅਤੇ ਇੰਸਟਾ ਸਟੋਰੀ 'ਤੇ ਸ਼ੇਅਰ ਕੀਤਾ ਹੈ।ਇਸ ਖ਼ਾਸ ਚਰਚਾ ਦੇ ਦੌਰਾਨ ਬ੍ਰਹਮਕੁਮਾਰੀ ਦੀਦੀ ਸ਼ਿਵਾਨੀ ਤੇ ਸ਼ਹਿਨਾਜ਼ ਵਿਚਾਲੇ ਪਹਿਲੀ ਵਾਰ ਸਿਧਾਰਥ ਬਾਰੇ ਗੱਲਬਾਤ ਹੋਈ। ਇਸ ਦੌਰਾਨ ਸ਼ਹਿਨਾਜ਼ ਨੇ ਸਿਧਾਰਥ ਨੂੰ ਲੈ ਕੇ ਆਪਣੇ ਪੌਜ਼ੀਟਿਵ ਵਿਚਾਰ ਖੁੱਲ੍ਹ ਕੇ ਰੱਖੇ।

sidnaaz Image Source: Instagram

ਸ਼ਹਿਨਾਜ਼ ਨੇ ਕਿਹਾ ਕਿ ਰੱਬ ਨੇ ਉਸ ਨੂੰ ਸਿਧਾਰਥ ਨਾਲ ਮਿਲਵਾਇਆ। ਉਸ ਨੇ ਕਿਹਾ ਕਿ ਉਸ ਦੇ ਕੋਲ ਸਿਧਾਰਥ ਦੀਆਂ ਬਹੁਤ ਸੋਹਣੀਆਂ ਯਾਦਾਂ ਹਨ। ਉਹ ਜਦੋਂ ਵੀ ਕਿਸੇ ਪ੍ਰੋਜੈਕਟ ਉੱਤੇ ਕੰਮ ਕਰਦੀ ਹੈ, ਤਾਂ ਉਹ ਹਮੇਸ਼ਾ ਸਿਧਾਰਥ ਵੱਲੋਂ ਸਿਖਾਈਆਂ ਗਈਆਂ ਗੱਲਾਂ ਯਾਦ ਰੱਖਦੀ ਹੈ। ਸ਼ਹਿਨਾਜ਼ ਨੇ ਕਿਹਾ ਉਹ ਆਪਣੇ ਹਰ ਕੰਮ ਨੂੰ 100 ਫੀਸਦ ਪੂਰਾ ਤੇ ਚੰਗਾ ਕਰਨ ਦੀ ਕੋਸ਼ਿਸ਼ ਕਰਦੀ ਹੈ।

shehnaaz Gill with BK shivani Image Source: shehnaaz Gil Youtube

ਇਸ ਵੀਡੀਓ ਦੇ ਵਿੱਚ ਤੁਸੀਂ ਸ਼ਹਿਨਾਜ਼ ਦਾ ਅਧਿਆਤਮਕ ਰੂਪ ਵੇਖ ਸਕਦੇ ਹੋ। ਇਸ ਵਿੱਚ ਤੁਸੀਂ ਸ਼ਹਿਨਾਜ਼ ਦੇ ਪੌਜ਼ੀਟਿਵ ਵਿਚਾਰਾਂ ਨਾਲ ਅਤੇ ਨੈਗਟਿਵ ਵਿਚਾਰਾਂ ਤੋਂ ਦੂਰ ਹੋਣ ਬਾਰੇ ਜਾਣ ਸਕਦੇ ਹੋ। ਇਸ ਦੌਰਾਨ ਸ਼ਿਵਾਨੀ ਦੀਦੀ ਨੇ ਵੀ ਸ਼ਹਿਨਾਜ਼ ਨੂੰ ਜੀਵਨ ਦੇ ਸਕਾਰਾਤਮਕ ਪਹਿਲੂ ਵੱਲ ਧਿਆਨ ਦੇਣ ਦੀ ਸਲਾਹ ਦਿੱਤੀ। ਸ਼ਹਿਨਾਜ਼ ਦਾ ਇਹ ਵੀਡੀਓ ਸੈਸ਼ਨ ਬਹੁਤ ਹੀ ਕਮਾਲ ਦਾ ਹੈ।

ਦੱਸਣਯੋਗ ਹੈ ਕਿ ਸਿਧਾਰਥ ਸ਼ੁਕਲਾ ਅਤੇ ਉਨ੍ਹਾਂ ਦਾ ਪਰਿਵਾਰ ਬ੍ਰਹਮਕੁਮਾਰੀ ਸੰਸਥਾ ਨੂੰ ਫਾਲੋ ਕਰਦਾ ਹੈ, ਸਿਧਾਰਥ ਦੀ ਰਾਹ 'ਤੇ ਹੁਣ ਸ਼ਹਿਨਾਜ਼ ਵੀ ਅਧਿਆਤਮ ਨਾਲ ਜੁੜ ਰਹੀ ਹੈ। ਸ਼ਹਿਨਾਜ਼ ਅਧਿਆਤਮ ਨਾਲ ਜੁੜ ਕੇ ਆਪਣੇ ਗਮ ਨੂੰ ਹੌਲੀ-ਹੌਲੀ ਭੁੱਲ ਕੇ ਅੱਗੇ ਦੀ ਜ਼ਿੰਦਗੀ ਵੱਲ ਵੱਧ ਰਹੀ ਹੈ।

shehnaaz with shivani didi Image Source: shehnaaz Gil Youtube

ਹੋਰ ਪੜ੍ਹੋ : ਕੀ ਰਣਵੀਰ ਸਿੰਘ ਮਸ਼ਹੂਰ ਟੀਵੀ ਸੀਰੀਜ਼ ਦਿ ਵੀਹਲ ਆਫ਼ ਟਾਈਮ 'ਚ ਆਉਣਗੇ ਨਜ਼ਰ, ਫੈਨਜ਼ ਨੂੰ ਵੀਡੀਓ ਰਾਹੀਂ ਦਿੱਤਾ ਹਿੰਟ

ਸ਼ਹਿਨਾਜ਼ ਦੀ ਇਸ ਵੀਡੀਓ ਨੂੰ ਬਾਲੀਵੁੱਡ ਤੇ ਟੀਵੀ ਜਗਤ ਦੇ ਕਈ ਸੈਲੇਬਸ ਅਤੇ ਫੈਨਜ਼ ਨੇ ਵੇਖਿਆ ਹੈ। ਸਿਡਨਾਜ਼ ਦੇ ਫੈਨਜ਼ ਮੁੜ ਸ਼ਹਿਨਾਜ਼ ਦੇ ਚਿਹਰੇ ਤੇ ਮੁਸਕਰਾਹਟ ਵੇਖ ਕੇ ਖੁਸ਼ ਹਨ। ਕਈ ਸੈਲੇਬਸ ਅਤੇ ਫੈਨਜ਼ ਨੇ ਸ਼ਹਿਨਾਜ਼ ਨੂੰ ਇਸ ਖ਼ਾਸ ਵੀਡੀਓ ਲਈ ਧੰਨਵਾਦ ਦਿੱਤਾ ਹੈ ਤੇ ਕਈ ਲੋਕਾਂ ਨੇ ਉਸ ਦੀ ਹੌਸਲਾ ਅਫਜ਼ਾਈ ਕੀਤੀ ਹੈ।

You may also like